ਮਿਆਰੀ ਸਿੱਖਿਆ ਲਈ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ : ਡਾ. ਗੋਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਰਸਾਇਣ ਵਿਗਿਆਨ ਇੱਕ ਮਹੱਤਵਪੂਰਨ ਵਿਸ਼ਾ ਹੈ ਕਿਉਂ ਕਿ ਮਨੁੱਖੀ ਜੀਵਨ ਵਿੱਚ ਰਸਾਇਣਾਂ ਦੀ ਅਹਿਮ ਭੂਮਿਕਾ ਹੈ । ਡਾ. ਗੋਸਲ ਨੇ ਕਿਹਾ ਕਿ ਸਾਡੇ ਖਾਣ, ਪੀਣ ਅਤੇ ਵਰਤਣ ਵਾਲੇ ਪਦਾਰਥਾਂ ਵਿੱਚ ਰਸਾਇਣਾਂ ਦੀ ਆਮ ਵਰਤੋਂ ਹੁੰਦੀ ਹੈ ਅਤੇ ਇਸੇ ਤਰਾਂ ਖੇਤੀਬਾੜੀ ਵਿੱਚ ਰਸਾਇਣ ਵਿਗਿਆਨ ਦੀ ਭੂਮਿਕਾ ਅਸਰਦਾਰ ਹੈ । ਡਾ. ਗੋਸਲ ਨੇ ਇਹ ਵਿਚਾਰ ਰਸਾਇਣ ਵਿਗਿਆਨ ਵਿਭਾਗ ਵੱਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਾਨਲੋਜੀ ਪਰਿਸ਼ਦ ਦੇ ਸਹਿਯੋਗ ਨਾਲ ਰਸਾਇਣ ਵਿਗਿਆਨ ਅਧਿਆਪਨ ਵਿਸ਼ੇ ਉੱਤੇ ਆਯੋਜਤ ਵਰਕਸ਼ਾਪ ਦੌਰਾਨ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਰਸਾਇਣਾਂ ਦੀ ਖੇਤੀ ਖੋਜ ਵਿੱਚ ਵੀ ਮਹੱਤਵਪੂਰਨ ਭੂਮਿਕਾ ਹੈ । ਇਸੇ ਦੌਰਾਨ ਡਾ. ਗੋਸਲ ਨੇ ਅਧਿਆਪਕਾਂ ਨਾਲ ਰਵਾਇਤੀ ਸਿੱਖਿਆ ਬਾਰੇ ਅਹਿਮ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਮਜ਼ਬੂਤੀ ਬਹੁਤ ਜ਼ਰੂਰੀ ਹੈ ਜਿਸ ਲਈ ਸੌਖੀ ਅਤੇ ਸਸਤੀ ਪੜਾਈ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਕਿਹਾ ਇਹ ਵਰਕਸ਼ਾਪ ਵਿੱਚੋਂ ਅਹਿਮ ਨੁਕਤੇ ਨਿਕਲਣਗੇ ਜੋ ਨਵੀਂ ਸਿੱਖਿਆ ਨੀਤੀ ਦੇ ਹਾਣ ਦੇ ਹੋਣਗੇ । ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਵਿੱਚ ਯੂਨੀਵਰਸਿਟੀ ਬੇਸਿਕ ਸਾਇੰਸ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਇਹ ਵਰਕਸ਼ਾਪ ਵਿਗਿਆਨ ਅਧਿਆਪਨ ਵਿੱਚ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰੇਗੀ । ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਵੱਲੋਂ ਡਾ. ਕੇ ਐੱਸ ਬਾਠ ਨੇ ਕਿਹਾ ਵਿਗਿਆਨ ਦੀ ਪੜਾਈ ਨਖਾਰੀ ਭਾਸ਼ਾ ਅਤੇ ਦਿਲਚਸਪ ਤਰੀਕੇ ਨਾਲ ਹੀ ਕਰਵਾਈ ਜਾ ਸਕਦੀ ਹੈ। ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸੰਘਾ ਨੇ ਸਭ ਦਾ ਧੰਨਵਾਦ ਕੀਤਾ।
politics-crime-education-news-punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)