politics-crime-education-news-punjab

ਪੀ.ਏ.ਯੂ ਦੇ ਯੁਵਕ ਮੇਲੇ ਦੇ ਦੂਜੇ ਦਿਨ ਸਾਹਿਤਕ ਅਤੇ ਸੂਖਮ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ

Nov13,2022 | MEENU GALHOTRA |

ਪੀ.ਏ.ਯੂ ਦੇ ਯੁਵਕ ਮੇਲੇ ਦੇ ਦੂਜੇ ਦਿਨ ਸਾਹਿਤਕ ਅਤੇ ਸੂਖਮ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅੰਤਰ ਕਾਲਜ ਯੁਵਕ ਮੇਲੇ ਦੇ ਦੂਜੇ ਦਿਨ ਸਾਹਿਤਕ ਅਤੇ ਸੂਖਮ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ। ਇਹਨਾ ਮੁਕਾਬਲਿਆਂ ਵਿਚ ਪੀ ਏ ਯੂ ਵਿਖੇ ਸਥਿਤ ਖੇਤੀਬਾੜੀ ਕਾਲਜ, ਖੇਤੀ ਇੰਜੀਨਿਅਰਿੰਗ ਅਤੇ ਤਕਨਾਲੋਜੀ ਕਾਲਜ, ਬੇਸਿਕ ਸਾਇੰਸਜ਼ ਅਤੇ ਹਿਉਮੈਨਟੀਜ਼ ਕਾਲਜ, ਕਮਿਉਨਟੀ ਸਾਇੰਸ ਕਾਲਜ, ਹਾਰਟੀਕਲਚਰ ਅਤੇ ਫਾਰਿਸਟ੍ਰ੍ਰੀ ਕਾਲਜ ਤੋ ਇਲਾਵਾਂ ਖੇਤੀਬਾੜੀ ਕਾਲਜ ਬਲ੍ਹੋਵਾਲ ਸੌਂਖੜੀ ਅਤੇ ਇੰਸਟੀਚਿਊਟ ਆਫ ਐਗਰੀਕਲਚਰਲ ਗੁਰਦਾਸਪੁਰ ਅਤੇ ਬਠਿੰਡਾ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਆਪਣੀ ਕਲਾ ਦੇ ਜ਼ੋਹਰ ਦਿਖਾਏ। ਇਸ ਮੌਕੇ ਡਾ. ਸ਼ਮੀ ਕਪੂਰ, ਰਜਿਸਟਰਾਰ ਪੀਏਯੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੜਾਈ ਦੇ ਨਾਲ ਨਾਲ ਕਲਾਤਮਕ ਗਤੀਵਿਧੀਆਂ ਵਿਚ ਵਿਸ਼ੇਸ਼ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਯੁਵਕ ਮੇਲਿਆਂ ਵਿਚ ਵੱਧ ਚੜਕੇ ਹਿਸਾ ਲੈਣ ਲਈ ਪ੍ਰੇਰਦਿਆਂ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਕਲਾਤਮਕ ਰੁਚੀਆਂ ਨੂੰ ਨਿਖਾਰਨ ਵਿਚ ਯੁਵਕ ਮੇਲੇ ਅਹਿਮ ਯੋਗਦਾਨ ਪਾਉਂਦੇ ਹਨ। ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਰਹਿਨੁਮਾਈ ਵਿਚ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਦੇ ਦੂਜੇ ਦਿਨ ਸਵੇਰ ਦੇ ਸੈਸ਼ਨ ਮੌਕੇ ਸੂਖਮ ਕਲਾਵਾਂ ਦੀ ਸ਼੍ਰੇਣੀ ਵਿਚੋਂ ਫੋਟੋਗ੍ਰਾਫੀ ਅਤੇ ਕਲਾਜ ਮੇਕਿੰਗ ਮੁਕਾਬਲੇ ਹੋਏ ਜਦੋ ਕਿ ਸ਼ਾਮ ਦੇ ਸੈਸ਼ਨ ਵਿਚ ਰੰਗੋਲੀ ਅਤੇ ਕਾਰਟੂਨ ਬਨਾਉਣ ਦੇ ਮੁਕਾਬਲੇ ਕਰਵਾਏ ਗਏ। ਇਸੇ ਤਰਾਂ ਸਾਹਿਤਕ ਮੁਕਾਬਲਿਆਂ ਦੀ ਸ਼੍ਰੇਣੀ ਵਿਚ ਸਵੇਰ ਦੇ ਸੈਸ਼ਨ ਮੋਕੇ ਬਹਿਸ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬਾਦਲੀਲ ਆਪਣੀਆਂ ਤਕਰੀਰਾਂ ਪੇਸ਼ ਕੀਤੀਆਂ। ਸ਼ਾਮ ਦੇ ਸੈਸ਼ਨ ਵਿਚ ਹੋਏ ਕੁਇਜ਼ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਵਿਸ਼ੇਸ਼ ਜਾਣਕਾਰੀ ਦੀ ਪ੍ਰੋੜਤਾ ਕਰਵਾਈ ਅਤੇ ਇਸ ਸੈਸ਼ਨ ਵਿਚ ਹੋਏ ਰਚਨਾਤਮਕ ਲੇਖਣੀ ਦੇ ਮੁਕਾਬਲਿਆਂ ਵਿਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹੋਏ ਭਾਸ਼ਣ ਕਲਾ ਮੁਕਾਬਲਿਆਂ ਵਿੱਚ ਬੇਸਿਕ ਸਾਇੰਸਜ਼ ਅਤੇ ਹਿਉਮੈਨਟੀਜ਼ ਕਾਲਜ ਦੀ ਵਿਦਿਆਰਥਣ ਗੁਰਕੰਵਲ ਕੌਰ ਨੇ ਪਹਿਲਾ, ਖੇਤੀਬਾੜੀ ਕਾਲਜ ਦੇ ਤਰਨ ਕਪੂਰ ਨੇ ਦੂਜਾ ਅਤੇ ਕਮਿਉਨਟੀ ਸਾਇੰਸ ਕਾਲਜ ਦੀ ਜੈਸਮੀਨ ਸੂਚ ਨੇ ਤੀਜਾ ਸਥਾਨ ਹਾਸਲ ਕੀਤਾ। ਐਕਸਟੈਂਪੋਰ ਮੁਕਾਬਲਿਆਂ ਵਿਚ ਬੇਸਿਕ ਸਾਇੰਸਜ਼ ਅਤੇ ਹਿਉਮੈਨਟੀਜ਼ ਕਾਲਜ ਦੇ ਗੁਰਵਿੰਦਰ ਸਿੰਘ ਬਾਜਵਾ ਨੇ ਪਹਿਲਾ, ਖੇਤੀਬਾੜੀ ਇੰਜੀਨਿਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਨਿਹਾਲ ਅਸਤੀ ਨੇ ਦੂਜਾ ਅਤੇ ਬੇਸਿਕ ਸਾਇੰਸਜ਼ ਅਤੇ ਹਿਉਮੈਨਟੀਜ਼ ਕਾਲਜ ਦੀ ਨਵਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਬਨਾਉਣ ਦੇ ਮੁਕਾਬਲਿਆਂ ਵਿਚ ਖੇਤੀਬਾੜੀ ਇੰਜੀਨਿਅਰਿੰਗ ਅਤੇ ਤਕਨਾਲੋਜੀ ਕਾਲਜ ਦੀ ਅੰਸ਼ਪ੍ਰੀਤ ਕੌਰ ਨੇ ਪਹਿਲਾ, ਕਮਿਉਨਟੀ ਸਾਇੰਸ ਕਾਲਜ ਦੀ ਅਨਾਮਿਕਾ ਨੇ ਦੂਜਾ ਅਤੇ ਗੁਰਲੀਨ ਨੇ ਤੀਜਾ ਸਥਾਨ ਹਾਸਲ ਕੀਤਾ। ਕਲੇਅ ਮਾਡਲੰਿਗ ਮੁਕਾਬਲਿਆਂ ਵਿਚ ਕਮਿਉਨਟੀ ਸਾਇੰਸ ਕਾਲਜ ਦੀ ਅਸ਼ਨਾ ਨੇ ਪਹਿਲਾ, ਖੇਤੀਬਾੜੀ ਇੰਜੀਨਿਅਰਿੰਗ ਅਤੇ ਤਕਨਾਲੋਜੀ ਕਾਲਜ ਦੀ ਮਨੀਸ਼ਾ ਕੁਮਾਰੀ ਨੇ ਦੂਜਾ ਅਤੇ ਬੇਸਿਕ ਸਾਇੰਸਜ਼ ਅਤੇ ਹਿਉਮੈਨਟੀਜ਼ ਕਾਲਜ ਦੀ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

politics-crime-education-news-punjab



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB