Immigrant-Punjabis-Are-Standing-Like-A-Rock-With-Rahul-Gandhi-s-Thinking-Bawa

ਪ੍ਰਵਾਸੀ ਪੰਜਾਬੀ ਰਾਹੁਲ ਗਾਂਧੀ ਦੀ ਸੋਚ ਨਾਲ ਚੱਟਾਨ ਵਾਂਗ ਖੜੇ ਹਨ- ਬਾਵਾ

Jun19,2023 | Narinder Kumar | Ludhiana

ਸੰਵਿਧਾਨ ਅੰਦਰ ਪਹਿਲਾ ਫ਼ਰਜ਼ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਨਾ ਜੋ ਪੂਰਾ ਨਹੀਂ ਕਰ ਪਾਈ ਆਪ ਸਰਕਾਰ- ਬਾਵਾ ਪਛੜੀਆਂ ਸ਼੍ਰੇਣੀਆਂ ਦੀਆਂ 71 ਜਾਤੀਆਂ 35% ਵੋਟ ਪਰ ਪੰਜਾਬ ਸਰਕਾਰ ਨੇ ਕੀਤੇ ਅਣਗੌਲੇ ਸੰਵਿਧਾਨ ਅੰਦਰ ਪਹਿਲਾ ਫ਼ਰਜ਼ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਹੈ, ਜੋ ਆਪ ਸਰਕਾਰ ਪੂਰਾ ਨਹੀਂ ਕਰ ਸਕੀ। ਇਹ ਸ਼ਬਦ ਅੱਜ ਇੱਕ ਲਿਖਤੀ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. ਓ.ਬੀ.ਸੀ. ਇੰਚਾਰਜ ਪੰਜਾਬ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ।          ਸ਼੍ਰੀ ਬਾਵਾ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਅਮਰੀਕਾ ਜਾ ਕੇ ਆਏ ਹਨ ਅਤੇ ਨਿਊਯਾਰਕ ਵਿਚ 4 ਜੂਨ ਦੇ ਕਾਂਗਰਸ ਪਾਰਟੀ ਦੇ 5000 ਵਰਕਰਾਂ ਦੇ ਇੱਕ ਇਕੱਠ ਵਿਚ ਰਾਹੁਲ ਗਾਂਧੀ ਦੇ ਹਾਜ਼ਰੀ -ਚ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਸੈਮ ਪਟਰੌਦਾ ਓਵਰਸੀਜ਼ ਕਾਂਗਰਸ ਦੇ ਪ੍ਰਧਾਨ, ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਅਮਰੀਕਾ ਕਾਂਗਰਸ ਅਤੇ ਗੁਰਮੀਤ ਸਿੰਘ ਗਿੱਲ ਪ੍ਰਧਾਨ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ ਸਨ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਮਾਗਮ ਨੂੰ ਕਾਮਯਾਬ ਕੀਤਾ। ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਭਾਸ਼ਣ -ਤੇ ਲੋਕਾਂ ਨੇ ਵਾਰ ਵਾਰ ਤਾੜੀਆਂ ਨਾਲ ਆਪਣੀ ਹਮਾਇਤ ਅਤੇ ਸਤਿਕਾਰ ਭੇਂਟ ਕੀਤਾ।          ਬਾਵਾ ਨੇ ਕਿਹਾ ਕਿ ਪੰਜਾਬ -ਚ ਲਾਅ ਐਂਡ ਆਰਡਰ ਦੀ ਹਾਲਾਤ ਚਿੰਤਾਜਨਕ ਬਣੀ ਹੋਈ ਹੈ। ਪਤਾ ਨਹੀਂ ਕਦੋਂ ਗਲੀ ਦੇ ਮੋੜ -ਤੇ, ਸੜਕ -ਤੇ, ਪਿੰਡ ਦੇ ਰਾਹ -ਤੇ ਜਾਂ ਘਰ ਬੈਠੇ ਹੀ ਤੁਹਾਡੇ ਨਾਲ ਅਣਹੋਣੀ ਹੋ ਜਾਵੇ। ਉਹਨਾਂ ਇਸ ਸਮੇਂ ਪਛੜੀਆਂ ਸ਼੍ਰੇਣੀਆਂ ਦੀ 35% ਅਬਾਦੀ ਨੂੰ ਸਹੂਲਤਾਂ ਅਤੇ ਰਾਖਵੇਂਕਰਨ ਸਮੇਂ ਅੱਖੋਂ ਪਰੋਖੇ ਕਰਨ ਦੀ ਪੁਰਜ਼ੋਰ ਸ਼ਬਦਾਂ -ਚ ਨਿੰਦਾ ਕੀਤੀ ਹੈ।

Immigrant-Punjabis-Are-Standing-Like-A-Rock-With-Rahul-Gandhi-s-Thinking-Bawa



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB