Applications-Are-Invited-For-subhash-Chandra-Bose-Disaster-Management-Award-Till-August-31

''ਸੁਭਾਸ਼ ਚੰਦਰਾ ਬੋਸ ਆਪਦਾ ਪ੍ਰਬੰਧਨ ਪੁਰਸਕਾਰ'' ਲਈ 31 ਅਗਸਤ ਤੱਕ ਅਰਜੀਆਂ ਦੀ ਮੰਗ

Aug10,2023 | Narinder Kumar | Moga

ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਵਿਅਕਤੀਆਂ/ਸੰਸਥਾਵਾਂ ਨੂੰ ਮਿਲੇਗਾ ਇਹ ਪੁਰਸਕਾਰ-ਡਿਪਟੀ ਕਮਿਸ਼ਨਰ

ਭਾਰਤ ਸਰਕਾਰ ਵੱਲੋਂ ਸਲਾਨਾ ''ਸੁਭਾਸ਼ ਚੰਦਰਾ ਬੋਸ ਆਪਦਾ ਪ੍ਰਬੰਧਨ ਪੁਰਸਕਾਰ'' ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਜਾ ਸਕੇ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਜਾ ਸਕੇ। ਭਾਰਤ ਸਰਕਾਰ ਦੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਇਸ ਪੁਰਸਕਾਰ ਲਈ 31 ਅਗਸਤ, 2023 ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਹੈ। ਪੁਰਸਕਾਰ ਲਈ ਯੋਗ ਵਿਅਕਤੀ ਜਾਂ ਸੰਸਥਾਵਾਂ ਵੱਲੋਂ ਸਰਕਾਰੀ ਵੈਬਸਾਈਟ https://awards.gov.in ਉੱਪਰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਪੁਰਸਕਾਰ ਨੇਤਾ ਸੁਭਾਸ਼ ਚੰਦਰਾ ਬੋਸ ਜੀ ਦੇ ਜਨਮ ਦਿਵਸ ਉੱਪਰ ਮਿਤੀ 23 ਜਨਵਰੀ ਨੂੰ ਦਿੱਤਾ ਜਾਵੇਗਾ। 51 ਲੱਖ ਸੰਸਥਾ ਨੂੰ ਅਤੇ 5 ਲੱਖ ਰੁਪਏ ਵਿਅਕਤੀ ਨੂੰ ਕੈਸ਼ ਇਨਾਮ ਦੇ ਕੇ ਇਸ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਅਪਲਾਈ ਕਰਨ ਦੀਆਂ ਸ਼ਰਤਾਂ, ਪੁਰਸਕਾਰ ਲਈ ਚੋਣ ਪ੍ਰਕਿਰਿਆ, ਲੋੜੀਂਦੀਆਂ ਯੋਗਤਾਵਾਂ ਜਾਂ ਆਪਦਾ ਪ੍ਰਬੰਧਨ ਲਈ ਕੀਤੇ ਗਏ ਕੰਮਾਂ ਦੀ ਸੂਚੀ ਆਦਿ ਸਭ ਕੁਝ ਸਰਕਾਰੀ ਵੈਬਸਾਈਟ https://awards.gov.in ਉੱਪਰ ਉਪਲੱਬਧ ਹੈ। ਚਾਹਵਾਨ ਵਿਅਕਤੀ ਜਾਂ ਸੰਸਥਾ ਜਿਹੜੇ ਆਪਦਾ ਪ੍ਰਬੰਧਨ ਦੌਰਾਨ ਵਧੀਆ ਸੇਵਾਵਾਂ ਦੇ ਰਹੇ ਹਨ ਜਾਂ ਦਿੱਤੀਆਂ ਹਨ ਉਹ ਉਕਤ ਵੈਬਸਾਈਟ ਉੱਪਰ 31 ਅਗਸਤ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Applications-Are-Invited-For-subhash-Chandra-Bose-Disaster-Management-Award-Till-August-31



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB