punjab-politics-crime-educational-news

ਪੰਜਾਬ ਦੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਦੋਸਾਂਝ ਪੀ.ਏ.ਯੂ. ਵਾਈਸ ਚਾਂਸਲਰ ਨੂੰ ਮਿਲੇ

Aug30,2022 | ANUPAM | ludhiana

ਪੰਜਾਬ ਦੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਦੋਸਾਂਝ ਪੀ.ਏ.ਯੂ. ਵਾਈਸ ਚਾਂਸਲਰ ਨੂੰ ਮਿਲੇ ਪੰਜਾਬ ਦੇ ਅਗਾਂਹਵਧੂ ਕਿਸਾਨ ਅਤੇ ਪ੍ਰਸਿੱਧ ਲੇਖਕ ਸ. ਮਹਿੰਦਰ ਸਿੰਘ ਦੋਸਾਂਝ ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਮਿਲਣ ਵਿਸ਼ੇਸ਼ ਤੌਰ ਤੇ ਪੁੱਜੇ । ਉਹਨਾਂ ਨੇ ਵਾਈਸ ਚਾਂਸਲਰ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ । ਸ. ਦੋਸਾਂਝ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਡਾ. ਗੋਸਲ ਦੀ ਅਗਵਾਈ ਵਿੱਚ ਪੀ.ਏ.ਯੂ. ਖੇਤੀ ਖੋਜ ਅਤੇ ਤਕਨਾਲੋਜੀ ਦੇ ਵਿਕਾਸ ਵਿੱਚ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਬਣੇਗੀ । ਸ੍ਰੀ ਦੋਸਾਂਝ ਨੇ ਕਿਹਾ ਕਿ ਡਾ. ਗੋਸਲ ਕਿਸਾਨੀ ਨਾਲ ਜੁੜੇ ਹੋਏ ਧਰਤੀ ਪੁੱਤਰ ਵਾਈਸ ਚਾਂਸਲਰ ਹਨ । ਉਹਨਾਂ ਦੇ ਨਿਰਦੇਸ਼ਕ ਖੋਜ ਹੁੰਦਿਆਂ ਪੀ.ਏ.ਯੂ. ਦੀ ਖੇਤੀ ਖੋਜ ਨੂੰ ਬਹੁਤ ਭਰਪੂਰਤਾ ਅਤੇ ਚੰਗੀ ਦਿਸ਼ਾ ਮਿਲੀ ਸੀ । ਹੁਣ ਉਹਨਾਂ ਦੇ ਵਾਈਸ ਚਾਂਸਲਰ ਬਣਨ ਤੋਂ ਬਾਅਦ ਆਸ ਬੱਝਦੀ ਹੈ ਕਿ ਯੂਨੀਵਰਸਿਟੀ ਅਤੇ ਕਿਸਾਨਾਂ ਦਾ ਰਿਸ਼ਤਾ ਹੋਰ ਪਕੇਰਾ ਅਤੇ ਭਰੋਸੇਯੋਗ ਹੋਵੇਗਾ । ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸ. ਦੋਸਾਂਝ ਪ੍ਰਤੀ ਆਪਣੇ ਸਤਿਕਾਰ ਭਾਵ ਪੇਸ਼ ਕੀਤੇ । ਉਹਨਾਂ ਕਿਹਾ ਕਿ ਦੋਸਾਂਝ ਸਾਹਬ ਇਸ ਯੂਨੀਵਰਸਿਟੀ ਦੀ ਨੀਂਹ ਰੱਖਣ ਵੇਲੇ ਤੋਂ ਨਾਲ ਜੁੜੇ ਹੋਏ ਹਨ । ਉਹਨਾਂ ਨੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਤੇ ਪੰਜਾਬ ਦੇ ਕਿਸਾਨ ਲਈ ਸਵੈ ਨਿਰਭਰ ਖੇਤੀ ਮਾਡਲ ਅਪਣਾਇਆ ਹੈ । ਬਜ਼ੁਰਗ ਹੋਣ ਦੇ ਬਾਵਜੂਦ ਸ. ਦੋਸਾਂਝ ਅੱਜ ਵੀ ਆਪਣੇ ਖੇਤ ਵਿੱਚ ਹੱਥੀਂ ਕਿਰਤ ਨਾਲ ਜੁੜੇ ਹੋਏ ਹਨ । ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੀਆਂ ਲਿਖਤਾਂ ਕਿਸਾਨ ਦੇ ਮੁੜਕੇ ਦੀ ਖੁਸ਼ਬੂ ਦੀ ਬਾਤ ਪਾਉਂਦੀਆਂ ਹਨ । ਡਾ. ਗੋਸਲ ਨੇ ਕਿਹਾ ਕਿ ਵਾਈਸ ਚਾਂਸਲਰ ਦਫ਼ਤਰ ਦੇ ਦਰਵਾਜ਼ੇ ਪੰਜਾਬ ਦੇ ਕਿਸਾਨਾਂ ਅਤੇ ਉਹਨਾਂ ਦੇ ਉਸਾਰੂ ਸੁਝਾਵਾਂ ਲਈ ਹਮੇਸ਼ਾ ਖੁੱਲ੍ਹੇ ਹਨ । ਇਸ ਮੌਕੇ ਸ੍ਰੀ ਦੋਸਾਂਝ ਦੇ ਨਾਲ ਸੰਤ ਬਾਬਾ ਭਾਨ ਸਿੰਘ ਯੂਨੀਵਰਸਿਟੀ ਜਲੰਧਰ ਦੇ ਖੇਤੀਬਾੜੀ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਵਿਕਾਸ ਸ਼ਰਮਾ ਵੀ ਮੌਜੂਦ ਸਨ ।

punjab-politics-crime-educational-news



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB