Pau-Alumni-Meet-Indian-Pm-Modi-In-Oz-Appointed-As-Mayor-In-Uk-Awarded-For-Social-Service

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕੀਤੀਆਂ

Jun22,2023 | Meenu Galhotra | Ludhiana

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਾਬਕਾ ਵਿਦਿਆਰਥੀਆਂ ਨੂੰ ਇਹਨਾਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਬੀਤੇ ਦਿਨੀਂ ਦੁਨੀਆਂ ਭਰ ਵਿੱਚ ਵਸਦੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦੀਆਂ ਖਬਰਾਂ ਸਾਹਮਣੇ ਆਈਆਂ | ਇਸ ਸੰਬੰਧੀ ਇੱਕ ਸੂਚਨਾ ਅਨੁਸਾਰ ਸਿਡਨੀ ਵਿੱਚ ਕਾਉਂਸਲਰ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਮੋਨਿੰਦਰਜੀਤ ਸੰਧਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ | ਜ਼ਿਕਰਯੋਗ ਹੈ ਕਿ ਸ਼੍ਰੀ ਮੋਦੀ ਭਾਰਤ ਅਤੇ ਅਮਰੀਕਾ ਵਿਚਕਾਰ ਦੁਵੱਲੇ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਲਈ ਆਸਟੇ੍ਰਲੀਆ ਦੇ ਦੌਰੇ ਸਨ | ਇਸ ਦੌਰਾਨ ਉਹਨਾਂ ਨੇ ਭਾਰਤੀ ਮੂਲ਼ ਦੇ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ | ਪ੍ਰਧਾਨਮੰਤਰੀ ਨੇ ਆਸਟ੍ਰੇਲੀਆਂ ਦੀ ਤਰੱਕੀ ਵਿੱਚ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਿਹਤ ਸਿੱਖਿਆ ਅਤੇ ਰੁਜ਼ਗਾਰ ਦੇ ਨਾਲ-ਨਾਲ ਆਸਟ੍ਰੇਲ਼ੀਆਈ ਸਮਾਜ ਦੇ ਸਾਰੇ ਖੇਤਰਾਂ ਵਿੱਚ ਭਾਰਤੀਆਂ ਵਿਸ਼ੇਸ਼ ਕਰ ਪੰਜਾਬੀਆਂ ਨੂੰ ਕੁੱਲ ਵਸੋਂ ਦਾ 3% ਹੋਣ ਦੇ ਬਾਵਜੂਦ ਪਾਏ ਭਰਪੂਰ ਯੋਗਦਾਨ ਨੂੰ ਵਡਿਆਇਆ | ਡਾ. ਸਾਂਘਾ ਨੇ ਇਸ ਮੌਕੇ ਭਾਰਤ ਦੇ ਪ੍ਰਧਾਨਮੰਤਰੀ ਨਾਲ ਪ੍ਰਵਾਸੀਆਂ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ |        ਇਕ ਹੋਰ ਖਬਰ ਅਨੁਸਾਰ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਬਰਤਾਨੀਆਂ ਵਾਸੀ ਸ੍ਰੀ ਦਿਲਬਾਗ ਸਿੰਘ ਪਰਮਾਰ ਨੂੰ ਸਲੋਹ ਸ਼ਹਿਰ ਦਾ ਮੇਅਰ ਚੁਣਿਆ ਗਿਆ | ਉਹਨਾਂ ਦੀ ਇਸ ਪ੍ਰਾਪਤੀ ਤੇ ਬਰਤਾਨੀਆਂ ਦੇ ਸੰਸਦ ਮੈਂਬਰ ਸ਼੍ਰੀ ਤਨਮਨਜੀਤ ਸਿੰਘ ਢੇਸੀ ਨੇ ਵਧਾਈ ਦਿੱਤੀ|        ਆਸਟ੍ਰੇਲੀਆ ਦੇ ਸਭ ਤੋਂ ਵੱਡੇ ਨਾਗਰਿਕ ਸਨਾਮਨਾਂ ਵਜੋਂ ਜਾਣੇ ਜਾਂਦੇ ਐਵਾਰਡ ਆਰਡਰ ਆਫ ਅਸਟ੍ਰੇਲੀਆ ਫਾਰ ਸੋਸ਼ਲ ਸਰਵਿਸ ਨਾਲ ਪੀ.ਏ.ਯੂ. ਦੇ ਇੱਕ ਸਾਬਕਾ ਵਿਦਿਆਰਥੀ ਡਾ. ਸੁਨੀਤਾ ਸਿੱਧੂ ਢੀਂਡਸਾ ਨੂੰ ਸਨਮਾਨਿਆ ਗਿਆ | ਡਾ. ਸੁਨੀਤਾ ਇਸ ਐਵਾਰਡ ਨਾਲ ਨਿਵਾਜੇ ਜਾਣ ਵਾਲੇ ਇਕਮਾਤਰ ਪੰਜਾਬੀ ਬਣੇ ਹਨ | ਲਗਭਗ 30 ਸਾਲ ਪਹਿਲਾਂ ਪੀ.ਏ.ਯੂ. ਤੋਂ ਪੀ ਐੱਚ ਡੀ ਕਰਨ ਉਪਰੰਤ ਡਾ. ਸੁਨੀਤਾ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਦੇ ਨਿਵਾਸੀ ਬਣੇ ਸਨ | ਉਹਨਾਂ ਨੇ ਉਥੇ ਆਸਟ੍ਰੇਲੀਆ ਦੇ ਸਿਹਤ ਮੰਤਰਾਲੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ  ਅਤੇ ਇਸੇ ਮੰਤਰਾਲੇ ਤੋਂ ਨਿਰਦੇਸ਼ਕ ਵਜੋਂ ਸੇਵਾਮੁਕਤ ਹੋਏ | ਆਸਟ੍ਰੇਲੀਆਂ ਵਿੱਚ ਸਿਹਤ ਸੇਵਾਵਾਂ ਦੇ ਸੰਬੰਧ ਵਿੱਚ ਵੱਡੀਆਂ ਪਦਵੀਆਂ ਤੇ ਰਹੇ ਡਾ. ਸੁਨੀਤਾ ਨੇ ਪੀ.ਏ.ਯੂ. ਲਈ ਮਾਣ ਦੀਆਂ ਘੜੀਆਂ ਹਾਸਲ ਕੀਤੀਆਂ |           ਇਸ ਸੰਬੰਧ ਵਿੱਚ ਵਿਸ਼ੇਸ਼ ਗੱਲਬਾਤ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਉੱਪਰ ਯੂਨੀਵਰਸਿਟੀ ਨੂੰ ਬੇਹੱਦ ਮਾਣ ਹੈ | ਇਹਨਾਂ ਮਾਣਮੱਤੀਆਂ ਸ਼ਖਸੀਅਤਾਂ ਨੇ ਪੀ.ਏ.ਯੂ. ਦੀ ਰਵਾਇਤ ਅਤੇ ਸੰਸਕਾਰਾਂ ਨੂੰ ਵਿਸ਼ਵ ਪੱਧਰ ਤੇ ਫੈਲਾਇਆ ਅਤੇ ਯੂਨੀਵਰਸਿਟੀ ਦੀ ਅਕਾਦਮਿਕ ਵਿਰਾਸਤ ਦਾ ਕੱਦ ਉੱਚਾ ਕੀਤਾ ਹੈ | ਡਾ. ਗੋਸਲ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਇਹਨਾਂ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਪੀ.ਏ.ਯੂ. ਦੀਆਂ ਮਾਣ ਵਾਲੀਆਂ ਘੜੀਆਂ ਹਨ | ਇਸ ਮੌਕੇ ਉੱਚ ਅਧਿਕਾਰੀਆਂ ਅਤੇ ਅਲੂਮਨੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵੀ ਸਾਬਕਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ |    

Pau-Alumni-Meet-Indian-Pm-Modi-In-Oz-Appointed-As-Mayor-In-Uk-Awarded-For-Social-Service



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB