-one-thousand-words-tells-thousands-of-stories-through-pictures

‘ਵਨ ਥਊਜੈਂਡ ਵਰਡਜ਼’ ਨੇ ਤਸਵੀਰਾਂ ਰਾਹੀਂ ਸੁਣਾਈਆਂ ਹਜ਼ਾਰਾਂ ਕਹਾਣੀਆਂ

Aug20,2026 | Narinder Kumar | Ludhiana

 -ਦੋ ਦਿਨਾਂ ਦੀ 10ਵੀਂ ਸਲਾਨਾ ਫੋਟੋ ਐਗਜ਼ੀਬਿਸ਼ਨ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ

-42 ਤਸਵੀਰਾਂ ਨੇ ਮਨੁੱਖੀ ਜ਼ਿੰਦਗੀ, ਕੁਦਰਤ ਤੇ ਭਾਵਨਾਵਾਂ ਦੇ ਵੱਖ-ਵੱਖ ਰੰਗ ਕੀਤੇ ਪੇਸ਼


 ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਇੱਥੋਂ ਦੇ ਰੱਖ ਬਾਗ ਨੇੜੇ  ਲਕਸ਼ਮੀ ਲੇਡੀਜ਼ ਕਲੱਬ ਵਿਖੇ ਲੱਗੀ ਦੋ ਦਿਨਾਂ ਦੀ 10ਵੀਂ ਸਲਾਨਾ ‘ਵਨ ਥਊਜੈਂਡ ਵਰਡਜ਼’ ਫੋਟੋ ਐਗਜ਼ੀਬਿਸ਼ਨ ਅਮਿੱਟ ਯਾਦਾਂ ਛੱਡਦੀ ਹੋਈ ਵੀਰਵਾਰ ਨੂੰ ਸਮਾਪਤ ਹੋ ਗਈ । ਇਹ ਪ੍ਰਦਰਸ਼ਨੀ ਸਿਰਫ਼ ਤਸਵੀਰਾਂ ਨੂੰ ਦੇਖਣ ਦਾ ਮੌਕਾ ਨਹੀਂ ਸੀ, ਸਗੋਂ ਮਨੁੱਖੀ ਜ਼ਿੰਦਗੀ, ਕੁਦਰਤ, ਭਾਵਨਾਵਾਂ ਅਤੇ ਸਮਾਜ ਦੇ ਵੱਖ-ਵੱਖ ਰੰਗਾਂ ਨੂੰ ਨੇੜਿਓਂ ਸਮਝਣ ਦਾ ਇੱਕ ਸੰਵੇਦਨਸ਼ੀਲ ਸਾਂਝਾ ਮੰਚ ਬਣੀ । ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ 42 ਤਸਵੀਰਾਂ ਨੇ ਬਿਨਾਂ ਕੁਝ ਬੋਲੇ ਦਰਸ਼ਕਾਂ ਨਾਲ ਸੰਵਾਦ ਰਚਿਆ ਅਤੇ ਅਨੇਕਾਂ ਕਹਾਣੀਆਂ ਆਪਣੇ ਅੰਦਰ ਸਮੋਈਆਂ ਨਜ਼ਰ ਆਈਆਂ । ਪ੍ਰਦਰਸ਼ਨੀ ਵਿੱਚ ਦਾਖਲ ਹੁੰਦੇ ਹੀ ਦਰਸ਼ਕਾਂ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਉਹ ਕਿਸੇ ਆਮ ਫੋਟੋ ਪ੍ਰਦਰਸ਼ਨੀ ਵਿੱਚ ਨਹੀਂ, ਬਲਕਿ ਅਜਿਹੇ ਕਲਾਤਮਕ ਸੰਸਾਰ ਵਿੱਚ ਦਾਖਲ ਹੋ ਰਹੇ ਹਨ ਜਿੱਥੇ ਹਰ ਤਸਵੀਰ ਦੀ ਆਪਣੀ ਇੱਕ ਕਹਾਣੀ ਅਤੇ ਆਪਣਾ ਇੱਕ ਅਹਿਸਾਸ ਹੈ । ਕਿਸੇ ਤਸਵੀਰ ਵਿੱਚ ਜ਼ਿੰਦਗੀ ਦੀ ਖੁਸ਼ੀ ਅਤੇ ਉਤਸ਼ਾਹ ਦਿਖਾਈ ਦਿੱਤਾ ਤਾਂ ਕਿਸੇ ਵਿੱਚ ਚੁੱਪ ਦੇ ਦਰਦ ਅਤੇ ਸੰਵੇਦਨਾ ਦੀ ਝਲਕ ਮਿਲੀ । ਕਿਤੇ ਕੁਦਰਤ ਦੀ ਖੂਬਸੂਰਤੀ ਨੇ ਦਰਸ਼ਕਾਂ ਦਾ ਮਨ ਮੋਹਿਆ, ਜਦਕਿ ਕਈ ਤਸਵੀਰਾਂ ਨੇ ਸਮਾਜ ਦੀ ਅਸਲੀਅਤ ਸਾਹਮਣੇ ਰੱਖ ਕੇ ਕੁਝ ਪਲ ਰੁਕ ਕੇ ਸੋਚਣ ਲਈ ਮਜਬੂਰ ਕੀਤਾ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਵਿਦਿਆਰਥੀਆਂ ਤੋਂ ਲੈ ਕੇ ਨੌਜਵਾਨਾਂ, ਬੱਚਿਆਂ, ਸਮਾਜਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਸਮਾਜ ਸੇਵਕਾਂ ਅਤੇ ਵੱਖ-ਵੱਖ ਰਾਜਨੀਤਕ ਆਗੂਆਂ ਨੇ ਸ਼ਿਰਕਤ ਕੀਤੀ । ਦਰਸ਼ਕਾਂ ਨੇ 42 ਤਸਵੀਰਾਂ ਨੂੰ ਬੜੀ ਗਹਿਰਾਈ ਅਤੇ ਉਤਸੁਕਤਾ ਨਾਲ ਦੇਖਿਆ । ਹਰ ਤਸਵੀਰ ਦੇ ਸਾਹਮਣੇ ਖੜ੍ਹੇ ਹੋ ਕੇ ਲੋਕ ਉਸ ਦੇ ਵਿਸ਼ੇ, ਭਾਵਨਾ ਅਤੇ ਪਿੱਛੇ ਛੁਪੀ ਕਹਾਣੀ ਨੂੰ ਆਪਣੇ-ਆਪਣੇ ਨਜ਼ਰੀਏ ਨਾਲ ਮਹਿਸੂਸ ਕਰਦੇ ਨਜ਼ਰ ਆਏ ।👉 ਸਮਾਪਣ ਸਮਰੋਹ ਦੌਰਾਨ ਕੋਠੀ ਮੇਲਾ ਤੋਂ ਸਚਿਤ ਅਰੋੜਾ. ਸੰਨੀ ਗੋਇਲ. ਲੀ ਫੋਰਡ ਤੋਂ ਪ੍ਰਬੰਧਕੀ ਬੋਰਡ ਦੇ ਮੈਂਬਰ. ਤੋਂ ਇਲਾਵਾ ਪ੍ਰਮਦ Able. ਅੰਸਲ ਇਸਟੇਟ ਤੋਂ ਐਸ ਐਸ ਖੁਰਾਣਾ. ਅਰਸਦੀਪ ਸਮਰ.ਸੁਰਿੰਦਰ ਡਲਾ. ਐਸੋਸੀਏਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ ਅਤੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਨੇ ਕਿਹਾ ਕਿ ਦੋ ਦਿਨਾਂ ਦੀ ਇਹ ਪ੍ਰਦਰਸ਼ਨੀ ਦਰਸ਼ਕਾਂ ਲਈ ਸਿਰਫ਼ ਕਲਾ ਦਾ ਅਨੁਭਵ ਨਹੀਂ ਰਹੀ, ਸਗੋਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਇੱਕ ਨਵੀਂ ਨਜ਼ਰ ਨਾਲ ਦੇਖਣ ਦਾ ਮੌਕਾ ਵੀ ਬਣੀ । ਉਨ੍ਹਾਂ ਕਿਹਾ ਕਿ ‘ਵਨ ਥਊਜੈਂਡ ਵਰਡਜ਼’ ਦਾ ਮਕਸਦ ਤਸਵੀਰਾਂ ਰਾਹੀਂ ਲੋਕਾਂ ਨੂੰ ਜੋੜਨਾ ਅਤੇ ਉਨ੍ਹਾਂ ਨੂੰ ਕੁਦਰਤ, ਮਨੁੱਖੀ ਭਾਵਨਾਵਾਂ ਅਤੇ ਸਮਾਜ ਦੇ ਵੱਖ-ਵੱਖ ਪੱਖਾਂ ਨਾਲ ਰੂਬਰੂ ਕਰਵਾਉਣਾ ਹੈ । ਜਰਨਲ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਦਰਸ਼ਨੀ ਦੌਰਾਨ ਮਿਲਿਆ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਇਹ ਦਰਸਾਉਂਦਾ ਹੈ ਕਿ ਫੋਟੋਗ੍ਰਾਫੀ ਸਿਰਫ਼ ਇੱਕ ਕਲਾ ਨਹੀਂ, ਬਲਕਿ ਸਮਾਜ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਸਮਝਣ ਦਾ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ । ਕਈ ਵਾਰ ਇੱਕ ਤਸਵੀਰ ਉਹ ਗੱਲ ਕਹਿ ਜਾਂਦੀ ਹੈ, ਜਿਸ ਨੂੰ ਬਿਆਨ ਕਰਨ ਲਈ ਹਜ਼ਾਰਾਂ ਸ਼ਬਦ ਵੀ ਘੱਟ ਪੈ ਜਾਂਦੇ ਹਨ । ਇਸੇ ਅਹਿਸਾਸ ਨਾਲ 10ਵੀਂ ਸਲਾਨਾ ‘ਵਨ ਥਊਜੈਂਡ ਵਰਡਜ਼’ ਫੋਟੋ ਐਗਜ਼ੀਬਿਸ਼ਨ ਲੁਧਿਆਣਾ ਵਾਸੀਆਂ ਦੇ ਦਿਲਾਂ ’ਤੇ ਆਪਣੀ ਖੂਬਸੂਰਤ ਛਾਪ ਛੱਡਣ ਵਿੱਚ ਸਫਲ ਰਹੀ  ਇਸ ਤੋਂ ਇਲਾਵਾ ਵੱਖ ਵੱਖ ਅਖਬਾਰਾਂ ਦੇ ਪੱਤਰਕਾਰ. ਕਬਨਿਟ ਮੰਨਿਸਟਰ ਭਾਰਤ ਭੂਸ਼ਨ ਆਸ਼ੂ.ਐਮ ਐਲ ਏ ਅਸ਼ੋਕ ਪਰਸ਼ਰ ਪੱਪੀ.ਐਮ ਐਲ ਏ ਦਲਜੀਤ ਸਿੰਘ ਗਰੇਵਾਲ ਭੋਲਾ.ਅਮਨ ਬੱਗਾ.ਦਲਿਤ ਵਿਕਾਸ ਬੋਰਡ ਦੇ ਵਿਜੈ ਦਾਨਵਾ.ਦਰਸ਼ਨ ਲਾਲ ਬਾਵੇਜਾ. ਕਾਂਗਰਸ ਪ੍ਰਧਾਨ ਸੰਜੇ ਤਲਵਾੜ. ਸਾਬਕਾ ਐਮ ਐਲ ਏ ਸੁਰਿੰਦਰ ਡਾਵਰ. ਸਾਬਕਾ ਮੰਤਰੀ ਰਾਕੇਸ਼ ਪਾਂਡੇ.
ਕੇ ਕੇ ਬਾਵਾ. ਵਾਈਸ ਚੇਅਰਮੈਨ ਪੰਜਾਬ ਚਾਇਲਡ ਰਾਇਟਸ ਰੁੱਚੀ ਬਾਵਾ.ਮਾਤਾ ਵਿਪਨਪ੍ਰੀਤ ਕੌਰ. ਗੁਰਦੀਪ ਸਿੰਘ ਗੋਸ਼ਾ. ਬੀ ਜੇ ਬੀ ਪ੍ਰਧਾਨ ਸੁਨੀਲ ਮੋਦਗਿਲ. ਅਤੇ ਬੀ ਜ਼ੇ ਪੀ ਕੌਂਸਲਰ. ਪ੍ਰਵੀਨ ਬਾਂਸਲ. ਅਵਤਾਰ ਸਿੰਘ ਭੋਗਲ. ਅਤੁਲ ਸਾਹਿਗਲ. ਬਿੱਟੂ ਗੁੰਬਰ. ਜਿਲ੍ਹਾ ਭੁਪਿੰਦਰ ਸਿੰਘ ਭਿੰਦਾ. ਸਾਬਕਾ ਐਮ ਐਲ ਏ ਰਣਜੀਤ ਸਿੰਘ ਢਿੱਲੋ. ਐਡਵੋਕੇਟ 
ਗਗਨਪ੍ਰੀਤ ਸਿੰਘ.ਐਡਵੋਕੇਟ ਪਰਉਪਕਾਰ ਘੁੰਮਣ. ਰਜੀਵ ਟੰਡਨ.ਫਿੱਕੀ ਫਲੋ ਦੀ ਸਮੁੱਚੀ ਟੀਮ. ਵੱਖ ਵੱਖ ਸਕੂਲਾਂ ਅਤੇ ਕਾਲਜਾਂ

pbpunjab additional image pbpunjab additional image pbpunjab additional image pbpunjab additional image

-one-thousand-words-tells-thousands-of-stories-through-pictures


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB