48th-prof-mohan-singh-memorial-cultural-festival-to-be-observed-on-october-19-with-floral-tributes-at-his-statue

19 ਅਕਤੂਬਰ ਨੂੰ ਪ੍ਰੋ ਮੋਹਨ ਸਿੰਘ ਦੇ ਬੁੱਤ ’ਤੇ ਫੁੱਲਮਾਲਾ ਨਾਲ ਮਨਾਇਆ ਜਾਵੇਗਾ 48ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਅਚਾਰਕ ਮੇਲਾ

Oct13,2026 | Narinder Kumar | Ludhiana

 
ਅੱਜ ਇਥੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ 48ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਅਚਾਰਕ ਮੇਲਾ 19 ਅਕਤੂਬਰ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ।ਇਹ ਇਕੱਤਰਤਾ ਸ. ਪਰਗਟ ਸਿੰਘ ਗਰੇਵਾਲ ਦੀ ਸਰਪ੍ਰਸਤੀ ਵਿੱਚ ਹੋਈ ਜਿਸਦੀ ਪ੍ਰਧਾਨਗੀ ਰਾਜੀਵ ਕੁਮਾਰ ਲਵਲੀ ਅਤੇ ਗੁਰਨਾਮ ਸਿੰਘ ਧਾਲੀਵਾਲ ਨੇ ਕੀਤੀ । ਇਕੱਤਰਤਾ ਵਿੱਚ ਲਏ  ਫੈਸਲਿਆਂ ਬਾਰੇ ਦਸਦਿਆਂ ਲਵਲੀ ਅਤੇ ਧਾਲੀਵਾਲ ਨੇ ਕਿਹਾ ਕਿ 20 ਅਕਤੂਬਰ ਦਾ ਦੁਸਿਹਰਾ ਹੋਣ ਕਰਕੇ ਸਿਰਫ 19 ਅਕਤੂਬਰ ਨੂੰ ਸਧਾਰਨ ਪ੍ਰੋਗਰਾਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 19 ਅਕਤੂਬਰ ਨੂੰ ਸਵੇਰੇ ਦਸ ਵਜੇ ਪੰਜਾਬੀ ਭਵਨ ਦੇ ਨਜ਼ਦੀਕ ਪ੍ਰੋ ਮੋਹਨ ਸਿੰਘ ਦੇ ਬੁੱਤ ਤੇ ਫੁੱਲਮਾਲਾ ਹੋਵੇਗੀ ਅਤੇ ਸ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰੋ ਮੋਹਨ ਸਿੰਘ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਜਾਵੇਗੀ।
ਰਾਜੀਵ ਕੁਮਾਰ ਲਵਲੀ ਅਤੇ ਗੁਰਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਫੁੱਲਮਾਲਾ ਦੌਰਾਨ ਬੁੱਤ ਉਤੇ  ਹਾਜ਼ਰ ਗਾਇਕਾਂ ,ਕਵੀਆਂ  ਅਤੇ ਸਾਹਿਤਕਾਰਾਂ ਵੱਲੋਂ ਆਪਣੇ ਆਪਣੇ ਅੰਦਾਜ਼ ਵਿੱਚ ਪ੍ਰੋ ਮੋਹਨ ਸਿੰਘ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਸਮੂਹ ਪੰਜਾਬੀ ਕਲਾ ਪ੍ਰੇਮੀਆਂ ਅਤੇ ਪ੍ਰੋ ਮੋਹਨ ਸਿੰਘ ਮੇਲੇ ਨਾਲ ਜੁੜੀਆਂ ਸਖਸ਼ੀਅਤਾਂ ਨੂੰ 19 ਅਕਤੂਬਰ ਨੂੰ ਸਵੇਰੇ ਦਸ ਵਜੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ।
ਤਸਵੀਰ : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਇਕੱਤਰਤਾ ਵਿੱਚ  ਪਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ ਅਤੇ ਰਾਜੀਵ ਕੁਮਾਰ ਲਵਲੀ ਗੱਲਬਾਤ ਕਰਦੇ ਹੋਏ

48th-prof-mohan-singh-memorial-cultural-festival-to-be-observed-on-october-19-with-floral-tributes-at-his-statue


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com