Pau-Introduced-Business-Management-Students-To-Research-Methods

ਪੀ.ਏ.ਯੂ. ਨੇ ਕਾਰੋਬਾਰ ਪ੍ਰਬੰਧਨ ਦੇ ਵਿਦਿਆਰਥੀਆਂ ਨੂੰ ਖੋਜ ਦੀਆਂ ਵਿਧੀਆਂ ਤੋਂ ਜਾਣੂੰ ਕਰਵਾਇਆ

Jun13,2023 | Meenu Galhotra | Ludhiana

      ਬੀਤੇ ਦਿਨੀਂ ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਵਿੱਚ ਖੇਤੀ ਕਾਰੋਬਾਰ ਦੀ ਐੱਮ ਬੀ ਏ ਕਰ ਰਹੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਭਾਸ਼ਣ ਦੇ ਵਕਤਾ ਐੱਲ ਐੱਨ ਥਾਪਰ ਸਕੂਲ ਆਫ਼ ਬਿਜ਼ਨਸ ਸਟੱਡੀਜ਼, ਥਾਪਰ ਇੰਸਟੀਚਿਊਟ ਦੇ ਸਹਿਯੋਗੀ ਪ੍ਰੋਫੈਸਰ ਡਾ. ਅਰੁਨੇਸ਼ ਗਰਗ ਸਨ | ਇਸ ਵਿਸ਼ੇਸ਼ ਭਾਸ਼ਣ ਦਾ ਵਿਸ਼ਾ ਖੋਜ ਵਿਧਾਨ ਸੀ | ਡਾ. ਅਰੁਨੇਸ਼ ਗਰਗ ਨੇ ਖੋਜ ਦੇ ਵੱਖ-ਵੱਖ ਤਰੀਕਿਆਂ ਅਤੇ ਵਿਧੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ | ਉਹਨਾਂ ਵਿਦਿਆਰਥੀਆਂ ਨੂੰ ਮੁੱਢਲੇ ਪੜਾਅ ਤੋਂ ਲੈ ਕੇ ਖੋਜ ਦੇ ਵੱਖ-ਵੱਖ ਮੁਕਾਮਾਂ, ਸਮੱਸਿਆਵਾਂ ਅਤੇ ਖੋਜ ਵਿੱਚ ਵਰਤੇ ਜਾਣ ਵਾਲੇ ਤਰੀਕਿਆਂ ਤੋਂ ਜਾਣੂੰ ਕਰਵਾਇਆ | ਨਾਲ ਹੀ ਉਹਨਾਂ ਨੇ ਭੂਗੋਲਿਕ ਹੱਦਬੰਦੀਆਂ, ਜਨਸੰਖਿਆ, ਨਮੂਨੇ ਦਾ ਅਕਾਰ ਅਤੇ ਨਮੂਨੇ ਲੈਣ ਦੀ ਤਕਨੀਕ ਆਦਿ ਪੱਖਾਂ ਤੇ ਬਹੁਤ ਵਿਸਥਾਰ ਨਾਲ ਰੌਸ਼ਨੀ ਪਾਈ | ਅੰਤ ਵਿੱਚ ਧੰਨਵਾਦ ਦੇ ਸ਼ਬਦ ਬੋਲਦਿਆਂ ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਇਸ ਵਿਸ਼ੇਸ਼ ਭਾਸ਼ਣ ਦੇ ਮਹੱਤਵ ਸੰਬੰਧੀ ਗੱਲ ਕੀਤੀ |  

Pau-Introduced-Business-Management-Students-To-Research-Methods



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB