* **ਘੱਗਰ ਦਰਿਆ 'ਤੇ ਸਥਿਤੀ ਪੂਰੀ ਤਰ੍ਹਾਂ ਕੰਟ" />

cabinet-minister-barinder-kumar-goyal-reviews-flood-prevention-arrangements-along-the-ghaggar-reacts-strongly-to-the-ban-on-diljit-dosanjh-s-film-sutlej-and-the-statements-made-by-ravneet-singh-bittu

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਘੱਗਰ ਸਬੰਧੀ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ; ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ 'ਤੇ ਬੈਨ ਅਤੇ ਰਵਨੀਤ ਬਿੱਟੂ ਦੇ ਬਿਆਨਾਂ ‘ਤੇ ਤਿੱਖਾ ਪ੍ਰਤੀਕਰਮ

Jul11,2026 | Narinder Kumar | Moonak/sangrur

* **ਘੱਗਰ ਦਰਿਆ 'ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ, ਲੋਕਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ: ਬਰਿੰਦਰ ਕੁਮਾਰ ਗੋਇਲ**

* **ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਵਾਲੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਸਿਆਸੀ ਆਗੂ, ਹਿੰਦੂ-ਸਿੱਖ ਏਕਤਾ ਹਮੇਸ਼ਾ ਅਟੁੱਟ ਰਹੀ ਹੈ ਅਤੇ ਰਹੇਗੀ**



ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਘੱਗਰ ਦਰਿਆ ਦੇ ਸੰਵੇਦਨਸ਼ੀਲ (ਕ੍ਰਿਟੀਕਲ) ਪੁਆਇੰਟਾਂ ਦਾ ਦੌਰਾ ਕਰ ਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਕਰੌੜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਜਿੱਥੇ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਮੁਕੰਮਲ ਦੱਸਿਆ, ਉੱਥੇ ਹੀ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ‘ਤੇ ਲਗਾਈ ਪਾਬੰਦੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਬਿਆਨਾਂ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ।

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹ ਤੋਂ ਤੁਰੰਤ ਬਾਅਦ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੱਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਸਨ। ਘੱਗਰ ਦੇ ਸਭ ਤੋਂ ਨਾਜ਼ੁਕ ਪੁਆਇੰਟ ਮਕਰੋੜ ਸਾਹਿਬ (ਜਿੱਥੇ ਚੌੜਾਈ 598 ਫੁੱਟ ਤੋਂ ਘਟ ਕੇ ਅਚਾਨਕ 198 ਫੁੱਟ ਰਹਿ ਜਾਂਦੀ ਹੈ) ‘ਤੇ ਵਿਸ਼ੇਸ਼ ਤੌਰ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਮਕਰੋੜ ਸਾਹਿਬ ਤੋਂ ਕੜੈਲ ਤੱਕ ਦੇ 18 ਕਿਲੋਮੀਟਰ ਦੇ ਖੇਤਰ ਵਿੱਚ ਦੋਵਾਂ ਪਾਸਿਆਂ ਦੇ ਕਿਨਾਰਿਆਂ (ਬੰਨ੍ਹਾਂ) ਨੂੰ 2-2 ਫੁੱਟ ਉੱਚਾ ਕੀਤਾ ਗਿਆ ਹੈ। ਕਿਸੇ ਵੀ ਸੰਭਾਵੀ ਸੀਪੇਜ ਜਾਂ ਦਰਾੜ ਨੂੰ ਰੋਕਣ ਲਈ ਮੌਕੇ ‘ਤੇ ਹਜ਼ਾਰਾਂ ਰੇਤ ਦੇ ਥੈਲੇ ਤਿਆਰ ਰੱਖੇ ਗਏ ਹਨ। ਮਕਰੋੜ ਸਾਹਿਬ ਤੋਂ ਖਨੌਰੀ ਤਕ ਦੇ 22 ਕਿਲੋਮੀਟਰ ਦੇ ਦਾਇਰੇ ਵਿੱਚ ਜਿੱਥੇ ਪੱਥਰ (ਸਟੋਨ ਪਿਚਿੰਗ) ਦੀ ਲੋੜ ਸੀ, ਉਹ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਤਿਹਾਸ ਵਿੱਚ ਸਭ ਤੋਂ ਵੱਧ ਪਾਣੀ ਆਉਣ ਦੇ ਬਾਵਜੂਦ, ਸਰਕਾਰ ਦੀ ਮੁਸਤੈਦੀ ਅਤੇ ਲੋਕਾਂ ਦੇ ਸਹਿਯੋਗ ਸਦਕਾ 12 ਦਿਨ ਪਾਣੀ ਇੱਕੋ ਲੈਵਲ ‘ਤੇ ਖੜ੍ਹਾ ਰਿਹਾ ਪਰ ਕੋਈ ਬਰੀਚ ਨਹੀਂ ਹੋਈ। ਇਸ ਵਾਰ ਵੀ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਲੋਕ ਮੌਕੇ ‘ਤੇ ਡਟੇ ਹੋਏ ਹਨ, ਇਸ ਲਈ ਜਨਤਾ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ‘ਤੇ ਲੱਗੀ ਪਾਬੰਦੀ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਫਿਲਮ ‘ਤੇ ਬੈਨ ਲਗਾਉਣਾ ਗਲਤ ਹੈ। ਜਿਹੜੇ ਲੋਕ ਅਜਿਹਾ ਕਰ ਰਹੇ ਹਨ, ਉਨ੍ਹਾਂ ਦੇ ਮਨਾਂ ਵਿੱਚ ਕੋਈ ਨਾ ਕੋਈ ਡਰ ਜ਼ਰੂਰ ਹੈ।

ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਦਿਲਜੀਤ ਦੋਸਾਂਝ ਲਈ ਵੱਖ ਵੱਖ ਲਕਬ ਵਰਤਣ ਅਤੇ ਪੈਸੇ ਕਮਾਉਣ ਲਈ ਮਾਹੌਲ ਖਰਾਬ ਕਰਨ ਦੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸ਼੍ਰੀ ਗੋਇਲ ਨੇ ਸਵਾਲ ਕੀਤਾ, "ਜੇਕਰ ਦਿਲਜੀਤ ਦੋਸਾਂਝ ਵਿੱਚ ਕੋਈ ਨੁਕਸ ਸੀ, ਤਾਂ ਕੁਝ ਸਮਾਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਉਨ੍ਹਾਂ ਨੂੰ ਕਿਉਂ ਬੁਲਾਇਆ ਅਤੇ ਮੁਲਾਕਾਤ ਕਿਉਂ ਕੀਤੀ? ਰਵਨੀਤ ਬਿੱਟੂ ਕੇਂਦਰ ਦੇ ਵਜ਼ੀਰ ਜ਼ਰੂਰ ਹਨ, ਪਰ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਸਭ ਕੁਝ ਦਿੱਤਾ ਹੈ। ਉਨ੍ਹਾਂ ਨੂੰ ਕੇਂਦਰ ਕੋਲ ਜਾ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ, ਨਾ ਕਿ ਪੰਜਾਬ ਦੇ ਕਲਾਕਾਰਾਂ ‘ਤੇ ਝੂਠੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ।"

ਰਵਨੀਤ ਬਿੱਟੂ ਵੱਲੋਂ ਸੋਸ਼ਲ ਮੀਡੀਆ ‘ਤੇ ਪੁਰਾਣੀਆਂ ਫੋਟੋਆਂ ਪਾ ਕੇ ਇਕ ਭਾਈਚਾਰੇ ਨੂੰ ਖੜ੍ਹੇ ਹੋਣ ਦੇ ਦਿੱਤੇ ਬਿਆਨ ‘ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਮੰਤਰੀ ਗੋਇਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਪਹਿਲਾਂ ਹੀ ਅੱਤਵਾਦ ਦਾ ਬਹੁਤ ਵੱਡਾ ਸੰਤਾਪ ਹੰਢਾ ਚੁੱਕਾ ਹੈ ਅਤੇ ਹਜ਼ਾਰਾਂ ਬੇਗੁਨਾਹ ਲੋਕਾਂ ਦੀਆਂ ਜਾਨਾਂ ਗਈਆਂ ਹਨ। ਸਿਆਸੀ ਰੋਟੀਆਂ ਸੇਕਣ ਲਈ ਅਜਿਹੇ ਬਿਆਨ ਦੇ ਕੇ ਦੁਬਾਰਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਉਨ੍ਹਾਂ ਕਿਹਾ, "ਮੈਂ ਉਹ ਦੌਰ ਖੁਦ ਅੱਖੀਂ ਵੇਖਿਆ ਹੈ। ਅੱਤਵਾਦ ਵੇਲੇ ਵਿਦੇਸ਼ੀ ਏਜੰਸੀਆਂ ਨੇ ਧਾਰਮਿਕ ਸਥਾਨਾਂ ਵਿੱਚ ਬੇਅਦਬੀਆਂ ਕਰਵਾ ਕੇ ਹਿੰਦੂ-ਸਿੱਖਾਂ ਨੂੰ ਲੜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਪੰਜਾਬ ਦੇ ਲੋਕਾਂ ਨੇ ਆਪਸੀ ਸਾਂਝ ਟੁੱਟਣ ਨਹੀਂ ਦਿੱਤੀ। ਜਦੋਂ ਕਿਸੇ ਪਿੰਡ ਵਿੱਚੋਂ ਕੋਈ ਹਿੰਦੂ ਪਰਿਵਾਰ ਡਰ ਕੇ ਹਿਜਰਤ ਕਰਨ ਲੱਗਦਾ ਸੀ, ਤਾਂ ਸਿੱਖ ਭਰਾ ਉਨ੍ਹਾਂ ਦੇ ਦਰਵਾਜ਼ਿਆਂ ਅੱਗੇ ਲੇਟ ਜਾਂਦੇ ਸਨ ਕਿ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ। ਪੰਜਾਬ ਵਿੱਚ ਹਿੰਦੂ-ਸਿੱਖ ਇੱਕ ਸਨ, ਇੱਕ ਹਨ ਅਤੇ ਹਮੇਸ਼ਾ ਇੱਕ ਰਹਿਣਗੇ।"

ਉਨ੍ਹਾਂ ਆਖਰ ਵਿੱਚ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਖੁਦ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਹਲਕੇ ਦੇ ਕਈ ਪਿੰਡਾਂ ਵਿੱਚ ਉਨ੍ਹਾਂ ਦੇ ਭਾਈਚਾਰੇ ਦਾ ਇੱਕ ਵੀ ਘਰ ਨਹੀਂ ਹੈ, ਪਰ ਫਿਰ ਵੀ ਪੇਂਡੂ ਖੇਤਰ ਦੇ ਸਿੱਖ ਭਰਾਵਾਂ ਨੇ ਉਨ੍ਹਾਂ ਨੂੰ ਵੱਡੀ ਗਿਣਤੀ ਵੋਟਾਂ ਪਾ ਕੇ ਜਿਤਾਇਆ। ਇਸ ਲਈ ਪੰਜਾਬ ਦੀ ਸਿਆਸਤ ਨੂੰ ਫਿਰਕੂ ਰੰਗਤ ਦੇਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।

cabinet-minister-barinder-kumar-goyal-reviews-flood-prevention-arrangements-along-the-ghaggar-reacts-strongly-to-the-ban-on-diljit-dosanjh-s-film-sutlej-and-the-statements-made-by-ravneet-singh-bittu


pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB