politics-crime-education-news-punjab

ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 352ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ

Oct17,2022 | MEENU GALHOTRA |

ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 352ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਜਿਹੜੇ ਲੋਕ ਆਪਣੀਆਂ ਕੌਮਾਂ ਨੂੰ ਯਾਦ ਨਹੀਂ ਕਰਦੇ, ਉਨਾਂ ਦੀ ਹੋਂਦ ਇੱਕ ਦਿਨ ਖਤਮ ਹੋ ਜਾਂਦੀ ਹੈ - ਐਮ.ਪੀ ਔਜਲਾ ਇਆਲੀ ਸਮੇਤ 9 ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਸਨਮਾਨਿਤ ਪੰਜਾਬ ਸਰਕਾਰ ਡਾ.ਬੀ.ਆਰ.ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਨਾਲ ਪਹਿਲੇ ਸਿੱਖ ਲੋਕ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਵੀ ਆਪਣੇ ਸਰਕਾਰੀ ਦਫਤਰਾਂ ਵਿੱਚ ਲਗਾਵੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ‘ਤੇ ਪੰਜਾਬ ਸਰਕਾਰ 16 ਅਕਤੂਬਰ ਨੂੰ ਰੈਗੂਲਰ ਛੁੱਟੀ ਦਾ ਐਲਾਨ ਕਰੇ ਪੀਏਯੂ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਯੂਨੀਵਰਸਿਟੀ ਰੱਖਿਆ ਜਾਵੇ ਹਲਵਾਰਾ ਏਅਰਪੋਰਟ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ‘ਤੇ ਰੱਖਿਆ ਜਾਵੇ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਚੱਪੜਚਿੜੀ ਸੜਕ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਵੇ ਮੁੱਲਾਂਪੁਰ ਦਾਖਾ /ਲੁਧਿਆਣਾ 16 ਅਕਤੂਬਰ () ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 352ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ.ਐਸ.ਓਬਰਾਏ, ਜਦਕਿ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਸੰਸਦ ਮੈਂਬਰ ਮੁਹੰਮਦ ਸਦੀਕ, ਸ੍ਰੀ ਮਨੋਹਰ ਦਾਸ ਬੈਰਾਗੀ ਅਤੇ ਸੰਤ ਬਲਬੀਰ ਸਿੰਘ ਲੰਮੇਜੱਟਪੁਰਾਨੇ ਵਿਸੇਸ ਮਹਿਮਾਨ ਵਜੋਂ ਸਰਿਕਤ ਕੀਤੀ। ਫਾਊਂਡੇਸਨ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ, ਕਨਵੀਨਰ ਬਲਦੇਵ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਂੳ ਸਿੰਘ ਛੀਨਾ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਰੁਪਿੰਦਰ ਬਾਵਾ, ਚਰਨਜੀਤ ਸਿੰਘ, ਸਵਰਨ ਸਿੰਘ, ਹਰਮਿੰਦਰ ਸਿੰਘ, ਸੇਵਾ ਦਾਸ ਬਾਵਾ, ਗੁਰਚਰਨ ਸਿੰਘ ਅਤੇ ਹਰਕੇਸ਼ ਬਾਵਾ ਸਮੇਤ ਪੰਜਾਬ ਦੇ 9 ਕਿਸਾਨਾਂ ਨੂੰ ਬਾਵਾ ਅਤੇ ਉਨਾਂ ਦੇ ਸਾਥੀਆਂ ਵੱਲੋਂ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਮਾਜ ਸੇਵੀ ਅਤੇ ਲੇਖਕ ਮਾਸਟਰ ਹਰੀ ਸਿੰਘ ਅਤੇ ਸਾਰਾਗੜੀ ਸ਼ਹੀਦ ਪਰਿਵਾਰ ਦੇ ਸਪੁੱਤਰ ਗੁਰਮੇਲ ਸਿੰਘ ਨੂੰ ਸਨਮਾਨ ਭੇਂਟ ਕੀਤਾ ਗਿਆ। ਬਾਵਾ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ.ਓਬਰਾਏ, ਸਾਬਕਾ ਆਈ.ਜੀ.ਗਿੱਲ, ਜਿਲਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੂੰ ਮੈਡਲ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਮਿ੍ਰਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਹਾਦਰੀ ਅਤੇ ਨਿਡਰਤਾ ਨਾਲ ਸਰਹੱਦ ਦੀ ਇੱਟ ਨਾਲ ਇੱਟ ਖੜਕਾ ਕੇ ਫਤਹਿ ਦਾ ਝੰਡਾ ਬੁਲੰਦ ਕੀਤਾ। ਜਿਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਉਨਾਂ ਕਿਹਾ ਕਿ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੀਆਂ, ਉਨਾਂ ਦੀ ਹੋਂਦ ਇੱਕ ਦਿਨ ਖਤਮ ਹੋ ਜਾਂਦੀ ਹੈ। ਸ੍ਰੀ ਕਿ੍ਰਸ਼ਨ ਕੁਮਾਰ ਬਾਵਾ ਵੱਲੋਂ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਨਾ ਸ਼ਲਾਘਾਯੋਗ ਕਾਰਜ ਹੈ। ਫਾਊਂਡੇਸਨ ਵੱਲੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਸਨਮਾਨ ਕੀਤਾ ਗਿਆ। ਦੋਵਾਂ ਸੰਸਦ ਮੈਂਬਰਾਂ ਨੇ ਫਾਊਂਡੇਸਨ ਲਈ 2.50-2.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਬਾਵਾ ਨੇ ਇਸ ਰਾਜ ਪੱਧਰੀ ਸਮਾਗਮ ਦੌਰਾਨ ਪੰਜ ਪ੍ਰਸਤਾਵ ਪੇਸ਼ ਕੀਤੇ। ਜਿਸ ਵਿਚ ਪੁਰਜੋਰ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਡਾ.ਬੀ.ਆਰ.ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਨਾਲ ਪਹਿਲੇ ਸਿੱਖ ਲੋਕ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਵੀ ਆਪਣੇ ਸਰਕਾਰੀ ਦਫਤਰਾਂ ਵਿੱਚ ਲਗਾਵੇ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ‘ਤੇ ਪੰਜਾਬ ਸਰਕਾਰ 16 ਅਕਤੂਬਰ ਨੂੰ ਰੈਗੂਲਰ ਛੁੱਟੀ ਦਾ ਐਲਾਨ ਕਰੇ, ਪੀਏਯੂ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਯੂਨੀਵਰਸਿਟੀ ਰੱਖਿਆ ਜਾਵੇ, ਹਲਵਾਰਾ ਏਅਰਪੋਰਟ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ‘ਤੇ ਰੱਖਿਆ ਜਾਵੇ, ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਚੱਪੜਚਿੜੀ ਸੜਕ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਵੇ। ਬਾਵਾ ਅਤੇ ਬਲਦੇਵ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਦੇਸੀ ਘਿਓ ਦੇ ਦੀਵੇ ਬਾਲਕੇ ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਮਨਾਉਣਾ ਚਾਹੀਦਾ ਹੈ ਜਿਹਨਾਂ ਨੇ ਅੱਜ ਦੇ ਕਿਸਾਨਾਂ ਨੂੰ ਮੁਜਾਹਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ ਕਿ ਹਲ ਵਾਹਕ ਹੀ ਜਮੀਨ ਦਾ ਮਾਲਕ ਹੋਵੇ ਅਤੇ ਹਰ ਘਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਸ਼ੁਸ਼ੋਭਿਤ ਹੋਵੇ। ਇਸ ਮੌਕੇ ਅਸਵਨੀ ਮਹੰਤ, ਤਰਲੋਚਨ ਬਾਵਾ, ਬਸੰਤ ਬਾਵਾ, ਡਾ.ਅੰਗਰੇਜ ਸਿੰਘ, ਓ ਪੀ ਸੁਮਰਾ, ਰਾਮ ਕੁਮਾਰ, ਕਰਨਲ ਐਚ ਐਸ ਕਾਹਲੋਂ, ਕਾਲਾ ਬਾਵਾ ਨਗਰੀ, ਜਗਸੀਰ ਬਾਵਾ, ਮਾਸਟਰ ਹਰੀ ਸਿੰਘ, ਡਾ: ਬੂਟਾ ਸਿੰਘ ਬੈਰਾਗੀ ਐਡਵੋਕੇਟ, ਵਿਕਾਸ ਸਰਮਾ ਦਿੱਲੀ, ਵਿਕਰਮਜੀਤ ਸਿੰਘ ਰੌਣੀ, ਪ੍ਰਦੀਪ ਬਾਵਾ, ਨਰੇਸ ਬਾਵਾ, ਸਤਪਾਲ ਬਾਵਾ, ਮੋਹਨ ਦਾਸ. , ਨਰਿੰਦਰ ਸਿੰਘ ਗਿੱਲ ਪਿ੍ਰੰਸੀਪਲ ਫਰੀਡਮ ਫਾਈਟਰ ਡਿਪੈਂਡਡ ਐਸਨ ਪੰਜਾਬ, ਰਣਜੀਤ ਸਿੰਘ ਸਾਹਨੇਵਾਲ, ਰਾਮਨਾਥ ਸਾਹਨੇਵਾਲ, ਕਮਿੱਕਰ ਸਿੰਘ ਯੂ.ਐਸ.ਏ., ਕੁਲਵਿੰਦਰ ਸਿੰਘ, ਸੁਸੀਲ ਕੁਮਾਰ ਸੀਲਾ, ਅਰਜੁਨ ਬਾਵਾ, ਗੁਰਮੇਲ ਸਿੰਘ ਜਗਰਾਉ, ਨਰੇਸ ਬਾਵਾ, ਮਾਸਟਰ ਗੁਰਚਰਨ ਸਿੰਘ, ਬਾਦਲ ਸਿੰਘ ਸਿੱਧੂ, ਕੈਪਟਨ ਬਲਬੀਰ। ਸਿੰਘ, ਕੰਚਨ ਬਾਵਾ ਪ੍ਰਧਾਨ ਮਹਿਲਾ ਵਿੰਗ ਪੰਜਾਬ, ਜਸਵਿੰਦਰ ਸਿੰਘ, ਜਗਦੀਸ ਬਾਵਾ, ਦਾਰਾ ਦਾਸ, ਅਰਸਦੀਪ ਆਸੂ, ਹਰਿੰਦਰ ਤੋਤਾ, ਸਰਪੰਚ ਸਾਧੂ ਰਾਮ, ਜੋਤ ਬਾਵਾ ਧਨੌਲਾ, ਪ੍ਰਦੀਪ ਬਾਵਾ ਅਰਨੀਵਾਲਾ, ਚਰਨਜੀਤ ਬਾਵਾ, ਰਾਮ ਮੂਰਤੀ, ਰਾਮ ਕੁਮਾਰ, ਰਾਕੇਸ ਬਾਵਾ, ਕਿੱਕਰ ਸਿੰਘ , ਬਲਦੇਵ ਦਾਸ, ਗੁਲਸਨ ਬਾਵਾ, ਕੇਵਲ ਦਾਸ ਧਾਰੂਕੇ, ਮਹੰਤ ਰਜਤ , ਪਰਮਜੀਤ ਬਾਵਾ, ਬੂਟਾ ਸਿੰਘ ਬੈਰਾਗੀ, ਰਾਜੀਵ ਬਾਵਾ, ਜਤਿਨ ਦਾਸ ਬਾਵਾ, ਰਾਮ ਕੁਮਾਰ, ਮਨਦੀਪ ਕੌਰ, ਬਲਬੀਰ ਕੌਰ ਬੀਰੀ, ਅਮਨਦੀਪ ਬਾਵਾ, ਸਤਬੀਰ ਸਿੰਘ ਗਿੱਲ ਆਦਿ ਨੇ ਹਾਜਰੀ ਭਰੀ।

politics-crime-education-news-punjab



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB