Punjab-Agricultural-University

ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਵਿਦਿਆਰਥੀਆਂ ਦੀ ਟੀਮ ਨੇ ਰਾਸਟਰੀ ਪੱਧਰ ਦੇ ਮੁਕਾਬਲੇ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ

Jun10,2023 | Meenu Galhotra | Ludhiana

  ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 25 ਮੈਂਬਰਾਂ ਦੀ ਟੀਮ  ਇਨੋਵੇਟਰਜ ਨੇ ਰਾਸਟਰੀ ਪੱਧਰ ਦੇ ਮੁਕਾਬਲੇ-ਤਿਫਾਨ 2023 ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ|  ਇਹ ਮੁਕਾਬਲਾ ਇੱਕ ਰਾਸਟਰੀ ਪੱਧਰ ਦੀ ਵਿਦਿਆਰਥੀ ਗਤੀਵਿਧੀ ਹੈ ਜਿਸ ਵਿੱਚ ਖੇਤੀ ਨਾਲ ਜੁੜੀਆਂ ਵਿਦਿਆਰਥੀ ਖੋਜਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ | ਇਸ ਸਾਲ ਇਹਨਾਂ ਮੁਕਾਬਲਿਆਂ ਦਾ ਥੀਮ ’ਆਟੋਮੇਟਿਡ ਮਲਟੀ-ਵੈਜੀਟੇਬਲ ਟ੍ਰਾਂਸਪਲਾਂਟਰ’ ਦਾ ਵਿਕਾਸ ਸੀ| ਇਸ ਮੁਕਾਬਲੇ ਦਾ ਆਯੋਜਨ ਐੱਸ ਏ ਈ ਇੰਡੀਆ ਅਤੇ ਜੌਨ ਡੀਅਰ ਲਿਮਿਟੇਡ, ਪੁਣੇ ਦੁਆਰਾ ਕੀਤਾ ਗਿਆ ਸੀ| ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਲਈ ਆਟੋਮੇਟਿਡ ਮਲਟੀ-ਵੈਜੀਟੇਬਲ ਟ੍ਰਾਂਸਪਲਾਂਟਰ ਦਾ ਡਿਜਾਈਨ ਵਿਕਸਤ ਕੀਤਾ ਅਤੇ ਮਹਾਤਮਾ ਫੂਲੇ ਕ੍ਰਿਸੀ ਵਿਦਿਆਪੀਠ  ਰਾਹੂਰੀ, ਮਹਾਰਾਸਟਰ ਵਿਖੇ ਆਯੋਜਿਤ ਮੁਕਾਬਲੇ ਦੇ ਆਖਰੀ ਗੇੜ ਵਿੱਚ ਹਿੱਸਾ ਲਿਆ| ਜੌਨ ਡੀਅਰ, ਐੱਸ ਏ ਈ ਇੰਡੀਆ, ਮਹਿੰਦਰਾ ਅਤੇ ਮਹਿੰਦਰਾ, ਕਮਿੰਸ ਅਤੇ  ਇਹ ਏ ਆਰ ਏ ਆਈ ਦੇ ਜੱਜਾਂ ਦੀ ਇੱਕ ਟੀਮ ਨੇ ਵੱਖ-ਵੱਖ ਸਥਿਤੀਆਂ ਵਿੱਚ ਇਸ ਮਸੀਨ ਦਾ ਚੰਗੀ ਤਰ•ਾਂ ਮੁਲਾਂਕਣ ਕੀਤਾ| ਜੱਜਾਂ ਨੇ ਆਟੋਮੇਟਿਡ ਮਲਟੀ ਵੈਜੀਟੇਬਲ ਟਰਾਂਸਪਲਾਂਟਰ ਦੇ ਡਿਜਾਈਨ ਅਤੇ ਪ੍ਰਦਰਸਨ ਦੀ ਬਹੁਤ ਸਲਾਘਾ ਕੀਤੀ| ਅਰਸਦੀਪ ਸਿੰਘ, ਨਿਹਾਲ ਅਸਤੀ ਅਤੇ ਹਰਸ਼ਿਤ ਪਰਾਸਰ ਦੇ ਨਾਲ  ਇਨੋਵੇਟਰਜ ਟੀਮ ਦੇ ਕਪਤਾਨ ਮਿਸਟਰ ਕਰਨ ਨੇ ਵਿਕਸਤ ਮਸੀਨ ਦੇ ਡਿਜਾਈਨ, ਕੰਮ ਕਰਨ, ਲਾਗਤ ਵਿਸਲੇਸਣ ਬਾਰੇ ਦੱਸਿਆ| ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ.ਐਚ.ਐਸ.ਸਿੱਧੂ ਨੇ ਟੀਮ ਨੂੰ ਸਾਨਦਾਰ ਯਤਨਾਂ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਵੱਡੀ ਸਫਲਤਾ ਦੀ ਕਾਮਨਾ ਕੀਤੀ| ਉਨ•ਾਂ ਦੱਸਿਆ ਕਿ ਪੀਏਯੂ ਦੇ ਖੇਤੀਬਾੜੀ ਇੰਜੀਨੀਅਰ ਅਕਾਦਮਿਕ ਅਤੇ ਰਾਸਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਨਿਰੰਤਰ ਸ਼ਾਨਦਾਰ ਪ੍ਰਦਰਸਨ ਕਰ ਰਹੇ ਹਨ|  ਢਾ. ਸਤੀਸ ਕੁਮਾਰ ਗੁਪਤਾ, ਡਾ. ਅਨੂਪ ਦੀਕਸ਼ੀਤ ਅਤੇ ਰੋਹਿਨੀਸ ਖੁਰਾਣਾ ਇਸ ਟੀਮ ਨਾਲ ਅਧਿਆਪਕ ਸਲਾਹਕਾਰਾਂ ਵਜੋਂ ਮੌਜੂਦ ਸਨ | ਡਾ. ਸਤੀਸ ਕੁਮਾਰ ਗੁਪਤਾ ਨੇ ਵੱਖ-ਵੱਖ ਚੁਣੌਤੀਆਂ ਅਤੇ ਰੁਕਾਵਟਾਂ ਨੂੰ ਪਾਰ ਕਰਨ ਅਤੇ ਅੰਤ ਵਿੱਚ ਇਸ ਸਿਖਰ ਨੂੰ ਪ੍ਰਾਪਤ ਕਰਨ ਲਈ ਨੌਜਵਾਨ ਖੋਜੀਆਂ ਦੁਆਰਾ ਦਿਖਾਏ ਗਏ ਵਿਗਿਆਨਕ ਵਿਹਾਰ ਅਤੇ ਪਰਿਪੱਕਤਾ ਦੀ ਸਲਾਘਾ ਕੀਤੀ |  ਪੂਰੇ ਭਾਰਤ ਦੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਕੁੱਲ 31 ਟੀਮਾਂ ਨੇ ਭਾਗ ਲਿਆ, ਜਿਨ•ਾਂ ਵਿੱਚੋਂ 20 ਟੀਮਾਂ ਨੇ ਮੁਲਾਂਕਣ ਦੇ ਅੰਤਿਮ ਦੌਰ ਲਈ ਯੋਗ ਹੋਣ ਲਈ ਕੁਆਲੀਫਾਇੰਗ ਰਾਊਂਡ ਨੂੰ ਪਾਰ ਕੀਤਾ |  ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਟੀਮ ਨੇ 10 ਮਹੀਨਿਆਂ ਦੌਰਾਨ ਬਹੁਤ ਸਾਰੀਆਂ ਪਰਖ ਘੜੀਆਂ ਨੂੰ ਪਾਰ ਕੀਤਾ | ਇਸੇ ਮਿਹਨਤ ਦਾ ਸਿੱਟਾ ਸੀ ਕਿ ਨੌਜਵਾਨ ਇੰਜਨੀਅਰ ਆਪਣੇ ਅਕਾਦਮਿਕ ਕਾਰਜਾਂ ਅਤੇ ਮੁਕਾਬਲੇ ਦੇ ਡਿਜ਼ਾਇਨ ਵਿੱਚ ਸਮਤੋਲ ਬਣਾ ਸਕੇ | ਅੰਤ ਵਿੱਚ ਮਸ਼ੀਨ ਨੂੰ ਪਰਖ ਦੌਰਾਨ ਕਾਰਜ ਲਈ ਅਨੁਕੂਲ ਪਾਇਆ ਗਿਆ ਅਤੇ ਦੇਸ਼ ਪੱਧਰੀ ਮੁਕਾਬਲੇ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਜੇਤੂ ਰਹੀ |  ਸਮੁੱਚੀ ਟੀਮ ਨੇ ਅਗਵਾਈ ਲਈ ਸਾਰੇ ਕਾਲਜ ਦੇ ਮਾਹਿਰਾਂ ਅਤੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ |    

Punjab-Agricultural-University



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB