ppcb-launches-mission-clean-air-mandi-gobindgarh-under-the-national-clean-air-programme-

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐਨ.ਸੀ.ਏ.ਪੀ. ਤਹਿਤ ‘ਮਿਸ਼ਨ ਕਲੀਨ ਏਅਰ ਮੰਡੀ ਗੋਬਿੰਦਗੜ੍ਹ’ ਦੀ ਸ਼ੁਰੂਆਤ

Apr22,2026 | Meenu Galhotra | Chandigarh

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ (ਐਨ.ਸੀ.ਏ.ਪੀ.) ਦੇ ਤਹਿਤ ਮਿਸ਼ਨ "ਕਲੀਨ ਏਅਰ " ਮੰਡੀ ਗੋਬਿੰਦਗੜ੍ਹ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਕ ਉੱਚ-ਪੱਧਰੀ ਮੀਟਿੰਗ ਪੀ.ਪੀ.ਸੀ.ਬੀ. ਦੀ ਚੇਅਰਪਰਸਨ ਰੀਨਾ ਗੁਪਤਾ ਅਤੇ ਮੈਂਬਰ ਸਕੱਤਰ ਡਾ. ਲਵਨੀਤ ਕੁਮਾਰ ਦੁਬੇ ਦੀ ਅਗਵਾਈ ਵਿੱਚ ਕਾਰਵਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੂਜਾ ਸਿਆਲ ਸਮੇਤ ਮੁੱਖ ਵਿਭਾਗ ਮਿਊਂਸਿਪਲ ਕੌਂਸਲ, ਲੋਕ ਨਿਰਮਾਣ ਵਿਭਾਗ, ਐਨ.ਐਚ.ਏ.ਆਈ., ਪੀ.ਐਸ.ਆਈ.ਈ.ਸੀ, ਜੰਗਲਾਤ ਵਿਭਾਗ ਅਤੇ ਜਲ ਸਪਲਾਈ ਤੇ ਸੀਵਰੇਜ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਮੰਡੀ ਗੋਬਿੰਦਗੜ੍ਹ ਨੂੰ ਨਿਰਧਾਰਤ ਐਮਬੀਐਂਟ ਏਅਰ ਕੁਆਲਿਟੀ ਮਿਆਰਾਂ ਨੂੰ ਪੂਰਾ ਨਾ ਕਰਨ ਕਰਕੇ ‘ਨਾਨ-ਅਟੇਨਮੈਂਟ ਸਿਟੀ’ ਵਜੋਂ ਦਰਜ ਕੀਤਾ ਗਿਆ ਹੈ ਅਤੇ ਇਹ ਐਨ.ਸੀ.ਏ.ਪੀ. ਹੇਠ ਇੱਕ ਵਿਸ਼ੇਸ਼ ਤਵੱਜੋਂ ਵਾਲਾ ਸ਼ਹਿਰ ਹੈ। ਮੀਟਿੰਗ ਦੌਰਾਨ ਪੀ.ਪੀ.ਸੀ.ਬੀ. ਵੱਲੋਂ ਫੀਲਡ ਸਰਵੇ ਅਤੇ ਸੋਰਸ ਅਪੋਰਸ਼ਨਮੈਂਟ ਅਧਿਐਨ ਦੇ ਨਤੀਜੇ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਸੜਕ ਦੀ ਧੂੜ, ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ, ਉਦਯੋਗਿਕ ਰਹਿੰਦਖੁਂਦ ਅਤੇ ਠੋਸ ਕਚਰੇ ਦੀ ਅਣਵਿਉਂਤ ਪ੍ਰਬੰਧਨਾ ਨੂੰ ਪ੍ਰਦੂਸ਼ਣ ਦੇ ਮੁੱਖ ਸਰੋਤ ਵਜੋਂ ਦਰਸਾਇਆ ਗਿਆ। ਇਨ੍ਹਾਂ ਦੇ ਆਧਾਰ ‘ਤੇ ਪੀ.ਪੀ.ਸੀ.ਬੀ. ਨੇ ਵੱਖ-ਵੱਖ ਵਿਭਾਗਾਂ ਲਈ ਸਮੇਂ-ਬੱਧ ਅਤੇ ਕਾਰਗਰ ਸਿਫਾਰਸ਼ਾਂ ਦਿੱਤੀਆਂ, ਜਿਨ੍ਹਾਂ ਵਿੱਚ ਸੜਕਾਂ ਦੇ ਸੁਧਾਰ, ਕਚਰਾ ਪ੍ਰਬੰਧਨ, ਟ੍ਰੈਫਿਕ ਭੀੜ ਘਟਾਉਣ ਅਤੇ ਉਦਯੋਗਿਕ ਉਤਸਰਜਨ ਕੰਟਰੋਲ ਸ਼ਾਮਲ ਹਨ।
ਚੇਅਰਪਰਸਨ ਪੀ.ਪੀ.ਸੀ.ਬੀ. ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਲ ਕਿਸੇ ‘ਤੇ ਦੋਸ਼ ਲਗਾਉਣ ਲਈ ਨਹੀਂ, ਸਗੋਂ ਸਾਂਝੇ ਯਤਨਾਂ ਨਾਲ ਮਿਸ਼ਨ ਮੋਡ ਵਿੱਚ ਕੰਮ ਕਰਕੇ ਹਵਾ ਦੀ ਗੁਣਵੱਤਾ ਵਿੱਚ ਠੋਸ ਸੁਧਾਰ ਲਿਆਉਣ ਲਈ ਹੈ। ਹਾਲਾਂਕਿ ਇਸ ਪਹਲ ਦੀ ਅਗਵਾਈ ਪੀ.ਪੀ.ਸੀ.ਬੀ. ਕਰ ਰਿਹਾ ਹੈ, ਪਰ ਇਸਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਸੰਬੰਧਤ ਵਿਭਾਗਾਂ ਦਾ ਸਹਿਯੋਗ ਲਾਜ਼ਮੀ ਹੋਵੇਗਾ। ਇਹ ਫ਼ੈਸਲਾ ਕੀਤਾ ਗਿਆ ਕਿ ਅਗਲੇ 12 ਮਹੀਨਿਆਂ ਦੌਰਾਨ ਪ੍ਰਗਤੀ ਦੀ ਨਿਗਰਾਨੀ ਤਿਮਾਹੀ ਸਮੀਖਿਆ ਮੀਟਿੰਗਾਂ ਰਾਹੀਂ ਕੀਤੀ ਜਾਵੇਗੀ ਅਤੇ ਰੀਜਨਲ ਦਫ਼ਤਰ, ਫ਼ਤਿਹਗੜ੍ਹ ਸਾਹਿਬ, ਮੈਦਾਨੀ ਪੱਧਰ ‘ਤੇ ਕਾਰਵਾਈ, ਨਿਯਮਿਤ ਜਾਂਚਾਂ ਅਤੇ ਵਿਭਾਗੀ ਤਾਲਮੇਲ ਦੀ ਅਗਵਾਈ ਕਰੇਗਾ।
ਮੀਟਿੰਗ ਤੋਂ ਬਾਅਦ ਤਿੰਨ ਇੰਡਕਸ਼ਨ ਫਰਨੇਸ ਉਦਯੋਗਾਂ ਦਾ ਦੌਰਾ ਕੀਤਾ ਗਿਆ, ਜਿੱਥੇ ਦੂਸਰੇ ਦਰਜੇ ਦੇ ਉਤਸਰਜਨ ਨੂੰ ਘਟਾਉਣ ਲਈ ਅਧੁਨਿਕ ਹਵਾ ਪ੍ਰਦੂਸ਼ਣ ਨਿਯੰਤਰਣ ਪ੍ਰਣਾਲੀਆਂ ਲਗਾਈਆਂ ਗਈਆਂ ਹਨ, ਜੋ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਹਨ। ਪੀ.ਪੀ.ਸੀ.ਬੀ. ਨੇ ਬਾਕੀ ਉਦਯੋਗਿਕ ਇਕਾਈਆਂ ਵਿੱਚ ਵੀ ਇਨ੍ਹਾਂ ਤਕਨੀਕਾਂ ਦੇ ਅਪਨਾਅ ਨੂੰ ਆਸਾਨ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ, ਜਿਸ ਨਾਲ ਕਣਾਤਮਕ ਉਤਸਰਜਨ ਵਿੱਚ ਮਹੱਤਵਪੂਰਨ ਕਮੀ ਆਵੇਗੀ ਅਤੇ ਮੰਡੀ ਗੋਬਿੰਦਗੜ੍ਹ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
ਮਿਸ਼ਨ ਕਲੀਨ ਏਅਰ ਮੰਡੀ ਗੋਬਿੰਦਗੜ੍ਹ ਪੰਜਾਬ ਵਿੱਚ ਸਥਾਈ ਹਵਾ ਗੁਣਵੱਤਾ ਸੁਧਾਰ ਲਈ ਇੱਕ ਕੇਂਦਰਿਤ, ਡਾਟਾ-ਅਧਾਰਿਤ ਅਤੇ ਸਹਿਯੋਗਾਤਮਕ ਪਹੁੰਚ ਨੂੰ ਦਰਸਾਉਂਦਾ ਹੈ।

ppcb-launches-mission-clean-air-mandi-gobindgarh-under-the-national-clean-air-programme-



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB