spiritual-message-in-colors-during-sufi-festival-rangoli-prepared-under-the-guidance-of-cdpo-became-the-center-of-attraction

“ਸੂਫ਼ੀ ਫੈਸਟੀਵਲ” ਦੌਰਾਨ ਰੰਗਾਂ ਵਿੱਚ ਰੂਹਾਨੀ ਸੰਦੇਸ਼ - ਸੀ.ਡੀ.ਪੀ.ਓ. ਦੀ ਅਗਵਾਈ ਹੇਠ ਤਿਆਰ ਰੰਗੋਲੀ ਬਣੀ ਖਿੱਚ ਦਾ ਕੇਂਦਰ

Feb15,2026 | Narinder Kumar | Malerkotla

“ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ” ਦੌਰਾਨ ਜਿੱਥੇ ਸੂਫ਼ੀ ਸੰਗੀਤ ਦੀਆਂ ਰੂਹਾਨੀ ਧੁਨਾਂ ਨੇ ਮਾਹੌਲ ਨੂੰ ਸਰੂਰ ਭਰਿਆ ਬਣਾਇਆ, ਉੱਥੇ ਹੀ ਸੀ.ਡੀ.ਪੀ.ਓ. ਪਵਨ ਕੁਮਾਰ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਵਿਸ਼ਾਲ ਰੰਗੋਲੀ ਦਰਸ਼ਕਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ।
ਇਹ ਰੰਗੋਲੀ ਸਿਰਫ਼ ਰੰਗਾਂ ਦਾ ਸੁਮੇਲ ਨਹੀਂ ਸੀ, ਸਗੋਂ ਮਨੁੱਖੀ ਅੰਦਰੂਨੀ ਅਹਿਸਾਸਾਂ ਅਤੇ ਆਤਮ-ਚਿੰਤਨ ਦਾ ਸੰਦੇਸ਼ ਦੇ ਰਹੀ ਸੀ। ਰੰਗਾਂ ਦੀ ਸੁੰਦਰ ਬਣਾਵਟ ਅਤੇ ਸੁਚੱਜੀ ਰਚਨਾ ਰਾਹੀਂ ਸੂਫ਼ੀ ਵਿਚਾਰਧਾਰਾ ਦੀ ਗਹਿਰਾਈ ਨੂੰ ਰੂਪ ਦਿੱਤਾ ਗਿਆ। ਖ਼ਾਸ ਕਰਕੇ ਸੂਫ਼ੀ ਸੰਤ ਬੁੱਲੇ ਸਾਹ ਦੇ ਕਲਾਮ “ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਜੁੰਮੇ ਪੜ ਆਈਏ” ਦੀਆਂ ਪੰਕਤੀਆਂ ‘ਤੇ ਆਧਾਰਿਤ ਇਹ ਕਲਾ-ਕ੍ਰਿਤੀ ਦਰਸ਼ਕਾਂ ਨੂੰ ਆਤਮਿਕ ਯਾਤਰਾ ਵੱਲ ਪ੍ਰੇਰਿਤ ਕਰ ਰਹੀ ਸੀ।
ਰੰਗੋਲੀ ਨੇ ਇਹ ਸੰਦੇਸ਼ ਦਿੱਤਾ ਕਿ ਅਸਲ ਇਬਾਦਤ ਬਾਹਰੀ ਰਸਮਾਂ ਵਿੱਚ ਨਹੀਂ, ਸਗੋਂ ਮਨ ਦੀ ਪਵਿੱਤਰਤਾ ਅਤੇ ਅੰਦਰੂਨੀ ਸੁਧਾਰ ਵਿੱਚ ਹੈ। ਮੇਲੇ ਵਿੱਚ ਆਏ ਨੌਜਵਾਨਾਂ ਅਤੇ ਬੱਚਿਆਂ ਨੇ ਵੀ ਇਸ ਕਲਾ-ਕਰਿਤੀ ਨੂੰ ਬੜੀ ਰੁਚੀ ਨਾਲ ਦੇਖਿਆ ਅਤੇ ਤਸਵੀਰਾਂ ਖਿੱਚਵਾ ਕੇ ਇਸ ਯਾਦਗਾਰ ਪਲ ਨੂੰ ਸੰਭਾਲਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਲਾ ਅਤੇ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਦਰਸ਼ਕਾਂ ਨੇ ਕਿਹਾ ਕਿ ਅਜਿਹੀਆਂ ਰਚਨਾਵਾਂ ਸੂਫ਼ੀ ਫੈਸਟੀਵਲ ਨੂੰ ਸਿਰਫ਼ ਮਨੋਰੰਜਨਕ ਹੀ ਨਹੀਂ, ਸਗੋਂ ਆਤਮਿਕ ਅਤੇ ਚਿੰਤਨਮਈ ਅਨੁਭਵ ਵੀ ਬਣਾਉਂਦੀਆਂ ਹਨ।

spiritual-message-in-colors-during-sufi-festival-rangoli-prepared-under-the-guidance-of-cdpo-became-the-center-of-attraction



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB