ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਪੋਸਟ-ਟ੍ਰੀਟਮੈਂਟ ਰਿਹੈਬਿਲੀਟੇਸ਼ਨ ਪੱਖ ਨੂੰ ਹੋਰ ਮਜ਼ਬੂਤ ਕਰਨ ਲਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਨਾਰਕੋਟਿਕਸ ਐਨੋਨੀਮਸ (NA) ਮੀਟਿੰਗਾਂ ਚਲਾਈਆਂ ਜਾ ਰਹੀਆਂ ਹਨ।
ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (LMHP) ਫੈਲੋਜ਼ ਦੇ ਸਹਿਯੋਗ ਨਾਲ, ਨਾਰਕੋਟਿਕਸ ਐਨੋਨੀਮਸ ਆਪਣੀ ਹਸਪਤਾਲ ਅਤੇ ਇੰਸਟੀਟਿਊਸ਼ਨ (H&I) ਮੀਟਿੰਗਾਂ ਰਾਹੀਂ ਸਰਕਾਰੀ ਡੀ-ਐਡਿਕਸ਼ਨ ਅਤੇ ਰਿਹੈਬਿਲੀਟੇਸ਼ਨ ਸੈਂਟਰਾਂ ਵਿੱਚ ਨਿਯਮਿਤ ਜਾਗਰੂਕਤਾ ਅਤੇ ਰਿਕਵਰੀ ਸੈਸ਼ਨ ਆਯੋਜਿਤ ਕਰ ਰਿਹਾ ਹੈ। ਇਹ ਉਪਰਾਲਾ ਇਸ ਵੇਲੇ ਮੁਕਤਸਰ, ਲੁਧਿਆਣਾ, ਰੂਪਨਗਰ, ਮਾਨਸਾ ਅਤੇ ਹੋਰ ਨੌਂ ਜ਼ਿਲ੍ਹਿਆਂ ਵਿਚ ਚੱਲ ਰਿਹਾ ਹੈ।
ਇਸ ਪ੍ਰੋਗਰਾਮ ਤਹਿਤ, ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਰਿਕਵਰੀ ਕਰ ਰਹੇ ਵਿਅਕਤੀਆਂ ਨੂੰ ਇੱਕ ਅਜਿਹਾ ਵਾਤਾਵਰਣ ਮੁਹੱਈਆ ਕਰਵਾਉਂਦੀਆਂ ਹਨ ਜਿੱਥੇ ਉਹ ਬਿਨ੍ਹਾਂ ਕਿਸੇ ਆਲੋਚਨਾ ਦੇ ਡਰ ਤੋਂ ਆਪਣੇ ਤਜ਼ਰਬਿਆਂ, ਸੰਘਰਸ਼ਾਂ ਅਤੇ ਉਪਲੱਬਧੀਆਂ ਸਾਂਝੀਆਂ ਕਰ ਸਕਦੇ ਹਨ। ਇਸ ਨਾਲ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਇੱਕ ਰਿਕਵਰੀ ਵਿਚ ਆ ਚੁੱਕਾ ਨਸ਼ਾ ਛੱਡਣ ਵਾਲਾ ਵਿਅਕਤੀ ਹੀ ਦੂਜੇ ਨੂੰ ਸਭ ਤੋਂ ਵਧੀਆ ਮਦਦ ਕਰ ਸਕਦਾ ਹੈ।
ਨਾਰਕੋਟਿਕਸ ਐਨੋਨੀਮਸ ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਦਾ ਇੱਕ ਵਿਸ਼ਵਵਿਆਪੀ ਫੈਲੋਸ਼ਿਪ ਹੈ ਜੋ 12-ਸਟੈਪ ਪ੍ਰੋਗਰਾਮ ਅਤੇ ਪੀਅਰ-ਲੀਡ ਮੀਟਿੰਗਾਂ ਰਾਹੀਂ ਸਹਾਇਤਾ ਮੁਹੱਈਆ ਕਰਦਾ ਹੈ ਤਾਂ ਜੋ ਲੋਕ ਨਸ਼ਾ-ਮੁਕਤ ਹੋ ਸਕਣ। 1953 ਵਿਚ ਸਥਾਪਿਤ ਇਹ ਸੰਸਥਾ ਹੁਣ ਕਈ ਦੇਸ਼ਾਂ ਵਿੱਚ ਕੰਮ ਕਰਦੀ ਹੈ ਅਤੇ ਇਸ ਦਾ ਮੁੱਢਲਾ ਸਿਧਾਂਤ ਇਹ ਹੈ ਕਿ ਰਿਕਵਰੀ ਆਪਸੀ ਸਹਿਯੋਗ ਅਤੇ ਤਜਰਬਿਆਂ ਦੀ ਸਾਂਝ ਰਾਹੀਂ ਸਭ ਤੋਂ ਵੱਧ ਕਾਰਗਰ ਹੁੰਦੀ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਰਿਕਵਰੀ ਵਿਚ ਆ ਚੁੱਕਾ ਵਿਅਕਤੀ, ਜੋ ਸਰਕਾਰੀ ਡੀ-ਐਡਿਕਸ਼ਨ ਸੈਂਟਰ ਵਿਖੇ ਐਨ.ਏ ਮੀਟਿੰਗਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੁੰਦਾ ਹੈ, ਨੇ ਦੱਸਿਆ ਕਿ ਇਹ ਸੈਸ਼ਨ ਉਸ ਨੂੰ ਨਸ਼ਾ-ਮੁਕਤ ਰਹਿਣ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਉਸ ਨੇ ਕਿਹਾ, “ਤੁਸੀਂ ਇੱਕ ਹਫ਼ਤਾ ਜਾਂ ਇੱਕ ਮਹੀਨਾ ਨਸ਼ਾ-ਮੁਕਤ ਰਹਿ ਸਕਦੇ ਹੋ। ਪਰ ਆਪਣੀ ਜ਼ਿੰਦਗੀ ਨੂੰ ਪੱਕਾ ਤੌਰ ਤੇ ਨਸ਼ਾ-ਮੁਕਤ ਬਣਾਉਣ ਲਈ ਐਨ.ਏ ਮਦਦ ਕਰਦਾ ਹੈ ਕਿਉਂਕਿ ਪੀਅਰ ਗਰੁੱਪ ਦੇ ਤਜਰਬੇ ਤੁਹਾਡੀ ਆਪਣੀ ਕਹਾਣੀ ਨਾਲ ਮਿਲਦੇ ਹਨ । ਜੇ ਉਹ ਨਸ਼ਾ ਛੱਡ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ? ਨਸ਼ਾ ਛੱਡਣ ਤੋਂ ਬਾਅਦ ਮੈਂ ਆਪਣੇ ਇੱਕ ਦੋਸਤ ਨੂੰ ਵੀ ਨਾਲ ਲੈ ਕੇ ਆਇਆ, ਜਿਸ ਨਾਲ ਮੇਰੀ ਜਾਣ-ਪਛਾਣ ਨਸ਼ਾ-ਮੁਕਤੀ ਕੇਂਦਰ ਵਿੱਚ ਹੋਈ ਸੀ। ਉਸ ਨੂੰ ਵੀ ਇਹ ਸਹਾਇਤਾ ਬਹੁਤ ਫਾਇਦੇਮੰਦ ਲੱਗੀ ਹੈ।”
ਲੁਧਿਆਣਾ ਡਰੱਗ ਡੀ-ਐਡਿਕਸ਼ਨ ਸੈਂਟਰ ਵਿਚ ਇਲਾਜ ਅਧੀਨ ਇੱਕ ਮਰੀਜ਼ ਜਗਪਾਲ ਸਿੰਘ (ਬਦਲਿਆ ਗਿਆ ਨਾਮ) ਨੇ ਕਿਹਾ, “ਨਸ਼ਾ ਛੱਡ ਚੁੱਕੇ ਹੋਰ ਸਾਥੀਆਂ ਦੇ ਤਜਰਬੇ ਸੁਣਨ ਨਾਲ ਮੇਰੇ ਉੱਤੇ ਡੂੰਘਾ ਅਸਰ ਪਿਆ।ਇਸ ਨੇ ਮੇਰੇ ਅੰਦਰ ਇੱਕ ਸਕਾਰਾਤਮਕ ਪ੍ਰਤੀਕਿਰਿਆ ਨੂੰ ਪੈਦਾ ਕੀਤਾ। ਜਦੋਂ ਮੈਂ ਆਪਣੀ ਕਹਾਣੀ ਸੁਣਾਈ ਤਾਂ ਮੈਨੂੰ ਸੁਝਾਅ ਮਿਲੇ ਅਤੇ ਮੈਂ ਪ੍ਰੇਰਿਤ ਮਹਿਸੂਸ ਕੀਤਾ। ਮੈਂ ਸਿਫਾਰਸ਼ ਕਰਦਾ ਹਾਂ ਕਿ ਇਲਾਜ ਦੇ ਨਾਲ-ਨਾਲ ਐਨ.ਏ ਮੀਟਿੰਗਾਂ ਨਸ਼ੇ ਦੇ ਸ਼ਿਕਾਰ ਵਿਅਕਤੀਆਂ ਲਈ ਰਿਕਵਰੀ ਵਿੱਚ ਬਹੁਤ ਮਦਦ ਕਰ ਸਕਦੀਆਂ ਹਨ।”
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪੀਅਰ ਸਪੋਰਟ ਨਸ਼ਾ-ਮੁਕਤੀ ਦੌਰਾਨ ਆਉਣ ਵਾਲੀ ਸਭ ਤੋਂ ਵੱਡੀ ਸਮੱਸਿਆ ‘ਇਕੱਲੇਪਣ‘ ਨਾਲ ਨਜਿੱਠਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਪ੍ਰੋਗਰਾਮ ਨਾਲ ਜੁੜੇ ਇੱਕ ਸਿਹਤ ਅਧਿਕਾਰੀ ਨੇ ਕਿਹਾ ,”ਕਈ ਮਰੀਜ਼ ਡੀ-ਐਡਿਕਸ਼ਨ ਸੈਂਟਰ ਛੱਡਣ ਤੋਂ ਬਾਅਦ ਇਕੱਲਤਾ ਮਹਿਸੂਸ ਕਰਨ ਕਰਕੇ ਮੁੜ ਨਸ਼ੇ ਵੱਲ ਚਲੇ ਜਾਂਦੇ ਹਨ। ਐਨ.ਏ ਉਨ੍ਹਾਂ ਨੂੰ ਇੱਕ ਸਪੋਰਟ ਨੈੱਟਵਰਕ ਦਿੰਦਾ ਹੈ ਅਤੇ ਭਰੋਸਾ ਦਿਵਾਉਂਦਾ ਹੈ ਕਿ ਉਹ ਇਸ ਲੜਾਈ ਵਿਚ ਇੱਕਲੇ ਨਹੀਂ ਹਨ।”
ਮੀਟਿੰਗਾਂ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਹਾਲ ਹੀ ਵਿੱਚ ਲਗਾਤਾਰ ਵਧ ਰਹੀ ਹੈ ਅਤੇ 13 ਜ਼ਿਲ੍ਹਿਆਂ ਵਿਚ ਸਰਕਾਰੀ ਸਹੂਲਤਾਂ 'ਚ ਨਿਯਮਿਤ ਸੈਸ਼ਨ ਚਲਾਏ ਜਾ ਰਹੇ ਹਨ, ਜੋ ਮੁਹਿੰਮ ਦੇ ਲੰਬੀ ਮਿਆਦੀ ਰਿਹੈਬਿਲੀਟੇਸ਼ਨ ਉੱਤੇ ਜ਼ੋਰ ਨੂੰ ਦਰਸਾਉਂਦਾ ਹੈ। ਮਾਨਸਾ ਵਿਚ ਐੱਨ.ਏ. ਨਾਲ ਜੁੜੇ ਇੱਕ ਐਚ ਐਂਡ ਆਈ (ਹਸਪਤਾਲਜ਼ ਐਂਡ ਇੰਸਟੀਚਿਊਸ਼ਨਜ਼) ਕੋਆਰਡੀਨੇਟਰ ਨੇ ਕਿਹਾ ਕਿ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਟਿੰਗਾਂ ਆਯੋਜਿਤ ਕਰਦੀ ਹੈ।
ਮੁਕਤਸਰ ਵਿੱਚ ਚ ਐੱਨ.ਏ. ਨਾਲ ਜੁੜੇ ਇੱਕ ਐਚ ਐਂਡ ਆਈ (ਹਸਪਤਾਲਜ਼ ਐਂਡ ਇੰਸਟੀਚਿਊਸ਼ਨਜ਼) ਕੋਆਰਡੀਨੇਟਰ ਨੇ ਕਿਹਾ ਕਿ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਟਿੰਗਾਂ ਆਯੋਜਿਤ ਕਰਦੀ ਹੈ।
ਉਨ੍ਹਾਂ ਕਿਹਾ, “ਜਦੋਂ ਮੈਂ ਖੁਦ ਪਹਿਲੀ ਵਾਰ ਐੱਨ.ਏ. ਮੀਟਿੰਗ ਵਿਚ ਸ਼ਾਮਲ ਹੋਇਆ ਤਾਂ ਮੈਨੂੰ ਲੱਗਿਆ ਕਿ ਇਸ ਬੀਮਾਰੀ ਨਾਲ ਇੱਕਲੇ ਲੜਨਾ ਔਖਾ ਹੈ ਅਤੇ ਇਹ ਗਰੁੱਪ ਮੇਰਾ ਸਪੋਰਟ ਸਿਸਟਮ ਬਣਿਆ। ਇਸ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਕਿ ਇੱਕ ਵਿਅਕਤੀ ਨਸ਼ਾ ਛੱਡ ਸਕਦਾ ਹੈ। ਮੈਂਬਰਸ਼ਿਪ ਲਈ ਇੱਕੋ ਯੋਗਤਾ ਹੈ — ਨਸ਼ਾ ਛੱਡਣ ਦੀ ਇੱਛਾ। ਮੈਂਬਰ ਅਣਪਛਾਤੇ ਰਹਿੰਦੇ ਹਨ, ਜਿਸ ਨਾਲ ਉਹ ਆਪਣੇ ਸੰਘਰਸ਼ ਅਤੇ ਰਿਕਵਰੀ ਯਾਤਰਾ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ।”
ਮੁਕਤਸਰ ਡਰੱਗ ਡੀ-ਐਡਿਕਸ਼ਨ ਸੈਂਟਰ ਵਿਖੇ ਸਾਈਕੀਆਟਰੀ ਸੋਸ਼ਲ ਵਰਕਰ ਪਰਮਿੰਦਰ ਸਿੰਘ ਨੇ ਕਿਹਾ, “ਨਾਰਕੋਟਿਕਸ ਐਨੋਨੀਮਸ ਇੱਕ ਡਰੱਗ ਐਡਿਕਟ ਲਈ ਸਭ ਤੋਂ ਵਧੀਆ ਫੋਰਮ ਹੈ ਕਿਉਂਕਿ ਪੀਅਰ ਗਰੁੱਪ ਦੇ ਮੈਂਬਰ ਐਡਿਕਟ ਦੇ ਤਜਰਬੇ ਨੂੰ ਬਿਲਕੁਲ ਜਾਣਦੇ ਅਤੇ ਸਮਝਦੇ ਹਨ ਅਤੇ ਉਹ ਉਸ ਨੂੰ ਨਸ਼ਾ-ਮੁਕਤ ਜੀਵਨ ਵੱਲ ਲੈ ਜਾਣ ਲਈ ਸਭ ਤੋਂ ਵੱਧ ਸਹਾਈ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਖੁਦ ਉਹ ਸਾਰੀਆਂ ਮੁਸੀਬਤਾਂ ਝੱਲੀਆਂ ਹੁੰਦੀਆਂ ਹਨ। ਅਸਲ ਵਿਚ ਕਾਉੰਸਲਿੰਗ ਸੈਸ਼ਨਾਂ ਵਿੱਚ ਵੀ ਮਰੀਜ਼ ਜੋ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਉਹ ਐੱਨ.ਏ. ਮੈਂਬਰਾਂ ਨਾਲ ਆਸਾਨੀ ਨਾਲ ਖੁੱਲ੍ਹ ਜਾਂਦਾ ਹੈ।”
ਲੁਧਿਆਣਾ ਡੀ-ਐਡਿਕਸ਼ਨ ਸੈਂਟਰ ਵਿਖੇ ਕਾਉੰਸਲਰ ਅਮਨਪ੍ਰੀਤ ਕੌਰ ਨੇ ਕਿਹਾ, “ਪੀਅਰ ਗਰੁੱਪ ਆਪਣੀਆਂ ਜ਼ਿੰਦਗੀਆਂ ਵਿਚ ਨਸ਼ਾ ਛੱਡਣ ਤੋਂ ਬਾਅਦ ਆਈਆਂ ਸਕਾਰਾਤਮਕ ਤਬਦੀਲੀਆਂ ਸਾਂਝੀਆਂ ਕਰਦੇ ਹਨ ਅਤੇ ਇਹ ਦੂਜਿਆਂ ਨੂੰ ਉਸੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਸ਼ੁਰੂ ਵਿਚ ਮੀਟਿੰਗਾਂ ਵਿਚ ਹਾਜ਼ਰੀ ਲਾਜ਼ਮੀ ਹੈ। ਜੇਕਰ ਕੋਈ ਇਨ੍ਹਾਂ ਮੀਟਿੰਗਾਂ ਵਿਚ ਨਿਯਮਿਤ ਹੈ ਤਾਂ ਉਹ ਡੀ-ਐਡਿਕਸ਼ਨ ਦੇ ਲਗਭਗ ਨਜ਼ਦੀਕ ਹੈ। ਮੀਟਿੰਗਾਂ ਮਿਸ ਕਰਨਾ ਅਕਸਰ ਰਿਲੈਪਸ ਦੀ ਸ਼ੁਰੂਆਤੀ ਚੇਤਾਵਨੀ ਹੋ ਸਕਦਾ ਹੈ।”
ਉਹਨਾਂ ਅੱਗੇ ਕਿਹਾ, “ਐੱਨ.ਏ. ਗਰੁੱਪ ਥੈਰੇਪੀ ਮਰੀਜ਼ਾਂ ਨੂੰ ਬਹੁਤ ਆਤਮ-ਵਿਸ਼ਵਾਸ ਦਿੰਦੀ ਹੈ। ਇੱਕ ਵਾਰ ਉਹ ਬਿਨਾਂ ਨਿੰਦਾ ਜਾਂ ਦੋਸ਼ਾਰੋਪਣ ਦੇ ਮਾਹੌਲ ਵਿੱਚ ਆਪਣੇ ਤਜਰਬੇ ਸਾਂਝੇ ਕਰਨਾ ਸ਼ੁਰੂ ਕਰਦੇ ਹਨ ਤਾਂ ਉਹ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਮਹਿਸੂਸ ਕਰਦੇ ਹਨ ਅਤੇ ਉਹਨਾਂ ਨੂੰ ਨਿਰੰਤਰ ਇਲਾਜ ਵੱਲ ਲੈ ਜਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾ ਸਕਦਾ ਹੈ।”
ਅਧਿਕਾਰੀਆਂ ਨੇ ਦੱਸਿਆ ਕਿ ਕਈ ਸਾਬਕਾ ਨਸ਼ਾ ਵਰਤੋਂਕਾਰ ਜੋ ਲੰਬੇ ਸਮੇਂ ਤੱਕ ਨਸ਼ੇ ਤੋਂ ਦੂਰ ਰਹੇ ਹਨ , ਹੁਣ ਵਾਲੰਟੀਅਰ ਬਣ ਕੇ ਮੈਂਟਰ ਵਜੋਂ ਕੰਮ ਕਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮੀਟਿੰਗਾਂ ਲਈ ਭਾਗੀਦਾਰਾਂ ਨੂੰ ਇਕੱਠਾ ਕਰਨ ਵਿਚ ਮਦਦ ਕਰ ਰਹੇ ਹਨ। ਮਾਹਿਰਾਂ ਨੇ ਭਰੋਸਾ ਜਤਾਇਆ ਕਿ ਖਾਸ ਕਰਕੇ ਗ੍ਰਾਮੀਣ ਇਲਾਕਿਆਂ ਵਿੱਚ ਐੱਨ.ਏ. ਨੈੱਟਵਰਕ ਨੂੰ ਵਧਾਉਣਾ ਨਸ਼ਾ ਵਿਰੋਧੀ ਮੁਹਿੰਮ ਤਹਿਤ ਹਾਸਲ ਕੀਤੀਆਂ ਉਪਲੱਬਧੀਆਂ ਨੂੰ ਟਿਕਾਊ ਬਣਾਉਣ ਲਈ ਬਹੁਤ ਜ਼ਰੂਰੀ ਹੈ ।
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB