ਭ੍ਰਿਸਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦੇਣ ਲਈ ਸਰਕਾਰ ਪੂਰੀ ਤਰਾਂ ਬਚਨਬੱਧ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਭੋਲੇ ਭਾਲੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਸਰਬਾਜ਼, ਜਾਲਸਾਜ਼ਾਂ ਦੇ ਝਾਸੇ ਵਿਚ ਆ ਕੇ ਆਪਣੀ ਮਿਹਨਤ ਤੇ ਖੂਨ ਪਸੀਨੇ ਦੀ ਕਮਾਈ ਨੂੰ ਠੱਗਣ ਵਾਲਿਆਂ ਤੋ ਬਚਣ ਕਿਉਕਿ ਅਜਿਹੇ ਚਾਲਬਾਜ ਲੋਕ ਨੋਜਵਾਨਾਂ ਨੂੰ ਨੌਕਰੀ ਦਾ ਝਾਸਾ ਦੇ ਕੇ ਗੁੰਮਰਾਹ ਕਰਕੇ ਪੈਸੇ ਠੱਗ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੋ ਆਪਣੇ ਆਪ ਨੂੰ ਕਿਸੇ ਸੀਨੀਅਰ ਆਗੂ ਦਾ ਨਜ਼ਦੀਕੀ ਜਾਂ ਕਿਸੇ ਪਾਰਟੀ ਦਾ ਵਰਕਰ ਜਾਂ ਵੱਡੇ ਵੱਡੇ ਅਧਿਕਾਰੀਆਂ ਦਾ ਨਜ਼ਦੀਕੀ ਦੱਸ ਕੇ ਨੌਜਵਾਨਾਂ ਨੂੰ ਨੌਕਰੀ ਦਾ ਝਾਸਾਂ ਦੇ ਕੇ ਪੈਸੀਆਂ ਦੀ ਮੰਗ ਕਰ ਰਿਹਾ ਹੋਵੇ ਤਾਂ ਉਸ ਦੀ ਸੂਚਨਾ ਤੁਰੰਤ ਸਾਡੇ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਜਾਂ ਟੈਲੀਫੋਨ ਉਤੇ ਦਿੱਤੀ ਜਾਵੇ, ਕਿਉਕਿ ਅਜਿਹੇ ਸ਼ਾਤਰ ਵਿਅਕਤੀ ਭੋਲੇ ਭਾਲੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਦੇ ਹਨ। ਉਨ੍ਹਾ ਨੇ ਕਿਹਾ ਕਿ ਸ਼ਿਕਾਇਤ ਕਰਤਾ ਨੂੰ ਪੂਰਾਂ ਇਨਸਾਫ ਮਿਲੇਗਾ ਅਤੇ ਦੋਸ਼ੀ ਕਿਸੇ ਹਾਲਤ ਵਿੱਚ ਬਖਸ਼ੇ ਨਹੀ ਜਾਣਗੇ। ਕੈਬਨਿਟ ਮੰਤਰੀ ਨੇ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਨੌਜਵਾਨਾਂ ਨੂੰ ਨੌਕਰੀ ਦਾ ਝਾਸਾ ਦੇ ਕੇ ਉਨ੍ਹਾਂ ਤੋ ਲੱਖਾ ਰੁਪਏ ਠੱਗਣ ਵਾਲੇ ਨੋਸਰਬਾਜ ਦੀ ਤੁਰੰਤ ਭਾਲ ਕੀਤੀ ਜਾਵੇ ਅਤੇ ਉਸ ਵਿਰੁੱਧ ਦਰਜ ਮੁਕੱਦਮੇ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ। ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੇ ਲੋਕਾਂ ਵਿਰੁੱਧ ਜੀਰੋ ਟੋਲਰੈਂਸ ਰੱਖਦੀ ਹੈ, ਤੇ ਅਜਿਹੇ ਕਥਿਤ ਦੋਸ਼ੀ ਬਖਸ਼ੇ ਨਹੀ ਜਾਣਗੇ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭ੍ਰਿਸਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦੇਣ ਲਈ ਬਚਨਬੱਧ ਹੈ, ਦੋਸ਼ੀ ਭਾਵੇ ਕੋਈ ਵੀ ਹੋਵੇ ਉਸ ਨੂੰ ਬਖਸ਼ਿਆ ਨਹੀ ਜਾਵੇਗਾ। ਕੈਬਨਿਟ ਮੰਤਰੀ ਬੀਤੇ ਦਿਨ ਜਿਲ੍ਹਾਂ ਰੂਪਨਗਰ ਦੇ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਭੋਲੇ ਭਾਲੇ ਨੋਜਵਾਨਾਂ ਨੂੰ ਠੱਗਣ ਵਾਲੇ ਕਥਿਤ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦੇ ਰਹੇ ਸਨ। ਉਨ੍ਹਾਂ ਨੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਦੋਸ਼ੀ ਭਾਵੇ ਕੋਈ ਹੋਵੇ ਉਸ ਨੂੰ ਮਾਫ ਨਹੀ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਨੂਰਪੁਰ ਬੇਦੀ ਪੁਲਿਸ ਥਾਨਾ ਵਿੱਚ 20 ਜੂਨ 2023 ਨੂੰ ਐਫ.ਆਈ.ਆਰ ਨੰਬਰ 0082 ਧਾਰਾ 420 ਦਰਜ ਕੀਤੀ ਗਈ ਹੈ। ਜਿਸ ਵਿੱਚ ਸ਼ਿਕਾਇਤ ਕਰਤਾ ਆਂਚਲ ਰਾਣੀ ਪੁੱਤਰੀ ਕਸ਼ਮੀਰ ਚੰਦ ਵਾਸੀ ਸੰਦੋਆ ਜਿਲ੍ਹਾ ਰੂਪਨਗਰ ਨੇ ਪੁਲਿਸ ਕੋਲ ਦੋਸ਼ ਲਗਾਇਆ ਹੈ ਕਿ ਮੈ ਉਕਤ ਪਤੇ ਦੀ ਰਹਿਣ ਵਾਲੀ ਹਾਂ, ਅਤੇ ਬੀ.ਈ ਦੀ ਪੜਾਈ ਕਰਦੀ ਸੀ ਜੋ ਮੈ ਬੀ.ਏ ਦੀ ਪੜਾਈ ਵਿੱਚ ਹੀ ਛੱਡ ਦਿੱਤੀ ਸੀ ਮਿਤੀ 16-1-2023 ਨੂੰ ਮੈਂ ਅਤੇ ਮੇਰਾ ਭਰਾ ਭੁਪਿੰਦਰ ਸਿੰਘ ਮੋਹਾਲ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਲੱਗੇ ਧਰਨੇ ਵਿਚ ਗਏ ਸੀ ਧਰਨੇ ਵਿਚ ਸਾਨੂੰ ਹਰਜੀਤ ਸਿੰਘ ਪੁੱਤਰ ਧਰਮਵਾਲ ਵਾਸੀ ਪਿੰਡ ਪਟਿਆਲ ਜਿਲ੍ਹਾਂ ਰੂਪਨਗਰ ਮਿਲਿਆ ਜਿਸ ਨਾਲ ਸਾਡੀ ਜਾਣ ਪਛਾਣ ਹੋ ਗਈ ਜਿਸ ਨੂੰ ਅਸੀ ਨੌਕਰੀ ਲੱਗਣ ਬਾਰੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਮੈ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਨੌਕਰੀ ਕਰਦਾ ਹਾਂ ਮੇਰੀ ਅਫਸਰਾ ਨਾਲ ਪੂਰੀ ਗੱਲਬਾਤ ਹੈ ਮੈ ਤੈਨੂੰ ਤੇ ਤੇਰੇ ਭਰਾ ਭੁਪਿੰਦਰ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਨੌਕਰੀ ਲਗਵਾ ਸਕਦਾ ਹਾਂ ਇਸ ਦੇ ਬਦਲੇ ਕੁਝ ਪੈਸੇ ਲੱਗਣਗੇ ਜਿਸ ਨਾਲ ਅਸੀ ਸਹਿਮਤ ਹੋ ਗਏ ਜੋ ਸਾਡੀ ਹਰਜੀਤ ਸਿੰਘ ਉਕਤ ਨਾਲ ਫੋਨ ਤੇ ਗੱਲਬਾਤ ਹੁੰਦੀ ਰਹੀ ਜਿਸ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪੂਰਾ ਵਿਸ਼ਵਾਸ ਦਵਾ ਦਿੱਤਾ ਸੀ ਜਿਸ ਤੋ ਬਾਅਦ ਹਰਜੀਤ ਸਿੰਘ ਉਕਤ ਨੇ ਮੈਨੂੰ ਕਿਹਾ ਕਿ ਅਗਰ ਕਿਸੇ ਹੋਰ ਵਿਅਕਤੀ ਨੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਨੌਕਰੀ ਕਰਨੀ ਹੈ ਤਾ ਤੁਸੀ ਮੇਰਾ ਉਸ ਨਾਲ ਤਾਮਮੇਲ ਕਰਵਾ ਦਿਓ ਜਿਸ ਤੇ ਮੈ ਕੁਝ ਹੋਰ ਜਾਣ ਪਛਾਣ ਦੇ ਵਿਅਕਤੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਜਿਸ ਤੇ ਬੰਦਨਾ ਸ਼ਰਮਾ ਪੁੱਤਰੀ ਸ਼ਿਵ ਕੁਮਾਰ ਵਾਸੀ ਪਿੰਡ ਖੇੜੀ ਥਾਣਾ ਨੂਰਪੁਰ ਬੇਦੀ ਜਿਲ੍ਹਾ ਰੂਪਨਗਰ, ਪੰਕਜ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਪਿੰਡ ਖੇੜੀ ਥਾਨਾ ਨੂਰਪੁਰ ਬੇਦੀ ਜਿਲ੍ਹਾਂ ਰੂਪਨਗਰ, ਅਭਿਸ਼ੇਕ ਸਿੰਘ ਪੁੱਤਰ ਕੋਸ਼ਲ ਸਿੰਘ ਵਾਸੀ ਪਿੰਡ ਹਿਆਤਪੁਰ ਥਾਣਾ ਨੂਰਪੁਰ ਬੇਦੀ ਜਿਲ੍ਹਾ ਰੂਪਨਗਰ, ਹਰਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਹੀਰਪੁਰ ਥਾਨਾ ਨੂਰਪੁਰ ਬੇਦੀ ਜਿਲ੍ਹਾ ਰੂਪਨਗਰ, ਸਰਬਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਗਨੂਰਾ ਥਾਨਾ ਨੂਰਪੁਰ ਬੇਦੀ ਜਿਲ੍ਹਾ ਰੂਪਨਗਰ,ਧਰਮਪਾਲ ਸੋਨੀ ਪੁੱਤਰ ਬਲਦੇਵ ਕ੍ਰਿਸ਼ਨ ਵਾਸੀ ਪਿੰਡ ਝੱਜ ਥਾਨਾ ਨੂਰਪੁਰ ਬੇਦੀ ਜਿਲ੍ਹਾ ਰੂਪਨਗਰ ਅਤੇ ਦਿਨੇਸ਼ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਪਿੰਡ ਝਾਗੜੀਆਂ ਥਾਨਾ ਨੂਰਪੁਰ ਬੇਦੀ ਜਿਲ੍ਹਾ ਰੂਪਨਗਰ, ਹਰਜੀਤ ਸਿੰਘ ਉਕਤ ਦੇ ਨਾਲ ਤਾਲਮੇਲ ਕਰਵਾ ਦਿੱਤਾ ਸੀ --ਜਿਸ ਤੋ ਬਾਅਦ ਮੈਨੂੰ ਮਿਤੀ 27-2-2023 ਨੂੰ ਹਰਜੀਤ ਸਿੰਘ ਉਕਤ ਦੇ ਫੋਨ ਨੰਬਰ 70091-135111 ਤੇ ਫੋਨ ਆਇਆ ਕਿ ਤੁਸੀ ਮੈਨੂੰ ਕੁਝ ਪੈਸੇ ਮੇਰੇ ਖਾਤਾ ਨੰਬਰ 50464845813 ਜੋ ਕਿ ਇੰਡੀਅਨ ਬੈਕ ਖਰੜ ਦਾ ਹੈ ਵਿਚ ਪਵਾ ਦਿਓ ਜਿਸ ਤੇ ਮੈ 1 ਲੱਖ ਰੁਪਏ ਹਰਜੀਤ ਸਿੰਘ ਉਕਤ ਦੇ ਦਿੱਤੇ ਹੋਏ ਉਕਤ ਖਾਤੇ ਵਿਚ ਪਵਾ ਦਿੱਤੇ ਸੀ ਫਿਰ ਮਿਤੀ 11-3-2023ਨੂੰ ਮੈ ਹਰਜੀਤ ਸਿੰਘ ਉਕਤ ਦੇ ਖਾਤੇ ਵਿਚ 60,000 ਰੁਪਏ ਉਸ ਦੇ ਕਹਿਣ ਅਨੁਸਾਰ ਪਵਾ ਦਿੱਤੇ ਸੀ। ਜੋ ਹਰਜੀਤ ਸਿੰਘ ਉਕਤ ਨੇ ਬਾਅਦ ਵਿਚ ਮੇਰੇ ਤੇ 1,40,000 ਰੁਪਏ ਦੀ ਹੋਰ ਮੰਗ ਕੀਤੀ ਜਿਸ ਨੂੰ ਮੈ ਕਿਹਾ ਕਿ ਤੁਸੀ ਸਾਡੇ ਘਰ ਆ ਜਾਓ ਤੇ ਪੈਸੇ ਲੈ ਜਾਓ ਜਿਸ ਤੇ ਹਰਜੀਤ ਸਿੰਘ ਉਕਤ ਮਿਤੀ 17-4-2023 ਨੂੰ ਸਾਡੇ ਘਰ ਆਇਆ ਤੇ ਮੇਰੇ ਤੋ 1,40,000 ਲੈ ਗਿਆ, ਜਿਸ ਤੋ ਬਾਅਦ ਮੈਨੂੰ ਹਰਜੀਤ ਸਿੰਘ ਉਕਤ ਨੇ ਨੌਕਰੀ ਸਬੰਧੀ ਲਾਰੇ ਲਗਾਣੇ ਸੁਰੂ ਕਰ ਦਿੱਤੇ, ਜਿਸ ਤੋ ਬਾਅਦ ਮੈ ਹਰਜੀਤ ਸਿੰਘ ਉਕਤ ਨੂੰ ਉਸ ਦੇ ਦਿੱਤੇ ਹੋਏ ਫੋਨ ਨੰਬਰ ਤੇ ਫੋਨ ਕੀਤੇ ਵਾਰ ਵਾਰ ਉਸ ਵੱਲੋ ਮੇਰਾ ਫੋਨ ਨਹੀ ਚੁੱਕਿਆ ਗਿਆ ਅਤੇ ਜਦੋ ਵੀ ਮੇਰੀ ਉਸ ਨਾਲ ਗੱਲਬਾਤ ਹੁੰਦੀ ਸੀ ਤਾਂ ਉਹ ਮੈਨੂੰ ਟਾਲ ਦਿੰਦਾ ਸੀ ਕਿ ਤੁਹਾਡਾ ਕੰਮ ਦਾ ਪ੍ਰੋਸੈਸ ਚੱਲ ਰਿਹਾ ਹੈ, ਜਿਸ ਤੋ ਬਾਅਦ ਮੈ ਆਪਣੇ ਫੋਨ ਤੇ ਪਤਾ ਕੀਤਾ ਤਾ ਪਤਾ ਲੱਗਾ ਕਿ ਹਰਜੀਤ ਸਿੰਘ ਉਕਤ ਨੇ ਨੌਕਰੀ ਲਗਾਉਣ ਦਾ ਝਾਸਾ ਦੇ ਕੇ ਬੰਦਨਾ ਸ਼ਰਮਾ ਤੋ 70,000 ਰੁਪਏ, ਪੰਕਜ ਕੁਮਾਰ ਉਕਤ ਤੋ 70,000 ਰੁਪਏ, ਅਭਿਸ਼ੇਕ ਸਿੰਘ ਉਕਤ ਤੋ 1,00,000 ਰੁਪਏ, ਕੁਲਵਿੰਦਰ ਸਿੰਘ ਉਕਤ ਤੋ 72,560 ਰੁਪਏ, ਹਰਪ੍ਰੀਤ ਸਿੰਘ ਉਕਤ ਤੋ 3,00,000 ਰੁਪਏ , ਸਰਬਜੀਤ ਸਿੰਘ ਉਕਤ ਤੋ 60,000 ਰੁਪਏ, ਧਰਮਪਾਲ ਉਕਤ ਤੋ 60,000 ਰੁਪਏ ਅਤੇ ਦਿਨੇਸ਼ ਕੁਮਾਰ ਉਕਤ ਤੋਂ 1,00,000 ਰੁਪਏ ਵਸੂਲ ਕੀਤੇ ਹਨ। ਜੋ ਮੇਰੇ ਅਤੇ ਮੇਰੇ ਭਰਾ ਭੁਪਿੰਦਰ ਸਿੰਘ ਵੱਲੋਂ ਹਰਜੀਤ ਸਿੰਘ ਉਕਤ ਨੂੰ ਅਲੱਗ ਅਲੱਗ ਮਿਤੀਆਂ ਨੂੰ ਕੁੱਲ 3 ਲੱਖ ਰੁਪਏ ਦਿੱਤੇ ਸੀ ਜੋ ਹਰਜੀਤ ਸਿੰਘ ਉਕਤ ਵੱਲੋਂ ਮੈਨੂੰ ਅਤੇ ਮੇਰੇ ਭਰਾ ਅਤੇ ਹੋਰ ਵਿਅਕਤੀਆਂ ਨੂੰ ਨੌਕਰੀ ਦਾ ਝਾਸਾ ਦੇਕਰ ਕੁੱਲ 11,32,560 ਰੁਪਏ ਦੀ ਠੱਗੀ ਮਾਰੀ ਹੈ ਅਤੇ ਨੌਕਰੀ ਲ
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)