26 ਜਨਵਰੀ ਨੂੰ ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਡੀਜੇ ਲਗਾਉਣਾ ਮਹਿੰਗਾ ਪਵੇਗਾ। ਇਹ ਡੀਜੇ ਜੇਲ੍ਹ ਯਾਤਰਾ ਵੀ ਕਰਵਾ ਸਕਦਾ ਹੈ। ਖੰਨਾ ਪੁਲਸ ਨੇ ਇਹ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪਤੰਗਬਾਜ਼ੀ ਲਈ ਕਿਰਾਏ ਉਪਰ ਡੀਜੇ ਦੇਣ ਵਾਲੇ ਮਾਲਕਾਂ ਖਿਲਾਫ ਵੀ ਕੇਸ ਦਰਜ ਹੋਵੇਗਾ। ਗੌਰਤਲਬ ਹੈ ਕਿ ਚਾਈਨਾ ਡੋਰ ਦੀ ਵਰਤੋਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾਉਣ ਲਈ ਪੁਲਸ ਸਖ਼ਤ ਰੁਖ ਅਪਨਾ ਰਹੀ ਹੈ। ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਅਧੀਨ ਕੇਸ ਵੀ ਦਰਜ ਕੀਤੇ ਜਾ ਰਹੇ ਹਨ।
ਹੁਣ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੀ ਖੈਰ ਨਹੀਂ ਪੰਜਾਬ ਪੁਲਿਸ ਡਰੋਨ ਰਾਹੀਂ ਰੱਖੇਗੀ ਨਜ਼ਰ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮੇ ਕੀਤਾ ਜਾਵੇਗਾ
ਪੰਜਾਬ ਅੰਦਰ ਚਾਈਨਾ ਡੋਰ ਨਾਲ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਹੁਣ ਪੁਲਸ ਨੇ ਸਖ਼ਤ ਰੁਖ਼ ਅਪਨਾ ਲਿਆ ਹੈ। ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮੇ ਦਰਜ ਕਿਤੇ ਹੀ ਜਾ ਰਹੇ ਹਨ ਹੁਣ ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਤੇ ਵੀ ਪਰਚਾ ਹੋਣਗੇ ਸਮਰਾਲਾ ਪੁਲਸ ਲਗਾਤਾਰ ਪਤੰਗ ਉਡਾਉਣ ਵਾਲਿਆਂ ਤੇ ਡਰੋਨ ਰਾਹੀਂ ਨਿਗਰਾਨੀ ਰੱਖੀ ਜਾਵੇਗੀ ਜੇ ਕੋਈ ਚਾਈਨਾ ਡੋਰ ਨਾਲ ਕਦਮ ਉਠਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਕੀਤਾ ਜਾਵੇਗਾ।
ਸਮਰਾਲਾ ਸ਼ਹਿਰ ਦੀ ਡਰੋਨ ਰਾਹੀਂ ਚੈਕਿੰਗ ਕਰਦੇ ਹੋਏ ਡੀਐਸਪੀ ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਵਿੱਚ ਪਤੰਗ ਉਡਾਉਣ ਵਾਲਿਆਂ ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ ਜੇ ਕੋਈ ਵਿਅਕਤੀ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਹੋਇਆ ਫੜਿਆ ਗਿਆ ਉਸ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਕੀਤਾ ਜਾਵੇਗਾ। ਜੇ ਕੋਈ ਬੱਚਾ ਚਾਇਨਾ ਡੋਰ ਨਾਲ ਪਤੰਗ ਉਡਾਉਂਦਾ ਹੋਇਆ ਪੜਿਆ ਗਿਆ ਤਾਂ ਉਸਦੇ ਮਾਪਿਆਂ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਕੀਤਾ ਜਾਵੇਗ . 26 ਜਨਵਰੀ ਬਸੰਤ ਪੰਚਮੀ ਤੱਕ ਹਰ ਰੋਜ਼ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ .
ਡੀਐਸਪੀ ਸਮਰਾਲਾ ਨੇ ਇਹ ਵੀ ਦੱਸਿਆ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ