ਡਾਬਾ ਲੋਹਾਰਾ ਮੰਡਲ ਦੀ ਨਵੀਂ ਟੀਮ ਨੂੰ ਨਿਯੁਕਤੀ ਪੱਤਰ ਵੰਡੇ ਭਾਰਤੀ ਜਨਤਾ ਪਾਰਟੀ ਡਾਬਾ ਲੋਹਾਰਾ ਮੰਡਲ ਵੱਲੋਂ ਮੰਡਲ ਪ੍ਰਧਾਨ ਬਲਵਿੰਦਰ ਭਿੰਡਰ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ -ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਦੀਪਕ ਗੋਇਲ ਨੇ ਸ਼ਿਰਕਤ ਕੀਤੀ।ਇਸ ਮੌਕੇ ਡਾਬਾ ਲੋਹਾਰਾ ਮੰਡਲ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਸਭ ਨੂੰ ਦਿੱਤੇ ਗਏ ਸਨ। ਟੀਮ ਵਿੱਚ ਰਾਹੁਲ ਲੋਹਟ, ਅਮਨ ਗਿੱਲ, ਸੁਨੀਲ ਸੋਹਲ, ਦਵਿੰਦਰ ਖੰਨਾ ਨੂੰ ਮੀਤ ਪ੍ਰਧਾਨ, ਅੰਗਰੇਜ ਸਿੰਘ, ਰਸ਼ਪਾਲ ਸਿੰਘ ਜਨਰਲ ਸਕੱਤਰ, ਲਖਵੀਰ ਸਿੰਘ ਮੋਂਗਾ, ਅਸ਼ਵਨੀ ਕੁਮਾਰ, ਲਖਵਿੰਦਰ ਸਿੰਘ ਲੱਖਾ, ਕੁਲਵਿੰਦਰ ਸਿੰਘ, ਮਨਦੀਪ, ਸੰਦੀਪ ਭੰਡਾਰੀ ਸਕੱਤਰ, ਸੁਰੇਸ਼ ਸਿੰਗਲਾ ਨੂੰ ਪ੍ਰੈਸ ਸਕੱਤਰ, ਪ੍ਰਸ਼ੋਤਮ ਕੁਮਾਰ ਨੂੰ ਦਫਤਰ ਸਕੱਤਰ, ਸੁਰਜੀਤ ਸੰਧੂ ਨੂੰ ਖਜ਼ਾਨਚੀ, ਸੰਦੀਪ ਕੁਮਾਰ ਨੂੰ ਯੁਵਾ ਮੋਰਚਾ, ਪਾਲ ਸਿੰਘ ਨੂੰ ਕਿਸਾਨ ਮੋਰਚਾ, ਅਮਰਜੀਤ ਸਿੰਘ ਨੂੰ ਓ.ਬੀ.ਸੀ. ਮੋਰਚਾ ਦੇ ਨਿਯੁਕਤੀ ਪੱਤਰ ਦਿੱਤੇ ਗਏ।
politics-crime-education-news-punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)