politics-crime-education-news-punjab

ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਸਾਹਿਤਕ ਸਮਾਗਮ ਚ ਗੁਰਭਜਨ ਸਿੰਘ ਗਿੱਲ ਦੀ ਵੇਸ਼ ਵੰਡ ਨੂੰ ਸਮਰਪਿਤ ਕਾਵਿ ਪੁਸਤਕ ਰਿਲੀਜ਼

Sep13,2022 | Varinder kumar |

ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਸਾਹਿਤਕ ਸਮਾਗਮ ਚ ਗੁਰਭਜਨ ਸਿੰਘ ਗਿੱਲ ਦੀ ਵੇਸ਼ ਵੰਡ ਨੂੰ ਸਮਰਪਿਤ ਕਾਵਿ ਪੁਸਤਕ ਰਿਲੀਜ਼ ਵਿਖੇ ਸਾਹਿਤ ਚਰਚਾ ਮੰਚ ਵੱਲੋਂ ਸਾਹਿਤਕ ਸਮਾਗਮ ਵਿੱਚ ਪ੍ਰੋ:ਗੁਰਭਜਨ ਗਿੱਲ ਦੀ ਦੇਸ਼ ਵੰਡ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਾਵਿ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ - ਪੁਸਤਕ ਸੀ ਮਾਰਕੰਡਾ , ਡਾਃ ਤੇਜਾ ਸਿੰਘ ਤਿਲਕ ਅਤੇ ਬੂਟਾ ਸਿੰਘ ਚੌਹਾਨ ਸਮੇਤ ਸਿਰਕੱਢ ਲੇਖਕਾਂ ਨੇ ਰਿਲੀਜ਼ ਕੀਤੀ। ਇਸ ਮੌਕੇ ਗੁਰਪਾਲ ਸਿੰਘ ਬਿਲਾਵਲ ਗ਼ਜ਼ਲਕਾਰ ਦਾ ਰੂਬਰੂ ਵੀ ਕਰਵਾਇਆ ਗਿਆ l ਉੱਘੇ ਗ਼ਜ਼ਲਕਾਰ ਬੂਟਾ ਸਿੰਘ ਚੋਹਾਨ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਵਿਵਾਦਾਂ ਨੂੰ ਤਿਆਗ ਕੇ ਸਾਰਥਿਕ ਅਤੇ ਲੋਕ ਪੱਖੀ ਸਾਹਿਤ ਰਚਨਾ ਕਰਨੀ ਚਾਹੀਦੀ ਹੈ ਤਾਂ ਜੋ ਹੇਠਲੇ ਵਰਗ ਦੇ ਲੋਕਾਂ ਦੀ ਆਵਾਜ ਰਾਜ ਕਰਦੇ ਹਾਕਮਾਂ ਤੱਕ ਪੁੱਜੇ l ਲੇਖਕ ਸੀ.ਮਾਰਕੰਡਾ ਨੇ ਕਿਹਾ ਕਿ ਉਰਦੂ ਦੀ ਗ਼ਜ਼ਲ ਪਹਿਲਾਂ ਜਿਆਦਾਤਰ ਰਾਜਿਆਂ ਦਾ ਸਮਾਂ ਰੰਗੀਨ ਬਣਾਉਣ ਲਈ ਹੁੰਦੀ ਸੀ ਹੁਣ ਅਤੇ ਹੁਣ ਗ਼ਜ਼ਲ ਲੋਕਾਂ ਦੇ ਸਰੋਕਾਰਾਂ, ਲੋੜਾਂ ਅਤੇ ਹੱਕਾਂ ਦੀ ਆਵਾਜ਼ ਉਠਾਉਂਦੀ ਹੈ l ਤੇਜਾ ਸਿੰਘ ਤਿਲਕ ਨੇ ਕਿਹਾ ਕੇ ਸਾਹਿਤਕਾਰ ਮੌਜੂਦਾ ਸਮੇਂ ਦੀਆਂ ਸਰਕਾਰਾਂ ਦੇ ਲੋਕਾਈ ਨੂੰ ਦਮਨ ਕਰਨ ਦੀਆਂ ਨੀਤੀਆਂ ਨੂੰ ਉਜਾਗਰ ਕਰੇ ਕਿਉਂਕਿ ਇਸ ਸਮੇਂ ਅੰਦਰ ਲੋਕ 17ਵੀਂ 18ਵੀਂ ਸਦੀ ਨਾਲੋਂ ਵੀਂ ਵੱਧ ਪੀੜਤ ਹੋ ਰਹੇ ਹਨ ਅਤੇ ਸਾਹਿਤਕਾਰ ਜਿਸ ਸੰਦਰਭ ਵਿੱਚ ਲਿਖਣ ਆਪਣੀ ਰਚਨਾ ਉਸੇ ਦੇ ਆਲੇ - ਦੁਆਲੇ ਰੱਖਣ ਜਦੋਂ ਰਚਨਾ ਸੰਦਰਭ ਨਾਲੋਂ ਟੁੱਟਦੀ ਹੈ ਤਾਂ ਉਸਦਾ ਜੋ ਪ੍ਰਭਾਵ ਹੁੰਦਾ ਹੈ, ਉਹ ਖ਼ਤਮ ਹੋ ਜਾਂਦਾ ਹੈl ਪੰਜਾਬੀ ਲੋਕਧਾਰਾ ਦੇ ਪ੍ਰਬੰਧਕ ਗੁਰਸੇਵਕ ਸਿੰਘ ਧੌਲਾ ਨੇ ਕਿਹਾ ਕਿ ਕੁਝ ਸਾਹਿਤਕਾਰ ਧਾਰਮਿਕ ਸ਼ਰਧਾ ਰੱਖਣ ਵਾਲੇ ਸਾਹਿਤਕਾਰਾਂ ਨੂੰ ਸਾਹਿਤਕਾਰ ਮੰਨਣ ਤੋਂ ਆਕੀ ਹਨ ਜੋ ਠੀਕ ਨਹੀਂ ਕਿਉਕਿ ਗੁਰਬਾਣੀ ਅਤੇ ਹੋਰ ਧਾਰਮਿਕ ਸਾਹਿਤ ਵੀਂ ਲੋਕਾਈ ਦੀ ਗੱਲ ਕਰਦਾ ਹੈ l ਇਸ ਮੌਕੇ ਡਾ:ਭੁਪਿੰਦਰ ਸਿੰਘ ਬੇਦੀ, ਡਾ: ਅਮਨਦੀਪ ਸਿੰਘ ਟੱਲੇਵਾਲੀਆ , ਡਾ: ਉਜਾਗਰ ਸਿੰਘ ਮਾਨ, ਪਾਲ ਸਿੰਘ ਲਹਿਰੀ, ਸੋਮਾ ਕਲਸੀਆਂ, ਬਲਵੀਰ ਸਿੰਘ ਰਾਏਕੋਟੀ, ਗੁਰਪਾਲ ਸਿੰਘ ਬਿਲਾਵਲ, ਹਰਬਚਨ ਸਿੰਘ ਹੰਡਿਆਇਆ, ਸੁਰੇਸ਼ ਹੰਡਿਆਲਵੀ, ਗੁਰਜੀਤ ਸਿੰਘ ਖੁੱਡੀ, ਮੋਹਨ ਸਿੰਘ ਖਾਲਸਾ,ਜੁਗਰਾਜ ਧੌਲਾ,ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸੁਨੇਹ, ਹਾਕਮ ਸਿੰਘ ਚੋਹਾਨ, ਜੁਆਲਾ ਸਿੰਘ ਮੌੜ, ਹਰਦੀਪ ਕੁਮਾਰ,ਜਗਜੀਤ ਗੁਰਮ, ਬੀਰਪਾਲ ਕੌਰ ਹੰਡਿਆਇਆ, ਪਰਮ ਪਰਵਿੰਦਰ, ਰਘਵੀਰ ਸਿੰਘ ਕੱਟੂ ਆਦਿ ਸਮੇਤ ਹੋਰ ਨੇ ਆਪਣੀਆਂ ਸਾਹਿਤਕ ਵੰਨਗੀਆਂ ਅਤੇ ਵਿਚਾਰ ਪੇਸ਼ ਕੀਤੇ l ਸਾਹਿਤ ਚਰਚਾ ਮੰਚ ਦੇ ਪ੍ਰਧਾਨ ਬੰਧਨ ਤੋੜ ਸਿੰਘ, ਕਰਨ ਬਾਵਾ, ਲਿਆਕਤ ਅਲੀ, ਡਾ: ਕੁਲਦੀਪ ਸਿੰਘ ਨੇ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ l

politics-crime-education-news-punjab



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB