ਪੀ.ਏ.ਯੂ. ਨੇ ਮਹਿਲਾ ਕਿਸਾਨ ਦਿਵਸ ਮਨਾਇਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਅਧੀਨ ਪਿੰਡ ਜੰਡਿਆਲੀ, ਜ਼ਿਲਾ ਲੁਧਿਆਣਾ ਵਿੱਚ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ। ਇਸ ਮੌਕੇ ਕਿਸਾਨ ਬੀਬੀਆਂ ਨੂੰ ਦਵਾਈਆਂ ਦੇ ਪੌਦੇ ਵੀ ਵੰਡੇ ਗਏ। ਹਰਬਲ ਗਾਰਡਨ ਦੇ ਵਿਕਾਸ ਲਈ ਪਿੰਡ ਦੇ ਕੇਂਦਰ ਵਿੱਚ ਇੱਕ ਜਗਾ ਦੀ ਚੋਣ ਕੀਤੀ ਗਈ ਅਤੇ ਪੌਦੇ ਲਗਾਏ ਗਏ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹਰਬਲ ਗਾਰਡਨ ਵੀ ਵਿਕਸਤ ਕੀਤਾ ਗਿਆ। ਵਿਗਿਆਨੀ ਡਾ. ਰੀਤੂ ਮਿੱਤਲ ਗੁਪਤਾ ਨੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਇਹਨਾਂ ਪੌਦਿਆਂ ਦੀ ਮਹੱਤਤਾ ਅਤੇ ਵੱਖ-ਵੱਖ ਉਦੇਸਾਂ ਲਈ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪਰਿਵਾਰਾਂ ਲਈ ਥੋੜੀ ਜਿਹੀ ਜਮੀਨ ’ਤੇ ਸਬਜੀਆਂ ਅਤੇ ਫਲਾਂ ਦੀ ਕਾਸਤ ਕਰਨ ਦਾ ਤਰੀਕਾ ਵੀ ਸਾਂਝਾ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਫਲਦਾਰ ਬੂਟੇ, ਔਸਧੀ ਪੌਦਿਆਂ ਅਤੇ ਮੌਸਮੀ ਸਬਜੀਆਂ ਲਗਾ ਕੇ ਆਪਣਾ ਪੋਸਣ ਬਗੀਚਾ ਵਿਕਸਤ ਕਰਨ ਦੇ ਸਿਹਤ ਲਾਭਾਂ ਬਾਰੇ ਦੱਸਿਆ। ਪਿੰਡ ਦੇ ਸਰਪੰਚ ਉਦੇਰਾਜ ਗਿੱਲ ਅਤੇ ਪਿੰਡ ਦੇ ਪੰਚ ਸ: ਮਨਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਜਾਣਕਾਰੀ ਅਤੇ ਗਿਆਨ ਵਿੱਚ ਵਾਧਾ ਕਰਨ ਲਈ ਯੂਨੀਵਰਸਿਟੀ ਸਾਹਿਤ ਪੜਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਡਾ. ਅੰਜਲੀ ਨੇਗੀ, ਰਿਸਰਚ ਫੈਲੋ, ਨੇ ਕਿਸਾਨ ਔਰਤਾਂ ਨੂੰ ਪੋਸਣ ਸੰਬੰਧੀ ਬਗੀਚੀ ਅਪਣਾਉਣ ਅਤੇ ਖੇਤੀਬਾੜੀ ਸੰਬੰਧੀ ਕਿਸੇ ਵੀ ਮਾਰਗਦਰਸਨ ਲਈ ਪੀ.ਏ.ਯੂ. ਦੇ ਵਿਗਿਆਨੀਆਂ ਦੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਸਾਰੇ ਪ੍ਰਤੀਯੋਗੀਆਂ ਦੀ ਭਰਵੀਂ ਸਮੂਲੀਅਤ ਲਈ ਧੰਨਵਾਦ ਕੀਤਾ।
politics-crime-education-news-punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)