A-Seminar-Held-On-Relationship-Environment-And-Traffic-Topics-At-Baba-Banda-Singh-Bahadur-Bhavan-Rakba

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਰਿਸ਼ਤੇ, ਵਾਤਾਵਰਨ ਅਤੇ ਟਰੈਫ਼ਿਕ ਵਿਸ਼ਿਆਂ 'ਤੇ ਹੋਇਆ ਸੈਮੀਨਾਰ

Jul31,2023 | Narinder Kumar | Ludhiana

ਪ੍ਰੋ. ਗੁਰਭਜਨ ਗਿੱਲ, ਡਾ. ਨਿਰਮਲ ਜੌੜਾ, ਬਾਵਾ, ਡਾ. ਧੀਮਾਨ, ਡਾ. ਚੁੱਘ, ਡਾ. ਫ਼ਲਕ, ਪ੍ਰਿੰ. ਬਲਦੇਵ ਬਾਵਾ, ਡਾ. ਭੱਲਾ, ਨਿੱਕੀ ਕੋਹਲੀ, ਜਸਵੀਰ ਸਿੰਘ ਨੇ ਵਿਚਾਰ ਪੇਸ਼ ਕੀਤੇ


ਸਮਾਗਮ ਵਿਚ ਉੱਘੇ ਸਮਾਜਸੇਵੀ ਹਰਜੀਤ ਸਿੰਘ ਅਮਰੀਕਾ, ਪਾਲੀ ਦੇਤਵਾਲੀਆ, ਹਰਜੀਤ ਕੌਰ ਲੋਟੇ, ਅੰਮ੍ਰਿਤਪਾਲ, ਮਨੋਹਰ ਬਾਵਾ ਦਾ ਹੋਇਆ ਵਿਸ਼ੇਸ਼ ਸਨਮਾਨ

ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਾਡੇ ਰਿਸ਼ਤੇ, ਵਾਤਾਵਰਣ ਅਤੇ ਟਰੈਫ਼ਿਕ ਸਮੱਸਿਆ 'ਤੇ ਸੈਮੀਨਾਰ ਹੋਇਆ ਜਿਸ ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਨਵੀਨਰ ਫਾਊਂਡੇਸ਼ਨ ਬਲਦੇਵ ਬਾਵਾ, ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ, ਮਨਜੀਤ ਸਿੰਘ ਹੰਬੜਾਂ, ਬਾਦਲ ਸਿੰਘ ਸਿੱਧੂ ਵਾਈਸ ਪ੍ਰਧਾਨ, ਗੁਰਮੀਤ ਕੌਰ ਆਹਲੂਵਾਲੀਆ ਪ੍ਰਧਾਨ ਮਹਿਲਾ ਵਿੰਗ ਵੱਲੋਂ ਕੀਤਾ ਗਿਆ।
ਇਸ ਸਮੇਂ ਪ੍ਰੋ. ਗੁਰਭਜਨ ਸਿੰਘ ਗਿੱਲ, ਨਿਰਮਲ ਜੌੜਾ, ਅਨੰਤਜੀਤ ਕੌਰ ਚੁੱਘ, ਨਿੱਕੀ ਕੋਹਲੀ, ਜਸਵੀਰ ਸਿੰਘ, ਡਾ. ਅਸ਼ਵਨੀ ਭੱਲਾ ਡਿਪਟੀ ਡਾਇਰੈਕਟਰ, ਡਾ. ਜਗਤਾਰ ਧੀਮਾਨ ਵਾਈਸ ਚਾਂਸਲਰ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਪ੍ਰਿੰ. ਬਲਦੇਵ ਬਾਵਾ, ਡਾ. ਜਸਪ੍ਰੀਤ ਫ਼ਲਕ, ਨਿੱਕੀ ਕੋਹਲੀ, ਜਸਵੀਰ ਸਿੰਘ ਟਰੈਫ਼ਿਕ ਇੰਚਾਰਜ ਆਦਿ ਬੁਲਾਰਿਆਂ ਨੇ ਰਿਸ਼ਤਿਆਂ 'ਚ ਘੱਟ ਰਿਹਾ ਸਤਿਕਾਰ, ਵਾਤਾਵਰਣ ਸ਼ੁੱਧ ਰੱਖਣ ਸਬੰਧੀ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਚਾਰ ਸਾਂਝੇ ਕੀਤੇ। ਉਹਨਾਂ ਰਿਸ਼ਤਿਆਂ ਦੇ ਸਤਿਕਾਰ 'ਚ ਆ ਰਹੀ ਕਮੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਵਿਚੋਂ ਸਹਿਜ, ਸ਼ਾਂਤੀ, ਸਹਿਣਸ਼ੀਲਤਾ ਖ਼ਤਮ ਹੋਣਾ ਅਤੇ ਮੋਬਾਇਲ ਫ਼ੋਨ ਦੇ ਯੁੱਗ ਨੇ ਹਰ ਇਨਸਾਨ ਦਾ ਵਿਸ਼ੇਸ਼ ਕਰਕੇ ਯੂਥ ਦੇ ਸੁਭਾਅ ਅੰਦਰ ਵਿਲੱਖਣ ਤਬਦੀਲੀ ਲਿਆਂਦੀ ਹੈ ਜੋ ਕਿਤੇ ਨਾ ਕਿਤੇ ਸਾਡੇ ਸਭਿਆਚਾਰ ਅਤੇ ਉੱਚੀਆਂ ਸੁੱਚੀਆਂ ਪਰਿਵਾਰਿਕ ਅਤੇ ਸਮਾਜਿਕ ਰਵਾਇਤਾਂ ਨੂੰ ਦਾਗੀਂ ਕਰਦੀ ਹੈ। ਜੇਕਰ ਅਸੀਂ ਮਾਤਾ ਪਿਤਾ ਦਾ ਸਤਿਕਾਰ ਕਰਦੇ ਹੋਏ ਘਰ ਅਤੇ ਬਾਹਰ ਸੀਨੀਅਰ ਬਜੁਰਗਾਂ ਦਾ ਸਤਿਕਾਰ ਕਰਾਂਗੇ ਤਾਂ ਅਸੀਂ ਸੋਹਣੇ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾ ਰਹੇ ਹੋਵਾਂਗੇ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਸਰੀਰ ਅਤੇ ਸਮਾਜ ਲਈ ਅਤਿ ਜ਼ਰੂਰੀ ਹੈ। ਦਰੱਖਤ ਲਗਾਉਣੇ ਅਤੇ ਸੰਭਾਲਣੇ ਦੋਵੇਂ ਕੰਮ ਸੇਵਾ ਦਾ ਸੁਨੇਹਾ ਦਿੰਦੇ ਹਨ। ਇਸ ਸਮੇਂ ਟਰੈਫ਼ਿਕ ਸਬੰਧੀ ਭਰਪੂਰ ਜਾਣਕਾਰੀ ਨੌਜਵਾਨ ਪੁਲਿਸ ਕਰਮੀਂ ਨੇ ਦਿੱਤੀ। ਉਹਨਾਂ ਕਿਹਾ ਕਿ ਲੋੜ ਹੈ ਹਰ ਇਨਸਾਨ ਟਰੈਫ਼ਿਕ ਨਿਯਮਾਂ ਸਬੰਧੀ ਫ਼ਰਜ਼ ਪਹਿਚਾਣੇ। ਉਹ ਇਸ ਤਰ੍ਹਾਂ ਕਰਕੇ ਆਪ ਲਈ ਅਤੇ ਸਮਾਜ ਲਈ ਚੰਗਾ ਰੋਲ ਅਦਾ ਕਰ ਰਿਹਾ ਹੋਵੇਗਾ। ਉਹਨਾਂ ਕਿਹਾ ਕਿ ਡਰਾਈਵਰੀ ਸਮੇਂ ਮੋਬਾਇਲ ਦੀ ਵਰਤੋਂ ਘਾਤਕ ਹੈ ਅਤੇ ਯੂਥ ਨੂੰ ਸਹਿਣਸ਼ੀਲਤਾ ਨਾਲ ਡਰਾਈਵਰੀ ਕਰਨੀ ਚਾਹੀਦੀ ਹੈ। ਨਸ਼ਿਆਂ ਤੋਂ ਪਰਹੇਜ਼ ਕਰਕੇ ਹੀ ਅਸੀਂ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ।
ਇਸ ਸਮੇਂ ਅਮਰੀਕਾ ਤੋਂ ਆਏ ਭਵਨ ਦੇ ਟਰੱਸਟੀ ਹਰਜੀਤ ਸਿੰਘ ਸਿੱਧੂ, ਪਾਲੀ ਦੇਤਵਾਲੀਆ, ਚਮਕ ਚਮਕੀਲਾ, ਅਮਰਜੀਤ ਸ਼ੇਰਪੁਰੀ, ਮਨੋਹਰ ਬਾਵਾ, ਡਾ. ਅਨੰਤਜੀਤ ਕੌਰ ਚੁੱਘ, ਅੰਮ੍ਰਿਤਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਰੇਸ਼ਮ ਸਿੰਘ ਸੱਗੂ, ਸੁੱਚਾ ਸਿੰਘ ਤੁੱਗਲ, ਦਮਨ ਬਾਵਾ, ਨਰਿੰਦਰ ਸਿੰਘ ਸੋਹੀ ਟਰੈਫ਼ਿਕ ਪੁਲਸ ਇੰਚਾਰਜ, ਡਾ. ਸੁਖਬੀਰ ਸਿੰਘ, ਰਜਿੰਦਰਪਾਲ ਬਾਂਸਲ, ਪ੍ਰਵੀਨ ਗਾਂਧੀ, ਸਾਬਕਾ ਸਰਪੰਚ ਰਕਬਾ ਭਗਵੰਤ ਸਿੰਘ, ਮਾਸਟਰ ਗੁਰਚਰਨ ਸਿੰਘ, ਹਰਿੰਦਰ ਸਿੰਘ ਰਕਬਾ, ਅਰਜਨ ਬਾਵਾ ਆਦਿ ਹਾਜ਼ਰ ਸਨ।

pbpunjab additional image

A-Seminar-Held-On-Relationship-Environment-And-Traffic-Topics-At-Baba-Banda-Singh-Bahadur-Bhavan-Rakba



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB