ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਅੰਦਰ ਵਿਕਾਸ ਕਾਰਜਾਂ ਲਈ ਤਿੰਨ ਪਿੰਡਾਂ ਨੂੰ 40 ਲੱਖ ਦੇ ਚੈੱਕ ਸੌਂਪੇ। ਪਿੰਡ ਫਲੇੜਾ ਦੀ ਪੰਚਾਇਤ ਨੂੰ 20 ਲੱਖ ਦਾ ਚੈੱਕ, ਗੁਰੂ ਰਵਿਦਾਸ ਧਰਮਸ਼ਾਲਾ, ਮਹਿਲਾਂ ਨੂੰ 10 ਲੱਖ ਦਾ ਚੈੱਕ ਅਤੇ ਜਨਤਾ ਜਨਾਰਦਨ ਗਊਸ਼ਾਲਾ, ਦਿੜ੍ਹਬਾ ਨੂੰ 10 ਲੱਖ ਦਾ ਚੈੱਕ ਦਿੱਤਾ ਗਿਆ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਾਤਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਨੂੰ ਮੁੱਖ ਰੱਖ ਕੇ ਕੰਮ ਕਰ ਰਹੀ ਹੈ।
ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤਕ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦੇ ਅਤੇ ਦਿੱਤੀਆਂ ਗਈਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ।
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇਹ ਪਹਿਲੀ ਸਰਕਾਰ ਹੈ, ਜਿਸ ਨੇ ਚਾਰ ਸਾਲਾਂ ਦੇ ਵਿੱਚ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਇਸ ਤੋਂ ਇਲਾਵਾ ਉਹ ਕੰਮ ਵੀ ਕੀਤੇ ਹਨ, ਜਿਨ੍ਹਾਂ ਦਾ ਲੋਕਾਂ ਨਾਲ ਵਾਅਦਾ ਨਹੀਂ ਕੀਤਾ ਸੀ ਪਰ ਲੋਕਾਂ ਦੀ ਭਲਾਈ ਲਈ ਸਾਰੇ ਕੰਮ ਪਹਿਲ ਦੇ ਅਧਾਰ 'ਤੇ ਕੀਤੇ ਹਨ।
ਪਿੰਡਾਂ ਅੰਦਰ ਹਰ ਇੱਕ ਖੇਤ ਨੂੰ ਨਹਿਰ ਦਾ ਪਾਣੀ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮ ਦੀ ਲੋਕਾਂ ਵੱਲੋਂ ਹਮੇਸ਼ਾ ਹੀ ਚਰਚਾ ਕੀਤੀ ਜਾਂਦੀ ਹੈ। ਪਹਿਲਾਂ ਨਹਿਰ ਦਾ ਪਾਣੀ ਪਹਿਲਾਂ ਸਿਰਫ 20 ਫ਼ੀਸਦ ਹੀ ਵਰਤਿਆ ਜਾਂਦਾ ਸੀ ਪਰ ਨਹਿਰੀ ਪਾਈਪ ਪਾਏ ਜਾਣ ਤੋਂ ਬਾਅਦ 75 ਫ਼ੀਸਦ ਦੇ ਕਰੀਬ ਨਹਿਰ ਦਾ ਪਾਣੀ ਖੇਤਾਂ ਲਈ ਵਰਤਿਆ ਜਾਣ ਲੱਗਿਆ ਹੈ।
ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪਿੰਡਾਂ ਅੰਦਰ 3000 ਦੇ ਕਰੀਬ ਸਟੇਡੀਅਮ ਪਹਿਲਾਂ ਹੀ ਬਣਾਏ ਜਾ ਰਹੇ ਹਨ ਅਤੇ ਇਸ ਬਜਟ ਦੇ ਵਿੱਚ 6 ਹਜ਼ਾਰ ਸਟੇਡੀਅਮ ਹੋਰ ਬਣਾਏ ਜਾਣ ਦਾ ਟੀਚਾ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਧਰਮਸ਼ਾਲਾਵਾਂ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਲਗਭਗ ਹਰੇਕ ਪਿੰਡ ਵਿੱਚ ਉਸਾਰੇ ਜਾ ਰਹੇ ਹਨ। ਪੰਜਾਬ ਸਰਕਾਰ ਇਸ ਸਮੇਂ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾ ਕੇ ਰੰਗਲਾ ਪੰਜਾਬ ਬਣਾਉਣ ਦਾ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਉੱਤੇ ਲੱਗੀ ਹੈ।
ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੇ ਜਾ ਰਹੇ ਚੈੱਕਾਂ ਬਾਰੇ ਪਿੰਡਾਂ ਵਾਲਿਆਂ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡਾਂ ਲਈ ਵਿਕਾਸ ਕਾਰਜਾਂ ਲਈ ਐਨੀਆਂ ਗਰਾਂਟਾਂ ਦਿੱਤੀਆਂ ਹਨ ਕਿ ਪੂਰਾ ਸਾਲ ਪਿੰਡਾਂ ਵਿੱਚ ਕੰਮ ਚਲਦਾ ਰਹਿੰਦਾ ਹੈ।
ਗਊਸ਼ਾਲਾ ਨੂੰ ਦਿੱਤੇ ਗਏ 10 ਲੱਖ ਦੀ ਗਰਾਂਟ ਦਾ ਧੰਨਵਾਦ ਕਰਦੇ ਹੋਏ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਵਿੱਤ ਮੰਤਰੀ ਸ੍ਰ ਚੀਮਾ ਵੱਲੋਂ ਪਹਿਲਾਂ ਵੀ ਉਹਨਾਂ ਲਈ ਗ੍ਰਾਂਟ ਦੇ ਕੇ ਗਊਸ਼ਾਲਾ ਦੀ ਮਦਦ ਕੀਤੀ ਗਈ ਸੀ ਅਤੇ ਹੁਣ ਵੀ 10 ਲੱਖ ਰੁਪਏ ਦਿੱਤੇ ਗਏ ਹਨ, ਜਿਸ ਲਈ ਉਹ ਕੈਬਨਿਟ ਮੰਤਰੀ ਦੇ ਬਹੁਤ ਬਹੁਤ ਧੰਨਵਾਦੀ ਹਨ, ਜਿਸ ਨਾਲ ਗਊਆਂ ਦੀ ਸੇਵਾ ਵੱਡੇ ਪੱਧਰ 'ਤੇ ਹੋ ਸਕੇਗੀ।
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB