ਵਿਧਾਇਕ ਇਸ਼ਾਂਕ ਕੁਮਾਰ ਨੇ ਪਿੰਡ ਗੋਗੜੋਂ ‘ਚ 97 ਪਰਿਵਾਰਾਂ ਨੂੰ ਮਾਲਕੀ ਦੇ ਹੱਕਾਂ ਵਾਲੇ ਕਾਰਡ" />

punjab-government-has-fulfilled-the-long-standing-demand-of-the-people-by-launching-the-mera-ghar-mere-naam-scheme-dr-ishank-kumar

ਪੰਜਾਬ ਸਰਕਾਰ ਨੇ ‘ਮੇਰਾ ਘਰ-ਮੇਰੇ ਨਾਮ’ ਸਕੀਮ ਸ਼ੁਰੂ ਕਰਕੇ ਲੋਕਾਂ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਕੀਤੀ ਪੂਰੀ : ਡਾ. ਇਸ਼ਾਂਕ ਕੁਮਾਰ

Apr18,2026 | Narinder Kumar | Hoshiarpur

ਵਿਧਾਇਕ ਇਸ਼ਾਂਕ ਕੁਮਾਰ ਨੇ ਪਿੰਡ ਗੋਗੜੋਂ ‘ਚ 97 ਪਰਿਵਾਰਾਂ ਨੂੰ ਮਾਲਕੀ ਦੇ ਹੱਕਾਂ ਵਾਲੇ ਕਾਰਡ ਸੌਂਪੇ


ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਲਾਲ ਲਕੀਰ ਅੰਦਰ ਰਹਿੰਦੇ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਮਾਲਕੀ ਦੇ ਹੱਕ ਦੇਣ ਲਈ ਸ਼ੁਰੂ ਕੀਤੀ ‘ਮੇਰਾ ਘਰ-ਮੇਰੇ ਨਾਮ’ ਸਕੀਮ ਤਹਿਤ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਨੇੜਲੇ ਪਿੰਡ ਗੋਗੜੋਂ ਵਿਖੇ 97 ਪਰਿਵਾਰਾਂ ਨੂੰ ਘਰਾਂ ਦੀ ਮਾਲਕੀ ਦੇ ਕਾਰਡ ਸੌਂਪਦਿਆਂ ਕਿਹਾ ਕਿ ਰਾਜ ਸਰਕਾਰ ਦੀ ਇਸ ਇਤਿਹਾਸਕ ਪਹਿਲਕਦਮੀ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਹੈ।
ਪਰਿਵਾਰਾਂ ਨੂੰ ਮਾਲਕੀ ਦੇ ਹੱਕ ਦੇਣ ਲਈ ਕਾਰਡ ਸੌਂਪਦਿਆਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਲਾਲ ਲਕੀਰ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਦੀ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਹੈ ਜਿਸ ਨਾਲ ਉਹ ਜ਼ਿੰਦਗੀ ਵਿਚ ਵੱਖ-ਵੱਖ ਤਰ੍ਹਾਂ ਦੀ ਤਰੱਕੀ ਲਈ ਆਪਣੀ ਜਾਇਦਾਦ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਮੇਰਾ ਘਰ-ਮੇਰੇ ਨਾਮ’ ਸਕੀਮ ਲੋਕਾਂ ਨੂੰ ਨਾ ਸਿਰਫ ਮਾਲਕੀ ਪ੍ਰਦਾਨ ਕਰਦੀ ਹੈ ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ਼ ਅਤੇ ਮਨੋਬਲ ਨੂੰ ਵੀ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਪਰਿਵਾਰ ਆਪਣੀ ਪ੍ਰਾਪਰਟੀ ਵੇਚ-ਖਰੀਦ ਸਕਦੇ ਹਨ ਅਤੇ ਇਨ੍ਹਾਂ ਪ੍ਰਾਪਰਟੀਆਂ ਦੀ ਰਜਿਸਟਰੀ ਦਾ ਰਾਹ ਪੂਰੀ ਤਰ੍ਹਾਂ ਪੱਧਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਆਪਣੇ ਘਰਾਂ ਆਦਿ ਦੀ ਮਾਲਕੀ ਨੂੰ ਲੈ ਕੇ ਲੰਮੇਂ ਸਮੇਂ ਤੋਂ ਵੱਖ-ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦਾ ਪੰਜਾਬ ਸਰਕਾਰ ਨੇ ਪੱਕਾ ਹੱਲ ਕਰਕੇ ਇਨ੍ਹਾਂ ਵਸਨੀਕਾਂ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ।
ਸਬੰਧਤ ਅਧਿਕਾਰੀਆਂ ਦੀ ਮੌਜੂਦਗੀ ਵਿਚ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਮਾਲਕੀ ਲਈ ਪ੍ਰਾਪਰਟੀਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਯੋਜਨਾਬੱਧ ਢੰਗ ਨਾਲ ਕੀਤੀ ਜਾ ਰਹੀਹੈ ਜਿਸ ਤਹਿਤਮਾਲ ਵਿਭਾਗਵਲੋਂਪਹਿਲਾਂ ਡਰੋਨ ਸਰਵੇਖਣ ਰਾਹੀਂ ਪਿੰਡ ਦੇ ਸਾਰੇ ਘਰਾਂ ਦਾ ਨਕਸ਼ਾਬਣਾਇਆ ਜਾਂਦਾ ਹੈ ਅਤੇ ਬਾਅਦ ਵਿਚਇੱਕ ਮੁੱਢਲਾ ਨਕਸ਼ਾ (ਨਕਸ਼ਾ-1) ਬਣਾ ਕੇਪਟਵਾਰੀ,ਸਰਪੰਚਾਂ,ਨੰਬਰਦਾਰਾਂ ਅਤੇ ਪਿੰਡ ਦੇ ਹੋਰ ਪਤਵੰਤਿਆਂ ਦੀ ਟੀਮ ਨਾਲਮੌਜੂਦਾ ਸਥਿਤੀ ਦਾ ਪਤਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿਜ਼ਮੀਨੀ ਤਸਦੀਕਹੋਣਦੇ ਆਧਾਰ ’ਤੇ,ਸਰਵੇ ਆਫ਼ ਇੰਡੀਆ ਅੰਤਿਮ ਨਕਸ਼ਾ (ਨਕਸ਼ਾ-2)ਤਿਆਰ ਕਰਦਾ ਹੈ,ਜਿਸ ਵਿੱਚ ਘਰਾਂਦੀ ਨੰਬਰਿੰਗ ਕੀਤੀ ਜਾਂਦੀ ਹੈ ਜਿਸ ਉਪਰੰਤਮਾਲਕਾਂ ਦੇ ਵੇਰਵੇ ਦਰਜਕਰਕੇਨਕਸ਼ਾ ਪਿੰਡ ਵਿੱਚ ਜਨਤਕਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਕਸ਼ੇ ‘ਤੇ ਕੋਈ ਇਤਰਾਜ਼ ਨਹੀਂ ਪਾਇਆ ਜਾਂਦਾ ਤਾਂ ਮਾਲਕੀ ਦੇ ਹੱਕ ਜਾਰੀ ਕੀਤੇ ਜਾਂਦੇ ਹਨ।
ਵਿਧਾਇਕਡਾ. ਇਸ਼ਾਂਕ ਕੁਮਾਰਨੇ ਕਿਹਾ ਕਿਲੋਕਾਂ ਨੂੰ ‘ਮੇਰਾ ਘਰ-ਮੇਰੇ ਨਾਮ’ ਸਕੀਮ ਦਾ ਭਰਪੂਰ ਲਾਭ ਲੈਂਦਿਆਂ ਆਪਣੀਆਂ ਪ੍ਰਾਪਰਟੀਆਂ ਦੇ ਮਾਲਕੀ ਹੱਕ ਹਾਸਲ ਕਰਨੇ ਚਾਹੀਦੇ ਹਨ ਜੋ ਭਵਿੱਖ ਵਿਚ ਉਨ੍ਹਾਂ ਦੇ ਬਹੁਤ ਕੰਮ ਆਉਣਗੇ। ਇਸ ਮੌਕੇਤਹਿਸੀਲਦਾਰ ਮਨਦੀਪ ਸਿੰਘ, ਸਰਪੰਚ ਸੁਰਿੰਦਰ ਸਿੰਪ, ਪੰਚ ਪਰਦੀਪ ਸਿੰਘ, ਜਰਨੈਲ ਸਿੰਘ, ਜਗਦੀਪ ਸਿੰਘ, ਅਨੀਤਾ, ਸਾਬਕਾ ਸਰਪੰਚ ਉਂਕਾਰ ਸਿੰਘ, ਕੁਲਦੀਪ ਸਿੰਘ, ਚਰਨ ਸਿੰਘ, ਪਟਵਾਰੀ ਕਰਮਜੀਤ ਸਿੰਘ, ਹਰਭਜਨ ਸਿੰਘ, ਅਜੀਤ ਸਿੰਘ, ਹਰਪਾਲ ਸਿੰਘ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ।

punjab-government-has-fulfilled-the-long-standing-demand-of-the-people-by-launching-the-mera-ghar-mere-naam-scheme-dr-ishank-kumar



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB