ਇਸ ਤੋਂ ਇਲਾਵਾ, ਪਾਣੀ ਰਾਹੀਂ ਫੈਲਣ ਵਾਲੀਆਂ ਅਤੇ ਸਾਹ ਨਾਲ ਸਬੰਧਤ ਬੀਮਾਰੀਆਂ ਦੇ ਮਾਮਲੇ ਵੀ ਸਾਹਮਣੇ ਆਏ। ਐਂਟੇਰਿਕ ਫੀਵਰ ਦੇ 1,396 ਮਾਮਲੇ ਦਰਜ ਹੋਏ, ਜਿਨ੍ਹਾਂ ’ਤੇ ₹30.47 ਲੱਖ ਰੁਪਏ ਦੇ ਦਾਅਵੇ ਕੀਤੇ ਗਏ। ਨਿਮੋਨੀਆ ਦੇ 377 ਮਾਮਲਿਆਂ ’ਤੇ ₹11.06 ਲੱਖ ਰੁਪਏ, ਜਦਕਿ ਐਕਿਊਟ ਬ੍ਰੋਂਕਾਈਟਿਸ ਦੇ 326 ਮਾਮਲਿਆਂ ’ਤੇ ₹9.24 ਲੱਖ ਰੁਪਏ ਖ਼ਰਚ ਹੋਏ। ਉੱਥੇ ਹੀ ਮਾਨਸੂਨ ਦੌਰਾਨ ਅਕਸਰ ਚਰਚਾ ਵਿੱਚ ਰਹਿਣ ਵਾਲੀਆਂ ਬੀਮਾਰੀਆਂ ਦੇ ਮਾਮਲੇ ਤੁਲਨਾਤਮਕ ਤੌਰ ’ਤੇ ਘੱਟ ਰਹੇ। ਡੇਂਗੂ ਦੇ ਕੇਵਲ 12 ਮਾਮਲੇ ਦਰਜ ਹੋਏ, ਜਿਨ੍ਹਾਂ ’ਤੇ ₹40,880 ਰੁਪਏ ਦਾ ਦਾਅਵਾ ਹੋਇਆ। ਮਲੇਰੀਆ ਦੇ ਸਿਰਫ਼ 3 ਮਾਮਲੇ, ਚਿਕਨਗੁਨਿਆ ਦੇ 6 ਮਾਮਲੇ, ਅਤੇ ਹੀਟ ਸਟ੍ਰੋਕ ਦੇ 4 ਮਾਮਲੇ ਸਾਹਮਣੇ ਆਏ, ਜੋ ਇਹ ਦਰਸਾਉਂਦਾ ਹੈ ਕਿ ਇਸ ਸਮੇਂ ਦੌਰਾਨ ਬਹੁਤ ਜ਼ਿਆਦਾ ਗਰਮੀ ਨਾਲ ਸਬੰਧਤ ਹਸਪਤਾਲ ਵਿੱਚ ਭਰਤੀ ਹੋਣ ਦੇ ਮਾਮਲੇ ਤੁਲਨਾਤਮਕ ਤੌਰ 'ਤੇ ਘੱਟ ਹਨ।
ਹਾਲਾਂਕਿ, ਜਨ ਸਿਹਤ ਮਾਹਿਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਇੱਕ ਅਧਿਐਨ ਅਨੁਸਾਰ ਮੀਂਹ, ਮੱਛਰਾਂ ਦੀ ਵਧਦੀ ਗਿਣਤੀ ਅਤੇ ਸਥਾਨਕ ਸਫ਼ਾਈ ਦੀਆਂ ਸਥਿਤੀਆਂ ਮੁਤਾਬਕ ਮੌਸਮੀ ਪ੍ਰਕੋਪ ਤੇਜ਼ੀ ਨਾਲ ਬਦਲ ਸਕਦੇ ਹਨ।
ਸਿਵਲ ਹਸਪਤਾਲ,ਪਟਿਆਲਾ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਇਹ ਸਥਿਤੀ ਹਰ ਸਾਲ ਓਪੀਡੀ ਵਿੱਚ ਵੇਖੇ ਜਾਣ ਵਾਲੇ ਆਮ ਮੌਸਮੀ ਦਬਾਅ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਮਾਮਲੇ ਪ੍ਰਾਇਮਰੀ ਸਿਹਤ ਸੰਭਾਲ ਪੱਧਰ ’ਤੇ ਆਸਾਨੀ ਨਾਲ ਸੰਭਾਲੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਬੇਹੱਦ ਗਰਮੀ ਕਾਰਨ ਐਕਿਊਟ ਫੈਬਰਾਈਲ ਇਲਨੈੱਸ, ਉਲਟੀਆਂ, ਦਸਤ, ਸਿਰਦਰਦ, ਸਾਹ ਨਾਲ ਜੁੜੀਆਂ ਇਨਫੈਕਸ਼ਨਾਂ ਅਤੇ ਚਮੜੀ ਤੇ ਅੱਖਾਂ ਨਾਲ ਸੰਬੰਧਤ ਐਲਰਜੀ ਦੇ ਮਾਮਲੇ ਵਧ ਜਾਂਦੇ ਹਨ। ਗਰਮ ਮੌਸਮ ਕਾਰਨ ਲੋਕ ਅਕਸਰ ਇਲਾਜ ਵਿੱਚ ਦੇਰੀ ਕਰਦੇ ਹਨ, ਜਿਸ ਨਾਲ ਹਾਲਤ ਗੰਭੀਰ ਹੋ ਸਕਦੀ ਹੈ।
ਡਾ. ਵਿਕਾਸ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਮਰੀਜ਼ਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਿਨਾਂ ਆਰਥਿਕ ਬੋਝ ਦੇ ਹਸਪਤਾਲ ਵਿੱਚ ਦਾਖ਼ਲ ਹੋ ਕੇ ਕੈਸ਼ਲੈੱਸ ਇਲਾਜ ਮਿਲ ਰਿਹਾ ਹੈ। ਉਨ੍ਹਾਂ ਕਿਹਾ, “ਇਹ ਯੋਜਨਾ ਯਕੀਨੀ ਬਣਾਉਂਦੀ ਹੈ ਕਿ ਮਰੀਜ਼ ਅਗਾਊਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਸਮੇਂ ਸਿਰ ਇਲਾਜ ਪ੍ਰਾਪਤ ਕਰ ਸਕਣ। ਡਾ. ਵਿਕਾਸ ਗੋਇਲ ਨੇ ਦੱਸਿਆ, "ਇਸ ਯੋਜਨਾ ਤਹਿਤ ਬਿਮਾਰੀ ਦਾ ਤੁਰੰਤ ਪਤਾ ਲਗਾਉਣ ਅਤੇ ਇਲਾਜ ਬਹੁਤ ਸਾਰੀਆਂ ਜਾਨਾਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ, ਕਿਉਂਕਿ ਹੁਣ ਮਰੀਜ਼ਾਂ ਨੂੰ ਲਾਗਤ ਦੀਆਂ ਚਿੰਤਾਵਾਂ ਕਾਰਨ ਡਾਕਟਰੀ ਸਹਾਇਤਾ ਲੈਣ ਵਿੱਚ ਦੇਰੀ ਹੋਣ ਦੀ ਸੰਭਾਵਨਾ ਘੱਟ ਗਈ ਹੈ।"
ਬੱਚੇ ਬੇਹੱਦ ਗਰਮੀ ਅਤੇ ਉਮਸ ਵਾਲੇ ਮੌਸਮ ਵਿੱਚ ਸਭ ਤੋਂ ਵੱਧ ਸੰਵੇਦਨਸ਼ੀਲ ਰਹਿੰਦੇ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਦੇ ਬਾਲ ਰੋਗ ਵਿਭਾਗ ਦੇ ਮੁਖੀ ਡਾ. ਸ਼ਸ਼ੀ ਕਾਂਤ ਧੀਰ ਨੇ ਚੇਤਾਵਨੀ ਦਿੱਤੀ ਕਿ ਨਵਜਾਤ ਅਤੇ ਛੋਟੇ ਬੱਚੇ ਸੰਕਰਮਣਾਂ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਠੀਕ ਤਰ੍ਹਾਂ ਖ਼ੁਰਾਕ ਨਾ ਲੈਣਾ, ਵਾਰ-ਵਾਰ ਉਲਟੀਆਂ ਹੋਣਾ, ਤੇਜ਼ ਸਾਹ ਚੱਲਣਾ, ਡੀਹਾਈਡ੍ਰੇਸ਼ਨ, ਦੌਰੇ ਪੈਣਾ ਅਤੇ ਲਗਾਤਾਰ ਬੁਖ਼ਾਰ ਵਰਗੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਖ਼ਾਸ ਤੌਰ ’ਤੇ ਕਿਹਾ ਕਿ ਤਿੰਨ ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਮੈਡੀਕਲ ਦੇਖਭਾਲ ਦੇਣੀ ਜ਼ਰੂਰੀ ਹੈ।
ਡਾ. ਸ਼ਸ਼ੀ ਕਾਂਤ ਧੀਰ ਨੇ ਇਹ ਵੀ ਕਿਹਾ ਕਿ ਜਾਗਰੂਕਤਾ ਮੁਹਿੰਮਾਂ, ਸਫ਼ਾਈ-ਸਿੱਖਿਆ, ਟੀਕਾਕਰਨ ਅਤੇ ਮੱਛਰ ਕੰਟਰੋਲ ਉਪਾਆਂ ਰਾਹੀਂ ਇਨਫੈਕਸ਼ਨ ਦੇ ਫੈਲਾਅ ਨੂੰ ਰੋਕਣ ਵਿੱਚ ਮਾਪਿਆਂ, ਆਸ਼ਾ ਵਰਕਰਾਂ, ਆਂਗਣਵਾੜੀ ਕਰਮਚਾਰੀਆਂ ਅਤੇ ਸਕੂਲਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ।
ਫ਼ਿਲਹਾਲ, ਜਿਵੇਂ-ਜਿਵੇਂ ਪੰਜਾਬ ਇੱਕ ਹੋਰ ਲੰਬੀ ਗਰਮੀ ਲਈ ਤਿਆਰੀ ਕਰ ਰਿਹਾ ਹੈ, ਹਸਪਤਾਲਾਂ ਦੇ ਭੀੜਭਰੇ ਗਲਿਆਰੇ ਇਹ ਯਾਦ ਦਿਵਾ ਰਹੇ ਹਨ ਕਿ ਮੌਸਮੀ ਬੀਮਾਰੀਆਂ ਅੱਜ ਵੀ ਪਰਿਵਾਰਾਂ ਅਤੇ ਜਨ ਸਿਹਤ ਪ੍ਰਣਾਲੀ ਦੋਹਾਂ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ।
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB