Pau-Student-Received-Prestigious-Fellowship

ਪੀ ਏ ਯੂ ਦੇ ਵਿਦਿਆਰਥੀ ਨੂੰ ਵੱਕਾਰੀ ਫੈਲੋਸ਼ਿਪ ਮਿਲੀ

Jun10,2023 | Anupam | Ludhiana

 ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਐਮਐਸਸੀ ਦੀ ਵਿਦਿਆਰਥਣ ਕੁਮਾਰੀ ਸਮਨਦੀਪ ਨੂੰ ਫੂਡ ਫਿਊਚਰ ਫਾਊਂਡੇਸ਼ਨ ਵੱਲੋਂ ਦਿ ਇੰਡੀਆ ਫੂਡ ਸਿਸਟਮਜ਼ ਫੈਲੋਸ਼ਿਪ  ਤਹਿਤ ਸ਼ੁਰੂ ਕੀਤੇ ਗਏ ਵੱਕਾਰੀ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਫੈਲੋਸ਼ਿਪ ਪ੍ਰੋਗਰਾਮ ਭਾਰਤ ਵਿੱਚ ਭੋਜਨ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਲਈ ਗਿਆਨ ਅਤੇ ਹੁਨਰ ਨੂੰ ਵਿਕਸਤ ਕਰਨ  ਵਿੱਚ ਉਸਦੀ ਮਦਦ ਕਰੇਗਾ। ਉਹ ਇੰਡੀਆ ਫੂਡ ਸਿਸਟਮ ਲੀਡਰਜ਼ ਨੈੱਟਵਰਕ ਦਾ ਹਿੱਸਾ ਬਣੇਗੀ ਅਤੇ ਭਾਰਤ ਵਿੱਚ ਭੁੱਖ, ਕੁਪੋਸ਼ਣ, ਗਰੀਬੀ, ਵਾਤਾਵਰਣ ਦੀ ਗਿਰਾਵਟ, ਜਲਵਾਯੂ ਤਬਦੀਲੀ  ਸਮੇਤ ਚੁਣੌਤੀਆਂ ਨੂੰ ਹੱਲ ਕਰਨ ਲਈ ਲੋਕ ਪੱਖੀ ਭੋਜਨ ਪ੍ਰਣਾਲੀ ਲਈ ਰਾਹ ਪੱਧਰਾ ਕਰਨ ਵਿਚ ਸਹਿਯੋਗ ਕਰੇਗੀ। ਕੁਮਾਰੀ ਸਮਨਦੀਪ ਵਿਭਾਗ ਦੇ ਭੋਜਨ ਮਾਹਿਰ ਡਾ: ਜਸਪ੍ਰੀਤ ਕੌਰ ਦੀ ਅਗਵਾਈ ਹੇਠ ਖੋਜ ਕਾਰਜ ਕਰ ਰਹੀ ਹੈ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ. ਪਰਦੀਪ ਕੁਮਾਰ ਛੁਨੇਜਾ, ਡੀਨ ਖੇਤੀਬਾੜੀ ਕਾਲਜ ਡਾ: ਰਵਿੰਦਰ ਕੌਰ ਧਾਲੀਵਾਲ  ਅਤੇ ਵਿਭਾਗ ਦੇ ਮੁਖੀ ਡਾ: ਸਵਿਤਾ ਸ਼ਰਮਾ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ।

Pau-Student-Received-Prestigious-Fellowship



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB