ਕੰਨਜ਼ਰਵੇਸ਼ਨ ਐਗਰੀਕਲਚਰ ਬਾਰੇ ਅੰਤਰਰਾਸ਼ਟਰੀ ਕੋਰਸ ਵਿੱਚ ਭਾਗ ਲੈਣ ਵਾਲਿਆਂ ਨੇ ਬੀਤੀ ਦਿਨੀਂ ਪੀ.ਏ.ਯੂ. ਦਾ ਦੌਰਾ ਕੀਤਾ | ਇਸ ਭਾਗੀਦਾਰੀ ਸਮੂਹ ਵਿੱਚ ਇਰਾਨ, ਕੀਨੀਆ ਅਤੇ ਭਾਰਤ ਦੇ ਸਿਖਿਆਰਥੀ ਸ਼ਾਮਿਲ ਹਨ | ਇਸ ਟੋਲੇ ਵੱਲੋਂ ਪੀ.ਏ.ਯੂ. ਦੇ ਦੌਰੇ ਦਾ ਮੰਤਵ ਖੇਤੀ ਮਸ਼ੀਨੀਕਰਨ ਅਤੇ ਖੇਤੀ ਸੰਭਾਲ ਦੇ ਨਾਲ-ਨਾਲ ਸਥਿਰਤਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਦੇਖਣਾ ਸੀ | ਵਫਦ ਦੇ ਮੈਂਬਰਾਂ ਨੇ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਬਣਾਏ ਗਏ ਖੇਤੀ ਮਸ਼ੀਨਰੀ ਹਾਲ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਉਹਨਾਂ ਦੀ ਅਗਵਾਈ ਡਾ. ਸ਼ਿਵ ਕੁਮਾਰ ਲੋਹਾਨ ਨੇ ਕੀਤੀ | ਭਾਗੀਦਾਰਾਂ ਨੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਹਰਮਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਅਤੇ ਪੀ.ਏ.ਯੂ. ਵੱਲੋਂ ਖੇਤੀ ਮਸ਼ੀਨਰੀ ਅਤੇ ਖੇਤੀ ਦੀ ਸਥਿਰਤਾ ਲਈ ਕੀਤੀਆਂ ਜਾ ਰਹੀਆਂ ਨਵੀਆਂ ਖੋਜਾਂ ਦੀ ਜਾਣਕਾਰੀ ਲਈ | ਇਸ ਤੋਂ ਇਲਾਵਾ ਦੌਰਾ ਕਰ ਰਹੇ ਸਿਖਿਆਰਥੀਆਂ ਨੇ ਖੇਤ ਮਸ਼ੀਨਰੀ ਦੇ ਪਰਖ ਕੇਂਦਰ ਦਾ ਦੌਰਾ ਕੀਤਾ | ਉਥੇ ਡਾ. ਮਨਪ੍ਰੀਤ ਸਿੰਘ ਨੇ ਖੇਤੀ ਦੀ ਮਸ਼ੀਨਰੀ ਨੂੰ ਪਰਖਣ ਦੇ ਵੱਖ-ਵੱਖ ਢੰਗ ਉਹਨਾਂ ਨੂੰ ਸਮਝਾਏ | ਇਸ ਸਮੂਹ ਦੇ ਮੈਂਬਰ ਪੀ.ਏ.ਯੂ. ਦੀ ਮਸ਼ੀਨਰੀ ਸੰਬੰਧੀ ਖੋਜਾਂ ਨੂੰ ਦੇਖ ਕੇ ਬੜੇ ਖੁਸ਼ ਸਨ | ਅੰਤ ਵਿੱਚ ਡਾ. ਮਹੇਸ਼ ਕੁਮਾਰ ਨਾਰੰਗ ਨੇ ਸਮੁੱਚੇ ਵਫ਼ਦ ਦਾ ਧੰਨਵਾਦ ਕੀਤਾ |
Participants-Of-The-International-Course-At-P-a-u-Visited
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)