ਡਾ. ਰੁਪਿੰਦਰ ਕੌਰ ਨੂੰ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਡਾ. ਰੁਪਿੰਦਰ ਕੌਰ ਵਰਤਮਾਨ ਵਿੱਚ ਸੈਂਟਰ ਦੇ ਪ੍ਰਿੰਸੀਪਲ ਪਸਾਰ ਵਿਗਿਆਨੀ ਵਜੋਂ ਕੰਮ ਕਰ ਰਹੇ ਹਨ | ਨਾਲ ਹੀ ਉਹ ਪਸਾਰ ਸਿੱਖਿਆ ਵਿਭਾਗ ਵਿੱਚ ਅਧਿਆਪਨ ਅਤੇ ਖੋਜ ਦੇ ਖੇਤਰ ਵਿੱਚ ਸਰਗਰਮ ਹਨ | ਉਹਨਾਂ ਦੀ ਮੁਹਾਰਤ ਦਾ ਖੇਤਰ ਕਿਸਾਨਾਂ, ਕਿਸਾਨ ਬੀਬੀਆਂ, ਪੇਂਡੂ ਨੌਜਵਾਨਾਂ ਅਤੇ ਪਸਾਰ ਕਰਮੀਆਂ ਲਈ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਹੈ| ਡਾ. ਰੁਪਿੰਦਰ ਕੌਰ ਨੇ 1995 ਵਿੱਚ ਕ੍ਰਿਸੀ ਵਿਗਿਆਨ ਕੇਂਦਰ, ਲੰਗੜੋਆ ਤੋਂ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਵਜੋਂ ਆਪਣਾ ਕਾਰਜ ਸ਼ੁਰੂ ਕੀਤਾ | ਉਹ ਕ੍ਰਿਸੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਅਤੇ ਕੈਰੋਂ ਕਿਸਾਨ ਘਰ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ | ਖੋਜ ਅਤੇ ਪਸਾਰ ਦੇ ਖੇਤਰ ਵਿੱਚ ਉਹਨਾਂ ਦੇ 146 ਲੇਖ ਪ੍ਰਕਾਸ਼ਿਤ ਹੋਏ | ਇਸ ਤੋਂ ਇਲਾਵਾ 22 ਪਸਾਰ ਬੁਲੇਟਿਨ/ਸਿਖਲਾਈ ਮੈਨੂਅਲ, 2 ਫੋਲਡਰ, ਸਮਾਜਿਕ ਮੁੱਦਿਆਂ ’ਤੇ 7 ਕਿਤਾਬਾਂ, 19 ਖੋਜ ਪੱਤਰ, 3 ਪੁਸਤਕ ਅਧਿਆਏ ਅਤੇ ਇੱਕ ਪੇਪਰ ਰਾਸ਼ਟਰੀ ਕਾਨਫਰੰਸ ਵਿੱਚ ਪੇਸ ਕੀਤਾ| ਉਹਨਾਂ ਨੇ ਸਹਿ ਨਿਗਰਾਨ ਵਜੋਂ 2 ਐਡਹਾਕ ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ | ਉਹ ਪੀ.ਏ.ਯੂ. ਕਿਸਾਨ ਕਲੱਬ ਦੇ ਸਾਲਾਨਾ ਮੈਗਜੀਨ ਦੇ ਸੰਪਾਦਕ ਹਨ ਅਤੇ ਜਰਨਲ ਆਫ ਐਗਰੀਕਲਚਰਲ ਡਿਵੈਲਪਮੈਂਟ ਐਂਡ ਪਾਲਿਸੀ ਦੇ ਸੰਪਾਦਕੀ ਬੋਰਡ ਦੇ ਮੈਂਬਰ ਹਨ | ਉਹਨਾਂ ਨੇ ਪਸਾਰ ਦੇ ਖੇਤਰ ਵਿੱਚ 469 ਛੋਟੀ ਮਿਆਦ ਦੀਆਂ ਸਿਖਲਾਈਆਂ, 50 ਕਿੱਤਾਮੁਖੀ ਸਿਖਲਾਈਆਂ, 141 ਇਨ-ਸਰਵਿਸ ਸਿਖਲਾਈਆਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ 45 ਪ੍ਰਾਯੋਜਿਤ ਸਿਖਲਾਈ ਕੋਰਸ, ਪੀਏਯੂ ਕਿਸਾਨ ਕਲੱਬ (ਲੇਡੀਜ ਵਿੰਗ) ਦੇ ਮੈਂਬਰਾਂ ਲਈ 186 ਮਾਸਿਕ ਸਿਖਲਾਈ ਕੈਂਪ ਅਤੇ 62 ਸਿਖਲਾਈ ਕੈਂਪ ਲਗਾਏ ਗਏ| ਉਹ ਪ੍ਰੋਗਰੈਸਿਵ ਬੀ-ਕੀਪਰਜ ਐਸੋਸੀਏਸਨ ਦੇ ਮੈਂਬਰ ਹਨ | ਉਹਨਾਂ ਨੇ 35 ਟੀਵੀ ਵਾਰਤਾਵਾਂ, 10 ਰੇਡੀਓ ਵਾਰਤਾਵਾਂ, 831 ਪਸਾਰ ਭਾਸ਼ਣ ਅਤੇ 110 ਪ੍ਰਦਰਸਨ ਆਯੋਜਿਤ ਕੀਤੇ | ਇਹਨਾਂ ਸਿਖਲਾਈਆਂ ਦੇ ਨਤੀਜੇ ਵਜੋਂ 17 ਸਵੈ-ਸਹਾਇਤਾ ਸਮੂਹਾਂ ਅਤੇ 152 ਕਿਸਾਨਾਂ/ਖੇਤੀ ਔਰਤਾਂ ਨੇ ਜੈਕਾ, ਗਲੋਬਲ, ਸਵਾਦਿਸਟ ਬਾਇਟਸ, ਮੁਸਕਾਨ ਆਦਿ ਖੇਤੀ-ਉੱਦਮ ਸ਼ੁਰੂ ਕੀਤੇ | ਉਹ ਪੀਏਯੂ ਕਿਸਾਨ ਕਲੱਬ (ਲੇਡੀਜ ਵਿੰਗ) ਦੇ ਕੋਆਰਡੀਨੇਟਰ ਹੋਣ ਦੇ ਨਾਲ-ਨਾਲ ਗ੍ਰਹਿ ਵਿਗਿਆਨ ਸਿਖਲਾਈ ਕੋਰਸਾਂ ਦੇ ਕੋਆਰਡੀਨੇਟਰ, ਪ੍ਰੋਗਰੈਸਿਵ ਬੀ-ਕੀਪਰਜ ਐਸੋਸੀਏਸਨ ਦੇ ਕੋਆਰਡੀਨੇਟਰ, ਯੰਗ ਫਾਰਮਰਜ ਟਰੇਨਿੰਗ ਕਲਾਸ ਦੇ ਕੋਆਰਡੀਨੇਟਰ, ਫਾਈਨ ਆਰਟਸ ਅਤੇ ਫੋਟੋਗ੍ਰਾਫੀ ਕਮੇਟੀ (ਪੁਰਸ ਅਤੇ ਮਹਿਲਾ) ਪੀਏਯੂ ਦੇ ਪ੍ਰਧਾਨ, ਡੀਡੀਐਮਸੀ ਦੇ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ | ਉਹਨਾਂ ਨੇ 586 ਨਵੇਂ ਮੈਂਬਰਾਂ ਨੂੰ ਪੀਏਯੂ ਕਿਸਾਨ ਕਲੱਬ ਵਿੱਚ ਸਾਮਲ ਹੋਣ ਲਈ ਪ੍ਰੇਰਿਤ ਕੀਤਾ | ਡਾ. ਰੁਪਿੰਦਰ ਕੌਰ ਨੇ ਅਧਿਆਪਨ ਦੇ ਖੇਤਰ ਵਿੱਚ 15 ਬੀ.ਐਸ.ਸੀ. ਕੋਰਸ, 14 ਐਮ.ਐਸ.ਸੀ. ਕੋਰਸ, 7 ਪੀ.ਐਚ.ਡੀ. ਕੋਰਸ, 9 ਬੀ. ਐੱਡ ਕੋਰਸ, ਅਤੇ 34 ਨੌਜਵਾਨ ਕਿਸਾਨ ਕੋਰਸ ਪੜ੍ਹਾਏ | ਉਹ 8 ਐਮ.ਐਸ.ਸੀ. ਅਤੇ 4 ਪੀ.ਐਚ.ਡੀ. ਵਿਦਿਆਰਥੀ ਦੇ ਨਿਗਰਾਨ ਰਹੇ |
Dr-Rupinder-Kaur-P-a-u-Became-Associate-Director-Of-Skill-Development-Center
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)