ਸੀਨੀਅਰ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ, "ਭਾਜਪਾ ਆਪਣੀ ਸੱਤਾ ਦੀ ਭੁੱਖ ਮਿਟਾਉਣ ਲਈ ਦਲਬਦਲੂ ਸਿਆਸਤਦਾਨਾਂ ਨੂੰ ਵਰਤ ਕੇ ਸੁੱਟਣ ਵਾਲੀ ਵਸਤੂ ਵਾਂਗ ਸਮਝਦੀ ਹੈ। ਹਾਲੀਆ ਸਿਆਸੀ ਤਬਦੀਲੀਆਂ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੂਜੀਆਂ ਪਾਰਟੀਆਂ ਤੋਂ ਆਏ ਪੰਜਾਬ ਦੇ ਆਗੂਆਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੀ ਅਤੇ ਉਹਨਾਂ ਨੂੰ ਸਿਰਫ਼ ਥੋੜ੍ਹੇ ਸਮੇਂ ਦੇ ਫਾਇਦੇ ਲਈ ਵਰਤ ਕੇ ਪਾਸੇ ਸੁੱਟ ਦਿੰਦੀ ਹੈ।"
ਭਾਜਪਾ ਦੀ ਸਿਆਸੀ ਕਾਰਜਸ਼ੈਲੀ 'ਤੇ ਨਿਸ਼ਾਨਾ ਸਾਧਦਿਆਂ ਕੈਬਨਿਟ ਮੰਤਰੀ ਨੇ ਕਿਹਾ, "ਭਾਜਪਾ ਨੇ ਸਿਆਸਤ ਨੂੰ ਮੌਕਾਪ੍ਰਸਤੀ ਦੀ ਮੰਡੀ ਬਣਾ ਦਿੱਤਾ ਹੈ, ਅਤੇ ਰਵਨੀਤ ਸਿੰਘ ਬਿੱਟੂ ਤੇ ਸੁਨੀਲ ਜਾਖੜ ਵਰਗੇ ਆਗੂ ਵਿਰੋਧੀ ਪਾਰਟੀਆਂ ਦੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ 'ਵਰਤੋ ਅਤੇ ਸੁੱਟੋ' ਦੀ ਭਾਜਪਾ ਦੀ ਰਣਨੀਤੀ ਦੀਆਂ ਸਭ ਤੋਂ ਉੱਤਮ ਅਤੇ ਤਾਜ਼ਾ ਉਦਾਹਰਣਾਂ ਹਨ। ਭਾਜਪਾ ਦੇ ਮਨ ਵਿੱਚ ਵਿਚਾਰਧਾਰਾ, ਵਫ਼ਾਦਾਰੀ ਜਾਂ ਲੋਕਾਂ ਦੇ ਫਤਵੇ ਲਈ ਕੋਈ ਸਤਿਕਾਰ ਨਹੀਂ ਹੈ। ਉਹ ਯੋਜਨਾਬੱਧ ਤਰੀਕੇ ਨਾਲ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਪੰਜਾਬ ਵਿੱਚ ਵਿਕਾਸ ਦਾ ਝੂਠਾ ਬਿਰਤਾਂਤ ਸਿਰਜਣ ਲਈ ਉਹਨਾਂ ਨੂੰ ਪਾਰਟੀ ਬਦਲਣ ਦਾ ਲਾਲਚ ਦਿੰਦੇ ਹਨ, ਅਤੇ ਜਿਵੇਂ ਹੀ ਉਹਨਾਂ ਦੀ ਲੋੜ ਖ਼ਤਮ ਹੁੰਦੀ ਹੈ, ਉਹਨਾਂ ਨੂੰ ਤੁਰੰਤ ਬੇਰਹਿਮੀ ਨਾਲ ਹਾਸ਼ੀਏ 'ਤੇ ਸੁੱਟ ਦਿੰਦੇ ਹਨ।"
ਉਨ੍ਹਾਂ ਅੱਗੇ ਕਿਹਾ, "ਭਾਜਪਾ ਵਿੱਚ ਸ਼ਾਮਲ ਹੋ ਕੇ ਇਨ੍ਹਾਂ ਆਗੂਆਂ ਨੇ ਨਾ ਸਿਰਫ਼ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ, ਸਗੋਂ ਉਹ ਖੁਦ ਜਾਣਬੁੱਝ ਕੇ ਇੱਕ ਸਿਆਸੀ ਜਾਲ ਵਿੱਚ ਫਸ ਗਏ ਹਨ। ਭਾਜਪਾ ਦੀ ਆਮ ਕਾਰਜਪ੍ਰਣਾਲੀ ਜਨਤਾ ਦੇ ਗੁੱਸੇ ਤੋਂ ਬਚਣ ਲਈ ਵਿਰੋਧੀ ਧਿਰ ਦੇ ਚਿਹਰਿਆਂ ਨੂੰ ਢਾਲ ਵਜੋਂ ਵਰਤਣ ਦੀ ਹੈ, ਅਤੇ ਜਦੋਂ ਉਹ ਕਿਸੇ ਕੰਮ ਦੇ ਨਹੀਂ ਰਹਿੰਦੇ, ਤਾਂ ਉਹਨਾਂ ਨੂੰ ਲਾਂਭੇ ਕਰ ਦਿੱਤਾ ਜਾਂਦਾ ਹੈ।"
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਪੰਜਾਬ ਦੇ ਲੋਕ ਸਮਝੌਤਾਵਾਦੀ ਨੇਤਾਵਾਂ ਰਾਹੀਂ ਸੂਬੇ ਵਿੱਚ ਆਪਣਾ ਅਧਾਰ ਵਧਾਉਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਸਾਫ਼ ਦੇਖ ਸਕਦੇ ਹਨ, ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਪੰਜਾਬ ਵਿਰੋਧੀ ਰਵੱਈਏ ਨੂੰ ਕੁਝ ਮੌਕਾਪ੍ਰਸਤ ਚਿਹਰਿਆਂ ਨੂੰ ਸ਼ਾਮਲ ਕਰਕੇ ਲੁਕਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ, "ਪੰਜਾਬ ਦੇ ਬਹਾਦਰ ਅਤੇ ਸਿਆਸੀ ਤੌਰ 'ਤੇ ਜਾਗਰੂਕ ਵੋਟਰ ਸੂਬੇ ਦੇ ਹਿੱਤਾਂ, ਖਾਸ ਕਰਕੇ ਇਸ ਦੇ ਕਿਸਾਨਾਂ ਅਤੇ ਨੌਜਵਾਨਾਂ ਨਾਲ ਧ੍ਰੋਹ ਕਮਾਉਣ ਵਾਲਿਆਂ ਨੂੰ ਭਾਜਪਾ ਦੇ ਆਪਣੇ ਨਵੇਂ ਆਕਾਵਾਂ ਨੂੰ ਖੁਸ਼ ਕਰਨ ਲਈ ਕਦੇ ਵੀ ਮੁਆਫ ਨਹੀਂ ਕਰਨਗੇ।"
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB