-eat-right-station-tag-given-to-150-indian-railway-stations

ਭਾਰਤੀ ਦੇ 150 ਰੇਲਵੇ ਸਟੇਸ਼ਨਾਂ ਨੂੰ ਦਿੱਤਾ 'ਈਟ ਰਾਈਟ ਸਟੇਸ਼ਨ' ਟੈਗ

'eat Right Station' Tag Given To 150 Indian Railway Stations

Mar1,2024 | Narinder Kumar |

ਦੇਸ਼ ਦੇ 150 ਰੇਲਵੇ ਸਟੇਸ਼ਨਾਂ ਨੂੰ 'ਈਟ ਰਾਈਟ ਸਟੇਸ਼ਨ' ਟੈਗ ਦਿੱਤਾ ਗਿਆ ਹੈ। ਭਾਰਤੀ ਖੁਰਾਕ ਸੁਰੱਖਿਆ ਤੇ ਮਾਪਦੰਡ ਅਥਾਰਿਟੀ (ਐੱਫਐੱਸਐੱਸਏਆਈ) ਨੇ ਰੇਲ ਮੁਸਾਫਰਾਂ ਨੂੰ ਸੁਰੱਖਿਅਤ, ਸਵੱਛ ਤੇ ਪੌਸ਼ਟਿਕ ਭੋਜਨ ਯਕੀਨੀ ਬਣਾਉਣ ਦੀ ਪਹਿਲ ਤਹਿਤ ਇਨ੍ਹਾਂ ਸਟੇਸ਼ਨਾਂ ਨੂੰ 'ਈਟ ਰਾਈਟ ਸਟੇਸ਼ਨ' ਵਜੋਂ ਪ੍ਰਮਾਣਿਤ ਕੀਤਾ ਗਿਆ ਹੈ।

ਵੀਰਵਾਰ ਨੂੰ ਜਾਰੀ ਬਿਆਨ ਅਨੁਸਾਰ ਜਿਨ੍ਹਾਂ ਸਟੇਸ਼ਨਾਂ ਨੂੰ 'ਈਟ ਰਾਈਟ ਸਟੇਸ਼ਨ' ਵਜੋਂ ਪ੍ਰਮਾਣਿਤ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਨਵੀਂ ਦਿੱਲੀ, ਦਿੱਲੀ ਦਾ ਆਨੰਦ ਵਿਹਾਰ ਟਰਮੀਨਲ, ਵਾਰਾਨਸੀ, ਗੁਹਾਟੀ, ਉਜੈਨ, ਅਯੁੱਧਿਆ ਕੈਂਟ, ਭੋਪਾਲ, ਹੈਦਰਾਬਾਦ, ਚੰਡੀਗੜ੍ਹ, ਕੋਝੀਕੋਡ, ਵਿਸ਼ਾਖਾਪਟਨਮ, ਭੁਵਨੇਸ਼ਵਰ, ਵਡੋਦਰਾ, ਮੈਸੂਰੂ ਸਿਟੀ, ਇਗਤਪੁਰੀ ਤੇ ਚੇਨਈ ਦਾ ਥਲਾਈਵਰ ਐੱਮਜੀ. ਰਾਜਚੰਦਰਨ ਸੈਂਟਰਲ ਰੇਲਵੇ ਸਟੇਸ਼ਨ ਮੁੱਖ ਹਨ।

'ਈਟ ਰਾਈਟ ਸਟੇਸ਼ਨ' ਪ੍ਰਮਾਣਿਤ ਪ੍ਰਕਿਰਿਆ 'ਚ ਖੁਰਾਕੀ ਵਿਕ੍ਰੇਤਾਵਾਂ ਦਾ ਆਡਿਟ, ਖੁਰਾਕ ਸੰਚਾਲਕਾਂ ਦੀ ਸਿਖਲਾਈ, ਸਵੱਛਤਾ ਤੇ ਸਵੱਛਤਾ ਪ੍ਰਰੋਟੋਕਾਲ ਦੀ ਪਾਲਣਾ ਤੇ ਭੋਜਨ ਬਦਲ ਚੁਣਨ ਲਈ ਜਾਗਰੂਕਤਾ ਵਧਾਉਣ ਦੇ ਯਤਨ ਸ਼ਾਮਲ ਹਨ। ਇਨ੍ਹਾਂ ਸਖ਼ਤ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਸਟੇਸ਼ਨਾਂ ਨੂੰ 'ਈਟ ਰਾਈਟ ਸਟੇਸ਼ਨ' ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਦੇਸ਼ ਦੇ ਛੇ ਮੈਟਰੋ ਸਟੇਸ਼ਨਾਂ ਨੂੰ ਵੀ 'ਈਟ ਰਾਈਟ ਸਟੇਸ਼ਨ' ਟੈਗ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਆਈਆਈਟੀ ਕਾਨਪੁਰ, ਨੋਇਡਾ ਇਲੈਕਟ੍ਰਾਨਿਕ ਸਿਟੀ, ਨੋਇਡਾ ਸੈਕਟਰ 51, ਬਾਟਨੀਕਲ ਗਾਰਡਨ (ਨੋਇਡਾ), ਐਸਪਲੇਨਿਡ (ਕੋਲਕਾਤਾ) ਸ਼ਾਮਲ ਹਨ। ਐੱਫਐੱਸਐੱਸਏਆਈ ਦਾ ਟੀਚਾ ਸਾਰੇ ਮੁੱਖ ਰੇਲਵੇ ਸਟੇਸ਼ਨਾਂ ਤੇ ਮੈਟਰੋ ਸਟੇਸ਼ਨਾਂ 'ਚ ਯਕੀਨੀ ਬਣਾਉਣਾ ਹੈ ਕਿ ਹਰੇਕ ਯਾਤਰੀ ਪੂਰੇ ਸਫਰ ਦੌਰਾਨ ਸੁਰੱਖਿਅਤ ਤੇ ਸਿਹਤਮੰਦ ਭੋਜਨ ਬਦਲਾਂ ਦਾ ਆਨੰਦ ਮਾਣ ਸਕਣ।

 

 

 

 

-eat-right-station-tag-given-to-150-indian-railway-stations


pbpunjab ad banner image
pbpunjab ad banner image/>
pbpunjab ad banner image> pbpunjab ad banner image> pbpunjab ad banner image>

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Subscribe Us


Address


PB Punjab News
G T ROAD, Ludhiana-141008
Mobile: +91 99880 29299 Mobile:
Land Line: +91 99880 29299
Email: pbpunjabnews@gmail.com