Pau-Trained-Rural-Women

ਪੀ ਏ ਯੂ ਨੇ ਪੇਂਡੂ ਔਰਤਾਂ ਨੂੰ ਸਿਖਲਾਈ ਦਿੱਤੀ

Aug18,2023 | Narinder Kumar | Ludhiana

ਪੀ ਏ ਯੂ ਦੇ ਕਮਿਊਨਟੀ ਸਾਇੰਸ ਕਾਲਜ ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਵਿਚ ਜਾਰੀ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਪੇਂਡੂ ਔਰਤਾਂ ਦੀ ਰੋਜ਼ੀ-ਰੋਟੀ ਦੇ ਵਸੀਲਿਆਂ ਦਾ ਜਾਇਜ਼ਾ ਅਤੇ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਵਿਕਾਸ ਪ੍ਰੋਜੈਕਟ ਤਹਿਤ ਇਕ ਵਿਸ਼ੇਸ਼ ਸਿਖਲਾਈ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਾਈਆਂ, ਬਲਾਕ ਸਿੱਧਵਾਂ ਬੇਟ ਦੇ ਸਾਂਝੇ ਹਾਲ ਵਿੱਚ ਇਸ ਪ੍ਰੋਗਰਾਮ ਨੂੰ ਕਰਵਾਇਆ ਗਿਆ। ਇਹ ਸਿਖਲਾਈ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ।
ਇਸ ਸਮਾਰੋਹ ਵਿਚ ਕਿਸਾਨ ਔਰਤਾਂ ਨੂੰ ਮੋਮਬੱਤੀਆਂ ਬਣਾਉਣ ਦੀ ਸਿਖਲਾਈ ਦਿੱਤੀ ਗਈ ਜੋ ਉਪਰੋਕਤ ਮਿਸ਼ਨ ਦਾ ਹਿੱਸਾ ਹਨ। ਡਾਇਰੈਕਟੋਰੇਟ ਆਫ ਐਕਸਟੈਨਸ਼ਨ ਦੇ ਮਾਹਿਰ ਡਾ: ਕੁਲਵੀਰ ਨੇ ਮੋਮਬੱਤੀਆਂ ਬਣਾਉਣ ਦੀਆਂ ਵੱਖ-ਵੱਖ ਵਿਧੀਆਂ ਦਾ ਪ੍ਰਦਰਸ਼ਨ ਕੀਤਾ ਅਤੇ ਭਾਗੀਦਾਰਾਂ ਨੂੰ ਸਮਝਾਇਆ ਕਿ ਉਹ ਵਪਾਰਕ ਉਦੇਸ਼ਾਂ ਲਈ ਇਸ ਹੁਨਰ ਦੀ ਵਰਤੋਂ ਕਿਵੇਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਮਨੁੱਖੀ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਤੋਂ ਡਾਕਟਰ ਪ੍ਰਾਚੀ ਬਿਸ਼ਟ ਦੁਆਰਾ 'ਮਾਨਸਿਕ ਅਤੇ ਸਰੀਰਕ ਸਿਹਤ' ਵਿਸ਼ੇ 'ਤੇ ਭਾਸ਼ਣ ਦਿੱਤਾ ਗਿਆ, ਜਿਸ ਨੇ ਔਰਤਾਂ ਵਿੱਚ ਸਰੀਰਕ ਸਿਹਤ ਬਣਾਈ ਰੱਖਣ ਲਈ ਚੰਗੀ ਮਾਨਸਿਕ ਸਿਹਤ ਬਾਰੇ ਸੁਝਾਅ ਦਿੱਤੇ ਗਏ।
ਇਸ ਸਮਾਗਮ ਨੂੰ ਡਾ. ਸ਼ਿਕਸ਼ਾ, ਸ੍ਰੀ ਹਰਮੀਤ ਸਿੰਘ ਅਤੇ ਮਿਸ਼ਨ ਦੇ ਹੋਰ ਸਰਗਰਮ ਮੈਂਬਰਾਂ ਨੇ ਸਹਿਯੋਗ ਦਿੱਤਾ।

Pau-Trained-Rural-Women



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB