politics-crime-education-news-punjab

ਬਾਸਕਟਬਾਲ ਦੇ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲਿਆਂ -ਚ ਲੁਧਿਆਣਾ ਦੀ ਰਹੀ ਝੰਡੀ

Oct21,2022 | NARINDER KUMAR | ludhiana

ਬਾਸਕਟਬਾਲ ਦੇ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲਿਆਂ -ਚ ਲੁਧਿਆਣਾ ਦੀ ਰਹੀ ਝੰਡੀ - ਲੜਕੀਆਂ ਦੇ ਅੱਜ ਦੇ ਮੁਕਾਬਲੇ -ਚ ਲੁਧਿਆਣਾ ਨੇ ਸੰਗਰੂਰ ਨੂੰ ਦਿੱਤੀ ਕਰਾਰੀ ਮਾਤ, ਲੜਕਿਆਂ -ਚ ਜਲੰਧਰ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ -ਖੇਡਾਂ ਵਤਨ ਪੰਜਾਬ ਦੀਆਂ-2022- ਦੇ ਰਾਜ ਪੱਧਰੀ ਬਾਸਕਟਬਾਲ ਦੇ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਝੰਡੀ ਰਹੀ। ਲੜਕੀਆਂ ਦੇ ਅੱਜ ਦੇ ਮੁਕਾਬਲੇ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ ਕਰਾਰੀ ਮਾਤ ਦਿੱਤੀ ਜਦਕਿ ਲੜਕਿਆਂ ਦੇ ਮੈਚ ਵਿੱਚ ਜਲੰਧਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਬਾਸਕਟਬਾਲ ਖੇਡ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅੰਡਰ-21 ਵਰਗ ਦੇ ਲੜਕੀਆਂ ਦੇ ਖੇਡ ਮੁਕਾਬਲੇ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ 36-21 ਦੇ ਫਰਕ ਨਾਲ ਕਰਾਰੀ ਮਾਤ ਦਿੱਤੀ। ਤੀਸਰੇ ਸਥਾਨ ਵਿੱਚ ਕਪੂਰਥਲਾ ਨੇ ਪਠਾਨਕੋਟ ਨੂੰ 37-10 ਦੇ ਫਰਕ ਨਾਲ ਹਰਾਇਆ। ਇਸ ਤੋਂ ਇਲਾਵਾ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਜਲੰਧਰ -ਤੇ 58-38 ਦੇ ਅੰਤਰ ਨਾਲ ਫਤਹਿ ਹਾਸਲ ਕੀਤੀ ਜਦਕਿ ਤੀਜੇ ਸਥਾਨ -ਤੇ ਰਹੀ ਫਰੀਦਕੋਟ ਦੀ ਟੀਮ ਨੇ 72-65 ਦੇ ਫਸਵੇਂ ਮੁਕਾਬਲੇ ਵਿੱਚ ਮਾਨਸਾ -ਤੇ ਜਿੱਤ ਪ੍ਰਾਪਤ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ -ਖੇਡਾਂ ਵਤਨ ਪੰਜਾਬ ਦੀਆਂ-2022- ਦੀ ਸ਼ੁਰੂਆਤ ਕਰਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਨਸ਼ਿਆਂ ਵਿੱਚ ਜਾ ਰਹੀ ਨੌਜਵਾਨ ਪੀੜੀ ਨੂੰ ਇੱਕ ਨਵੀਂ ਆਸ ਮਿਲ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਬਾਸਕਟਬਾਲ ਅਕੈਡਮੀ (ਪੀ.ਬੀ.ਏ.) ਦੇ ਜਨਰਲ ਸਕੱਤਰ ਤੇਜ਼ਾ ਸਿੰਘ ਧਾਲੀਵਾਲ, ਖੇਡ ਵਿਭਾਗ ਤੋਂ ਸੰਜੀਵ ਸ਼ਰਮਾ, ਪੀ.ਬੀ.ਏ. ਦੇ ਉਪ ਪ੍ਰਧਾਨ ਵਿਜੇ ਚੋਪੜਾ, ਅੰਤਰਰਾਸ਼ਟਰੀ ਕੋਚ ਸਲੋਨੀ, ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਗਿੱਲ ਅਤੇ ਨਰਿੰਦਰ ਪਾਲ ਵੀ ਮੌਜੂਦ ਸਨ।

politics-crime-education-news-punjab


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB