Anganwadi-Workers-And-Helpers-Will-Be-Identified-Only-By-Their-Apron-Dr-Baljit-Kaur

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਐਪਰਨ ਹੀ ਹੋਵੇਗਾ ਉਹਨਾਂ ਦੀ ਪਹਿਚਾਣ:ਡਾ. ਬਲਜੀਤ ਕੌਰ

Jul15,2023 | Anupam | Chandigarh

ਐਪਰਨ ਲਾਗੂ ਕਰਨ ਸਬੰਧੀ ਵਿਭਾਗੀ ਪੱਤਰ ਜ਼ਾਰੀ ਚੰਡੀਗੜ੍ਹ, 15 ਜੁਲਾਈ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਵਰਦੀ ਸਬੰਧੀ ਵਿਲੱਖਣ ਫੈਸਲਾ ਲਿਆ ਹੈ। ਹੁਣ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਪਣੀਆਂ ਸੇਵਾਵਾਂ ਨਿਭਾਉਂਦੇ ਸਮੇਂ ਗੁਲਾਬੀ ਅਤੇ ਅਸਮਾਨੀ ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ.ਲੋਗੋ ਲਗਾਉਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਲਈ ਗੁਲਾਬੀ (ਬੇਬੀ ਪਿੰਕ ਐਪਰਨ) ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ.ਲੋਗੋ ਅਤੇ ਹੈਲਪਰਾਂ ਲਈ ਅਸਮਾਨੀ (ਸਕਾਈ ਬਲਿਯੂ ਐਪਰਨ) ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ.ਲੋਗੋ ਲਗਾਉਣ ਲਈ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਅਸਾਨੀ ਨਾਲ ਪਹਿਚਾਣ ਹੋ ਸਕੇਗੀ, ਇਸ ਦੇ ਨਾਲ-ਨਾਲ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਹੋਰ ਨਿਖਾਰ ਆਵੇਗਾ। ਮੰਤਰੀ ਨੇ ਦੱਸਿਆ ਕਿ ਰਾਜ ਦੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਗਈ ਹੈ ਕਿ ਉਹ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ।

Anganwadi-Workers-And-Helpers-Will-Be-Identified-Only-By-Their-Apron-Dr-Baljit-Kaur


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB