Us-Defense-Minister-Claims-Modi-s-Visit-Will-Open-A-New-Way-For-Defense-Production-And-Development

ਅਮਰੀਕੀ ਰੱਖਿਆ ਮੰਤਰੀ ਦਾ ਦਾਅਵਾ, ਮੋਦੀ ਦਾ ਦੌਰਾ ਰੱਖਿਆ ਉਤਪਾਦਨ ਅਤੇ ਵਿਕਾਸ ਲਈ ਨਵਾਂ ਰਾਹ ਖੋਲ੍ਹੇਗਾ

Jun9,2023 | ਏਜੰਸੀ |

ਅਮਰੀਕਾ ਦੇ ਸਹਿ-ਰੱਖਿਆ ਸਕੱਤਰ ਐਲੀ ਰੈਟਨਰ ਦਾ ਦਾਅਵਾ ਹੈ ਕਿ ਇਸ ਮਹੀਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੋਵਾਂ ਦੇਸ਼ਾਂ ਵਿਚਾਲੇ ਸਾਂਝੇ ਰੱਖਿਆ ਉਤਪਾਦਨ ਅਤੇ ਵਿਕਾਸ ਦਾ ਨਵਾਂ ਰਾਹ ਖੋਲ੍ਹੇਗੀ। ਸੈਂਟਰ ਫਾਰ ਨਿਊ ​​ਅਮਰੀਕਨ ਸਕਿਓਰਿਟੀ -ਚ ਚਰਚਾ ਦੌਰਾਨ ਉਨ੍ਹਾਂ ਉਮੀਦ ਪ੍ਰਗਟਾਈ ਕਿ ਰੱਖਿਆ ਉਦਯੋਗਿਕ ਸਹਿਯੋਗ ਅਤੇ ਭਾਰਤ ਦੇ ਸਵਦੇਸ਼ੀ ਫੌਜੀ ਆਧਾਰ ਨੂੰ ਹੁਲਾਰਾ ਦੇਣ ਲਈ ਮੋਦੀ ਦੀ ਯਾਤਰਾ ਦੌਰਾਨ ਵੱਡੇ ਐਲਾਨ ਹੋ ਸਕਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਤੋਂ ਚਾਰ ਦਿਨਾਂ ਦੇ ਦੌਰੇ -ਤੇ ਅਮਰੀਕਾ ਪਹੁੰਚ ਰਹੇ ਹਨ। ਇਸ ਦੌਰੇ -ਤੇ ਟਿੱਪਣੀ ਕਰਦਿਆਂ ਐਲੀ ਰੈਟਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਨਵੇਂ ਮਾਪਦੰਡ ਸਥਾਪਤ ਕਰਨ ਵਾਲੀ ਇਤਿਹਾਸਕ ਫੇਰੀ ਹੋਵੇਗੀ। ਹਾਲ ਹੀ ਵਿੱਚ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਕਈ ਦੁਵੱਲੇ ਮੁੱਦਿਆਂ ਨੂੰ ਅੱਗੇ ਵਧਾਉਣ ਅਤੇ ਵਿਸ਼ੇਸ਼ ਸਮਝੌਤਿਆਂ ਅਤੇ ਪ੍ਰਸਤਾਵਾਂ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਦਾ ਦੌਰਾ ਕੀਤਾ। ਇਨ੍ਹਾਂ ਸਮਝੌਤਿਆਂ ਸਬੰਧੀ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜਦੋਂ ਪੀਐਮ ਮੋਦੀ ਅਮਰੀਕਾ ਆਉਣਗੇ ਤਾਂ ਉਨ੍ਹਾਂ -ਤੇ ਅੰਤਿਮ ਮੋਹਰ ਲਗਾਈ ਜਾਵੇਗੀ। ਰੈਟਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਯੁਕਤ ਰਾਜ ਦੀ ਰਾਜ ਯਾਤਰਾ ਭਾਰਤ-ਅਮਰੀਕਾ ਰੱਖਿਆ ਸਬੰਧਾਂ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗੀ ਅਤੇ ਸਹਿ-ਉਤਪਾਦਨ ਅਤੇ ਸਹਿ-ਵਿਕਾਸ ਦੇ ਮੁੱਦਿਆਂ -ਤੇ ਦੋਵਾਂ ਨੂੰ ਬੇਮਿਸਾਲ ਤਰੀਕਿਆਂ ਨਾਲ ਨੇੜੇ ਲਿਆਵੇਗੀ। ਨੇ ਦਾਅਵਾ ਕੀਤਾ ਕਿ ਇਸ ਵਾਰ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨਾਲ ਰੱਖਿਆ ਦੇ ਖੇਤਰ ਵਿੱਚ ਸਖ਼ਤ ਕਦਮ ਚੁੱਕੇ ਜਾਣਗੇ। ਨਾਲ ਹੀ ਕਈ ਹੋਰ ਘੋਸ਼ਣਾਵਾਂ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਭਾਰਤ-ਅਮਰੀਕਾ ਸਬੰਧ ਚੰਗੇ ਅਤੇ ਭਰੋਸੇਮੰਦ ਬਣ ਗਏ ਹਨ।

Us-Defense-Minister-Claims-Modi-s-Visit-Will-Open-A-New-Way-For-Defense-Production-And-Development



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB