Pau-The-Student-Won-The-Best-Award-In-Poster-Making

ਪੀ.ਏ.ਯੂ. ਦੇ ਵਿਦਿਆਰਥੀ ਨੇ ਪੋਸਟਰ ਬਨਾਉਣ ਵਿੱਚ ਸਰਵੋਤਮ ਐਵਾਰਡ ਜਿੱਤਿਆ

Aug9,2023 | Muneesh Targotra | Ludhiana

ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਇੰਜ. ਰੁਚਿਕਾ ਜਲਪੌਰੀ ਨੂੰ ਬੀਤੇ ਦਿਨੀਂ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਬਨਾਉਣ ਲਈ ਸਰਵੋਤਮ ਐਵਾਰਡ ਨਾਲ ਸਨਮਾਨਿਆ ਗਿਆ |
 
ਇਹ ਚੌਥੀ ਕਾਨਫਰੰਸ ਬੀਤੇ ਦਿਨੀਂ ਖੇਤੀ, ਬਾਗਬਾਨੀ ਅਤੇ ਸੰਬੰਧਿਤ ਖੇਤਰਾਂ ਬਾਰੇ ਮਾਲਾਰੈਡੀ ਯੂਨੀਵਰਸਿਟੀ ਹੈਦਰਾਬਾਦ ਵਿੱਚ ਕਰਵਾਈ ਗਈ ਸੀ | ਕੁਮਾਰੀ ਰੁਚਿਕਾ ਨੂੰ ਧਨੀਏ ਦੀ ਪਿਊਰੀ ਬਨਾਉਣ ਲਈ ਇਜ਼ਾਦ ਕੀਤੀ ਨਵੀਂ ਤਕਨੀਕ ਬਾਰੇ ਪੋਸਟਰ ਬਨਾਉਣ ਲਈ ਇਹ ਐਵਾਰਡ ਦਿੱਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਇੰਜ: ਰੁਚਿਕਾ ਸੌਰ ਊਰਜਾ ਅਧਾਰਿਤ ਡਰਾਇਰ ਦੇ ਵਿਕਾਸ ਬਾਰੇ ਆਪਣੇ ਪੀ ਐੱਚ ਡੀ ਕਰ ਰਹੀ ਹੈ ਜਿਸਦੀ ਸਹਾਇਤਾ ਨਾਲ ਸਬਜ਼ੀਆਂ ਦੀਆਂ ਪਿਊਰੀਆਂ ਬਣਾਈਆਂ ਜਾਣਗੀਆਂ | ਇਸ ਕਾਰਜ ਵਿੱਚ ਉਹਨਾਂ ਦੇ ਨਿਗਰਾਨ ਨਵਿਆਉਣ ਯੋਗ ਊਰਜਾ ਵਿਭਾਗ ਦੇ ਮਾਹਿਰ ਡਾ. ਮਨਪ੍ਰੀਤ ਸਿੰਘ ਹਨ |
 
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਹਰਮਿੰਦਰ ਸਿੰਘ ਸਿੱਧੂ ਅਤੇ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਨੇ ਇਸ ਨੌਜਵਾਨ ਇੰਜਨੀਅਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |

Pau-The-Student-Won-The-Best-Award-In-Poster-Making


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB