Phone: +91 99880 29299

ਹਰਦੀਪ ਪੁਰੀ ਨੇ ਰੋਜ਼ਗਾਰ ਮੇਲੇ ਵਿੱਚ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

187 ਨਵ-ਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ

Jan 22, 2023 | NARINDER KUMAR |
ਕੇਂਦਰੀ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰੀ; ਅਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਪੁਰੀ ਨੇ ਅੱਜ ਰੋਜ਼ਗਾਰ ਮੇਲੇ ਦੌਰਾਨ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨਵ-ਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ।

ਮੇਲੇ ਦਾ ਤੀਜਾ ਪੜਾਅ ਕਸਟਮ ਕਮਿਸ਼ਨਰੇਟ, ਲੁਧਿਆਣਾ ਵੱਲੋਂ ਸਥਾਨਕ ਸ੍ਰੀ ਗੁਰੂ ਨਾਨਕ ਦੇਵ ਭਵਨ ਵਿਖੇ ਕਰਵਾਇਆ ਗਿਆ, ਜਿਸ ਵਿੱਚ 187 ਨਵ-ਨਿਯੁਕਤ ਵਿਅਕਤੀਆਂ ਵਿੱਚੋਂ 25 ਨੂੰ ਮੰਤਰੀ ਸ੍ਰੀ ਪੁਰੀ ਵੱਲੋਂ ਖੁਦ ਅਤੇ ਬਾਕੀਆਂ ਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਨਿਯੁਕਤੀ ਪੱਤਰ ਭੇਂਟ ਕੀਤੇ ਗਏ।

ਇਸ ਮੌਕੇ 'ਤੇ ਮੌਜੂਦ ਨਵ-ਨਿਯੁਕਤ ਵਿਅਕਤੀਆਂ ਅਤੇ ਹੋਰਨਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਰਚੁਅਲ ਢੰਗ ਨਾਲ ਸੰਬੋਧਿਤ ਕੀਤਾ।

ਮੌਕੇ ਤੇ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੁਰੀ ਨੇ ਨਵੇਂ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅੰਮ੍ਰਿਤ ਕਾਲ ਦੌਰਾਨ ਸਕਾਰਾਤਮਕ ਸੋਚ ਰੱਖਣ ਅਤੇ ਭਾਰਤ ਦੀ ਤਰੱਕੀ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਪ੍ਰਧਾਨ ਮੰਤਰੀ ਦਾ ਹਵਾਲਾ ਦਿੰਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਭਾਰਤ 2047 ਤੱਕ ਇੱਕ ਵਿਕਸਤ ਦੇਸ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤ ਕਾਲ ਦੇ ਨਵੇਂ ਮਾਡਲ ਭਾਰਤ ਨੂੰ ਸਿਰਜਣ ਲਈ ਉਸਾਰੂ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਨਵੇਂ ਭਾਰਤ ਦੇ ਵਾਰਿਸ ਹੋਣਗੇ, ਜਿਸ ਲਈ ਉਨ੍ਹਾਂ ਨੂੰ ਪੂਰੀ ਲਗਨ ਨਾਲ ਕੰਮ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਰੁਜ਼ਗਾਰ ਸਿਰਜਣ ਨੂੰ ਪ੍ਰਮੁੱਖ ਤਰਜੀਹ ਦੇਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਇੱਕ ਕਦਮ ਹੈ।

ਸ੍ਰੀ ਪੁਰੀ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨਾਲ ਹਰ ਵਰਗ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਵਿੱਤੀ ਸਥਿਤੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਕਲਿਆਣਕਾਰੀ ਯੋਜਨਾਵਾਂ ਨੇ ਖਾਸ ਕਰਕੇ ਕੋਵਿਡ ਮਹਾਂਮਾਰੀ ਦੌਰਾਨ ਬਹੁਤ ਸਾਰੇ ਦੇਸ਼ਵਾਸੀਆਂ ਦੀ ਮਦਦ ਕੀਤੀ ਹੈ।

ਦੇਸ਼ ਭਰ ਵਿੱਚੋਂ ਚੁਣੇ ਗਏ ਨਵੇਂ ਭਰਤੀ ਵਿਅਕਤੀਆਂ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਜੂਨੀਅਰ ਇੰਜੀਨੀਅਰ, ਜੂਨੀਅਰ ਲੇਖਾਕਾਰ, ਸਹਾਇਕ ਪ੍ਰੋਫੈਸਰ, ਟੈਕਨੀਸ਼ੀਅਨ, ਕਸਟਮ ਵਿੱਚ ਇੰਸਪੈਕਟਰ, ਚੌਕੀਦਾਰ ਆਦਿ ਦੀਆਂ ਵੱਖ-ਵੱਖ ਅਸਾਮੀਆਂ 'ਤੇ ਤਾਇਨਾਤ ਕੀਤਾ ਜਾਵੇਗਾ।

ਨਵੇਂ ਸ਼ਾਮਲ ਕੀਤੇ ਗਏ ਅਧਿਕਾਰੀਆਂ ਨੇ ਇਸ ਰੁਜ਼ਗਾਰ ਪ੍ਰੋਗਰਾਮ ਦੌਰਾਨ ਕਰਮਯੋਗੀ ਪ੍ਰਰਬਧਾ ਮਾਡਿਊਲ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਅਨੁਭਵ ਵੀ ਸਾਂਝੇ ਕੀਤੇ। ਕਰਮਯੋਗੀ ਪ੍ਰਰਬਧਾ ਮੋਡੀਊਲ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਸਾਰੇ ਨਵੇਂ ਭਰਤੀ ਅਧਿਕਾਰੀਆਂ ਲਈ ਇੱਕ ਔਨਲਾਈਨ ਓਰੀਐਂਟੇਸ਼ਨ ਕੋਰਸ ਹੈ।

ਪਹਿਲਾ ਰੁਜ਼ਗਾਰ ਮੇਲਾ 22 ਅਕਤੂਬਰ 2022 ਨੂੰ ਲਗਾਇਆ ਗਿਆ ਸੀ। ਤੀਜੇ ਮੇਲੇ ਵਿੱਚ 71,000 ਨਵ-ਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਰੋਜ਼ਗਾਰ ਮੇਲਾ ਹੋਰ ਰੋਜ਼ਗਾਰ ਪੈਦਾ ਕਰਨ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਬਣਨ ਲਈ ਸਾਰਥਕ ਮੌਕੇ ਪ੍ਰਦਾਨ ਕਰੇਗਾ।

ਇਸ ਮੌਕੇ ਲੁਧਿਆਣਾ ਦੇ ਕਸਟਮ ਕਮਿਸ਼ਨਰ ਸ੍ਰੀਮਤੀ ਵਰੰਦਾਬਾ ਗੋਹਿਲ ਨੇ ਵੀ ਮੌਕੇ ਤੇ ਹਾਜਰ ਲੋਕਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਕੁਮਾਰ, ਪ੍ਰਿੰਸੀਪਲ ਕਮਿਸ਼ਨਰ ਸੀਜੀਐਸਟੀ, ਲੁਧਿਆਣਾ, ਹਰਦੀਪ ਬੱਤਰਾ, ਕਮਿਸ਼ਨਰ (ਆਡਿਟ) ਸੀਜੀਐਸਟੀ ਲੁਧਿਆਣਾ, ਨਿਤਿਨ ਸੈਣੀ, ਵਧੀਕ ਡਾਇਰੈਕਟਰ ਜਨਰਲ, ਡੀਜੀਜੀਐਸਟੀ, ਲੁਧਿਆਣਾ, ਸੌਰਭ ਸਵਾਮੀ, ਖੇਤਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ, ਜਤਿਨ ਬਾਂਸਲ ਡਾਇਰੈਕਟਰ (ਪੋਸਟ), ਪੁਸ਼ਕਰ ਤਰਾਈ, ਜ਼ੋਨਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਅਤੇ ਨੀਰਜ ਚੌਬੇ, ਕਸਟਮ ਦੇ ਵਧੀਕ ਕਮਿਸ਼ਨਰ ਅਤੇ ਰੋਜ਼ਗਾਰ ਮੇਲੇ ਦੇ ਨੋਡਲ ਅਫਸਰ ਵੀ ਹਾਜ਼ਰ ਸਨ ।

#pbpunjab #punjab #ludhiana #delhi #news #breakingnews #media #mp #cm #pm #india #nri #tv #khabar #ampm #punjabi #police #viralvideo #cctv 12

#pbpunjab #punjab #ludhiana #delhi #news #breakingnews #media #mp #cm #pm #india #nri #tv  #khabar #ampm #punjabi #police #viralvideo #cctv
ਹਰਦੀਪ ਪੁਰੀ ਨੇ ਰੋਜ਼ਗਾਰ ਮੇਲੇ ਵਿੱਚ ਨਵ-ਨਿਯੁਕਤ ਕਰਮਚਾਰੀਆ

ABOUT US


Navi Soch Navi Pehal

CONTACT DETAILS


PB Punjab News
G T ROAD, Ludhiana-141008
Phone: +91 99880 29299
Email: pbpunjabnews@gmail.com