politics-crime-education-news-punjab

ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੇ ਵਿਸ਼ਾਲ ਰੱਥ ਨੂੰ ਦੇਸ਼-ਵਿਦੇਸ਼ ਤੋਂ ਮੰਗਵਾ ਕੇ ਸੁੰਦਰ ਫੁੱਲਾਂ ਨਾਲ ਸਜਾਇਆ ਜਾਵੇਗਾ

Nov20,2022 | MEENU GALHOTRA |

ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੇ ਵਿਸ਼ਾਲ ਰੱਥ ਨੂੰ ਦੇਸ਼-ਵਿਦੇਸ਼ ਤੋਂ ਮੰਗਵਾ ਕੇ ਸੁੰਦਰ ਫੁੱਲਾਂ ਨਾਲ ਸਜਾਇਆ ਜਾਵੇਗਾ ਸ਼੍ਰੀ ਸਨਾਤਨ ਧਰਮ ਸੇਵਾ ਸੰਘ ਦੀ ਅਹਿਮ ਮੀਟਿੰਗ ਸ਼ਰਮਨ ਜੈਨ ਸਵੀਟਸ ਦੁੱਗਰੀ ਵਿਖੇ ਹੋਈ ਸ਼੍ਰੀ ਸਨਾਤਨ ਧਰਮ ਸੇਵਾ ਸੰਘ ਵੱਲੋਂ 18 ਦਸੰਬਰ ਨੂੰ ਕੱਢੀ ਜਾ ਰਹੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਵਿਸ਼ਾਲ ਰੱਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਯਾਤਰਾ -ਚ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦਾ ਆਸ਼ੀਰਵਾਦ ਲੈਣ ਦੇ ਚਾਹਵਾਨ ਸ਼ਰਧਾਲੂਆਂ ਦਾ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਲੜੀ ਤਹਿਤ, ਦੁੱਗਰੀ ਦੀ ਸ਼ਰਮਨ ਜੈਨ ਸਵੀਟਸ ਵਿਖੇ ਰੱਥ ਯਾਤਰਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ। ਸੰਜੀਵ ਸਚਦੇਵਾ (ਸ਼ੇਰੂ), ਵਿਜੇ ਦਾਨਵ, ਧਰੁਵ ਅਗਰਵਾਲ, ਕੁਲਭੂਸ਼ਣ ਜੈਨ, ਬ੍ਰਿਜ ਖੰਨਾ, ਵਿਨੈ ਗੋਇਲ, ਹਰਕੇਸ਼ ਮਿੱਤਲ, ਵਿਪਨ ਜੈਨ ਸ਼ਰਮਾ (ਸ਼ਰਮਨ ਸਵੀਟਸ), ਮਨਿੰਦਰ ਗੋਪਾਲ (ਗੋਪਾਲ ਸਵੀਟਸ) ਨੇ ਦੱਸਿਆ ਕਿ 18 ਦਸੰਬਰ ਨੂੰ ਕੱਢੀ ਜਾ ਰਹੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਵਿਸ਼ਾਲ ਰੱਥ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਬਹੁਤ ਉਤਸਾਹ ਹੈ। ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਤੋਂ ਸ਼ੁਰੂ ਹੋ ਕੇ ਇਹ ਰੱਥ ਯਾਤਰਾ ਬੀਆਰਐਸ ਨਗਰ, ਈ ਬਲਾਕ ਮਾਰਕੀਟ, ਗੁਰਦੁਆਰਾ ਸ਼੍ਰੀ ਸਿੰਘ ਸਭਾ ਈ ਬਲਾਕ, ਓਰੀਐਂਟ ਸਿਨੇਮਾ, ਸ਼੍ਰੀ ਦੁਰਗਾ ਮਾਤਾ ਮੰਦਰ ਜੀ, ਐਚ, ਆਈ ਬਲਾਕ, ਸੀਨੀਅਰ ਸਿਟੀਜ਼ਨ ਹੋਮ, ਲੋਧੀ ਕਲੱਬ, ਗੁਰਦੁਆਰਾ ਸ਼੍ਰੀ ਸਿੰਘ ਸਭਾ ਜੇ ਬਲਾਕ, ਸ਼੍ਰੀ ਲਕਸ਼ਮੀ ਨਰਾਇਣ ਮੰਦਰ ਜੇ-ਬਲਾਕ, ਸ਼੍ਰੀ ਵੈਸ਼ਨੋ ਮਾਤਾ ਮੰਦਿਰ ਹਾਊਸਿੰਗ ਬੋਰਡ ਕਲੋਨੀ, ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਾਊਸਿੰਗ ਬੋਰਡ ਕਲੋਨੀ, ਗ੍ਰੈਂਡ ਵਾਕ ਮੁਹਰਿਓਂ ਲੰਘਦੀ ਹੋਈ ਅਗਰ ਨਗਰ ਬੀ ਬਲਾਕ ਵਿੱਖੇ ਬੜੀ ਧੂਮਧਾਮ ਨਾਲ ਸੰਪੂਰਨ ਹੋਵੇਗੀ। ਉਨ੍ਹਾਂ ਦੱਸਿਆ ਕਿ ਦੱਖਣੀ ਭਾਰਤ ਦੇ ਭਗਵਾਨ ਸ਼੍ਰੀ ਵੈਂਕਟੇਸ਼ਵਰ ਸਵਾਮੀ ਪਹਿਲੀ ਵਾਰ ਇਸ ਰੱਥ ਯਾਤਰਾ ਰਾਹੀਂ ਉੱਤਰੀ ਭਾਰਤ ਵਿੱਚ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ। ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੇ ਵਿਸ਼ਾਲ ਰੱਥ ਨੂੰ ਦੇਸ਼-ਵਿਦੇਸ਼ ਤੋਂ ਲਿਆਂਦੇ ਸੁੰਦਰ ਫੁੱਲਾਂ ਨਾਲ ਸਜਾਇਆ ਜਾਵੇਗਾ। ਇਸੇ ਤਰ੍ਹਾਂ ਯਾਤਰਾ ਦੇ ਸਮੁੱਚੇ ਮਾਰਗ ਨੂੰ ਰੰਗ-ਬਿਰੰਗੀਆਂ ਲਾਈਟਾਂ, ਦੇਸ਼-ਵਿਦੇਸ਼ ਤੋਂ ਲਿਆਂਦੇ ਫੁੱਲਾਂ, ਆਕਰਸ਼ਕ ਝਾਕੀਆਂ, ਵੱਖ-ਵੱਖ ਤਰ੍ਹਾਂ ਦੀਆਂ ਸਟੇਜਾਂ ਨਾਲ ਦੁਲਹਨ ਵਾਂਗ ਸਜਾਇਆ ਜਾਵੇਗਾ, ਜਿੱਥੇ ਵੱਡੀ ਗਿਣਤੀ -ਚ ਸ਼ਰਧਾਲੂ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦਾ ਸਵਾਗਤ ਕਰਨਗੇ। ਉਨ੍ਹਾਂ ਦੱਸਿਆ ਕਿ ਰੱਥ ਯਾਤਰਾ ਤੋਂ ਪਹਿਲਾਂ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਗਰਭ ਗ੍ਰਹਿ ਦੇ ਦਰਸ਼ਨ ਸੱਭ ਲਈ ਮੰਗਲਕਾਰੀ ਹੋਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਦਾਨਿਸ਼ ਅਗਰਵਾਲ, ਮਨੋਜ ਮੌਂਟੀ, ਅਸ਼ਵਨੀ ਗੁਪਤਾ, ਕੌਂਸਲਰ ਰਾਸ਼ੀ ਅਗਰਵਾਲ, ਸੰਜੀਵ ਸੂਦ, ਪ੍ਰਿੰਸ ਵਾਲੀਆ, ਸੰਜੇ ਜੈਨ, ਜੋਗੇਸ਼ ਗੁਪਤਾ, ਰਾਜੇਸ਼ ਅਗਰਵਾਲ, ਮਧੂਸੂਦਨ, ਸੁਭਾਸ਼ ਸਲੂਜਾ, ਰਾਕੇਸ਼ ਗੁਪਤਾ, ਰਾਜੀਵ ਸ਼ਰਮਾ, ਸਲੀਲ ,ਲੱਕੀ ਸ਼ਰਮਾ, ਸ਼ਿਵਮ ਸ਼ਰਮਾ, ਦੀਪਕ ਜੈਨ, ਵਿਨੈ ਗੋਇਲ, ਨਿਤਿਨ ਗੁਪਤਾ ਆਦਿ ਹਾਜ਼ਰ ਸਨ।

politics-crime-education-news-punjab


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB