ਦੇਸ਼ ਭਗਤ ਯਾਦਗਾਰੀ ਸੁਸਾਇਟੀ ਵੱਲੋ ਪੰਡਿਤ ਜਵਾਹਰ ਲਾਲ ਨਹਿਰੂ ਦੇ 133ਵੇਂ ਜਨਮ ਦਿਨ ‘ਤੇ ਆਜਾਦੀ ਘੁਲਾਟੀਏ, ਦੇਸ਼ ਭਗਤ, ਅੱਤਵਾਦ ਤੋਂ ਪ੍ਰਭਾਵਿਤ ਅਤੇ ਵੀਰ ਚੱਕਰ ਜੇਤੂ ਸਨਮਾਨਿਤ ਲੁਧਿਆਣਾ, 14 ਨਵੰਬਰ ()ਦੇਸ਼ ਭਗਤ ਯਾਦਗਾਰੀ ਸੁਸਾਇਟੀ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ 133ਵੇਂ ਜਨਮ ਦਿਨ ਮੌਕੇ ਕਰਵਾਏ ਸਮਾਗਮ ਵਿੱਚ ਪੰਜਾਬ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਨੇ ਆਪਣੇ ਸਾਥੀਆਂ ਸਮੇਤ ਅਤੇ ਜਿਲਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਜਾਦੀ ਘੁਲਾਟੀਏ, ਦੇਸ਼ ਭਗਤ, ਅੱਤਵਾਦ ਤੋਂ ਪ੍ਰਭਾਵਿਤ ਅਤੇ ਵੀਰ ਚੱਕਰ ਜੇਤੂ ਕਰਨਲ ਹਰਵੰਤ ਸਿੰਘ ਕਾਹਲੋਂ, ਪੰਡਿਤ ਗਿਆਨ ਚੰਦ ਸਰਪੰਚ, ਅਰਵਿੰਦ ਦਾਖਾ, ਰਜਿੰਦਰ ਚੋਪੜਾ, ਸੀਤਾ ਰਾਮ ਸ਼ੰਕਰ, ਰਾਮ ਚੰਦ, ਰਾਜ ਕੁਮਾਰ ਸੂਦ, ਗੁਰਨਾਮ ਸਿੰਘ ਕਲੇਰ, ਮਹਿੰਦਰ ਸਿੰਘ ਸਦੀਕ, ਰਜਿੰਦਰ ਸਿੰਘ ਖੁਰਾਲ, ਜਨਕ ਰਾਜ ਚੰਦੇਲ, ਹਰਚੰਦ ਸਿੰਘ ਧੀਰ, ਅਮਰਜੀਤ ਸਿੰਘ ਓਬਰਾਏ ਅਤੇ ਸਰਬਜੀਤ ਮੰਨੂ ਨੂੰ ਦੁਸ਼ਾਲਾ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ । ਬਾਵਾ ਨੇ ਕਿਹਾ ਕਿ ਅੱਜ ਅਸੀਂ ਬੱਚਿਆਂ ਦੇ ਚਾਚਾ ਨਹਿਰੂ ਅਤੇ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਯਾਦ ਕਰ ਰਹੇ ਹਾਂ। ਜਿਨਾਂ ਨ ਦੇਸ਼ ਦੀ ਆਜਾਦੀ ਲਈ ਜੇਲਾਂ ਕੱਟੀਆਂ। ਦੇਸ਼ ਵਿੱਚ ਸੰਸਦੀ ਪ੍ਰਣਾਲੀ ਲਾਗੂ ਕੀਤੀ । ਇਸ ਦੇ ਨਾਲ ਹੀ 600 ਛੋਟੇ ਰਾਜਾਂ ਦਾ ਰਾਜ ਭਾਰਤ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਵਾਏ।। ਚੋਣ ਕਮਿਸਨ ਦੀ ਸਥਾਪਨਾ ਕੀਤੀ, ਮਜਬੂਤ ਵਿਦੇਸ ਨੀਤੀ ਬਣਾਈ। ਲੁਧਿਆਣਾ ਵਿੱਚ ਪੀਏਯੂ ਦੀ ਸਥਾਪਨਾ ਕੀਤੀ ਅਤੇ ਭਾਖੜਾ ਡੈਮ ਦਾ ਨੀਂਹ ਪੱਥਰ ਰੱਖਿਆ। ਵਿਸ਼ਵ ਵਿੱਚ ਅੱਜ ਭਾਰਤ ਜਿਸ ਮੁਕਾਮ ’ਤੇ ਹੈ, ਉਸ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਅਨੁਪਮ ਸਰਮਾ, ਰੇਸ਼ਮ ਸੱਗੂ, ਅਰਜੁਨ ਬਾਵਾ ਅਤੇ ਅਰਜੁਨ ਸ਼ਰਮਾ ਦਾਖਾ ਵੀ ਹਾਜਰ ਸਨ।
politics-crime-education-news-punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)