Kanwarveer-Singh-Tohra-Expanded-The-Bjp-Yuva-Morcha-Team

ਕੰਵਰਵੀਰ ਸਿੰਘ ਟੌਹੜਾ ਵੱਲੋਂ ਭਾਜਪਾ ਯੁਵਾ ਮੋਰਚਾ ਦੀ ਟੀਮ ਦਾ ਕੀਤਾ ਗਿਆ ਵਿਸਥਾਰ

Jun23,2023 | Muneesh Trgotra | Chandigarh

  ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਇੰਜੀ. ਕੰਵਰਵੀਰ ਸਿੰਘ ਟੌਹੜਾ ਨੇ ਆਪਣੀ ਟੀਮ ਦਾ ਵਿਸਥਾਰ ਕਰਦੇ ਹੋਏ ਨਵੇਂ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ।   ਕੰਵਰਵੀਰ ਸਿੰਘ ਟੌਹੜਾ ਵੱਲੋਂ ਯੁਵਾ ਮੋਰਚਾ ਪੰਜਾਬ ਦੀ ਜਨਰਲ ਸਕੱਤਰ ਵਜੋਂ ਪ੍ਰਿਆ ਸ਼ਰਮਾ, ਯੁਵਾ ਮੋਰਚਾ ਦੇ ਸੋਸ਼ਲ ਮੀਡੀਆ ਦੇ ਕੋ-ਇੰਚਾਰਜ ਵਜੋਂ ਅਮਨਦੀਪ ਸਿੰਘ, ਯੁਵਾ ਮੋਰਚਾ ਕਾਲਜ ਆਊਟਰੀਚ ਸੈੱਲ ਦੇ ਕੋ-ਇੰਚਾਰਜ ਵਜੋਂ ਅੰਮ੍ਰਿਤ ਸਿੰਘ ਔਜਲਾ, ਯੁਵਾ ਮੋਰਚਾ ਲੀਗਲ ਸੈੱਲ ਦੇ ਕੋ-ਇੰਚਾਰਜ ਵਜੋਂ ਡਿੰਪੀ ਲੁਬਾਣਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਯੁਵਾ ਮੋਰਚਾ ਦੇ ਕਾਰਜਕਾਰਨੀ ਮੈਂਬਰਾਂ ਵਜੋਂ ਹਿਤੇਸ਼ ਗਾਵੜੀ, ਗੌਰਵ ਭਗੀਰਥ, ਹਰਿੰਦਰ ਸਿੰਘ ਕੁੱਲ, ਸ਼ਿਵ ਪ੍ਰਸਾਦ, ਰਿਸ਼ੂ ਗਰਗ, ਗੌਰਵ ਗੌਤਮ, ਅਮਿਤ ਭਾਰਗਵ, ਚੰਦਰ ਮੋਹਨ, ਅਦੀਸ਼ ਧੀਮਾਨ, ਦਿਲਪ੍ਰੀਤ ਭੱਟੀ, ਰਚਿਤ ਜੈਨ, ਮੁਨੀਸ਼ ਸ਼ਰਮਾ, ਸਾਗਰ ਮਗਨ, ਰਜਤ ਸ਼ਰਮਾ, ਰਣਵੀਰ ਸਿੰਘ ਸਿੱਧੂ, ਵਿਸ਼ਾਲ ਸ਼ਰਮਾ, ਹਰਿੰਦਰ ਸਿੰਘ ਢੀਂਡਸਾ, ਅਸ਼ੀਸ਼ ਚੌਧਰੀ, ਹਰਮਨਪ੍ਰੀਤ ਸਿੰਘ ਚਾਹਲ, ਜਗਵੀਨ ਸਿੰਘ, ਯੋਗੇਸ਼ ਗਰਗ, ਗੌਰਵ ਕੁਮਾਰ, ਹਰਜੀਤ ਘੱਗਾ ਅਤੇ ਜੈਕਿਸ਼ਨ ਚਾਵਲਾ ਨੂੰ ਨਿਯੁਕਤ ਕੀਤਾ ਗਿਆ ਹੈ।   ਕੰਵਰਵੀਰ ਸਿੰਘ ਟੌਹੜਾ ਨੇ ਨਵੇ ਨਿਯੁਕਤ ਗਏ ਔਹਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਪਰੋਕਤ ਸਾਰੇ ਨਵੇਂ ਨਿਯੁਕਤ ਕੀਤੇ ਗਏ ਵਰਕਰ ਜਥੇਬੰਦੀ ਦੀ ਵਿਚਾਰਧਾਰਾ ਅਤੇ ਨੀਤੀਆਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਆਪਣੇ ਕੰਮ ਵਿਚ ਪੂਰੀ ਤਰ੍ਹਾਂ ਕੁਸ਼ਲ ਹਨI ਇਹਨਾਂ ਦੀ ਕਾਰਜਕੁਸ਼ਲਤਾ ਸਦਕਾ ਇਨ੍ਹਾਂ ਸਾਰਿਆਂ ਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਇਹ ਸਾਰੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇI ਇਹ ਸਾਰੇ ਨਵੇਂ ਚੁਣੇ ਗਏ ਔਹਦੇਦਾਰ ਭਾਰਤੀ ਜਨਤਾ ਪਾਰਟੀ ਦੇ ਮਹਾਸੰਪਰਕ ਅਭਿਆਨ ਤਹਿਤ ਕੇਂਦਰ ਸਰਕਾਰ ਦੀਆਂ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ‘ਚ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨਾਲ ਮਿਲ ਕੇ ਅਹਿਮ ਭੂਮਿਕਾ ਨਿਭਾਉਣਗੇ। 

Kanwarveer-Singh-Tohra-Expanded-The-Bjp-Yuva-Morcha-Team



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB