*ਪੰਜਾਬ ਸਰਕਾਰ ਨੇ " />

major-diwali-gift-for-doaba-cm-bhagwant-singh-mann-led-punjab-govt-issues-loi-for-medical-college-at-sbs-nagar

ਦੁਆਬੇ ਲਈ ਦੀਵਾਲੀ ਦਾ ਵੱਡਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਐਸਬੀਐਸ ਨਗਰ ਵਿਖੇ ਮੈਡੀਕਲ ਕਾਲਜ ਲਈ ਐਲ.ਓ.ਆਈ. ਜਾਰੀ

Nov5,2026 | Narinder Kumar | Chandigarh

*ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕੀਤਾ: ਡਾ.ਬਲਬੀਰ ਸਿੰਘ*

*160 ਕਰੋੜ ਦੇ ਪੀਪੀਪੀ ਪ੍ਰਾਜੈਕਟ ਤਹਿਤ ਹੁਣ ਨਵਾਂਸ਼ਹਿਰ ਨੂੰ ਮਿਲੇਗਾ 50 ਐਮਬੀਬੀਐਸ ਸੀਟਾਂ ਅਤੇ 30 ਬੈੱਡਾਂ ਦੀ ਸਹੂਲਤ ਵਾਲਾ ਸੁਪਰ ਸਪੈਸ਼ਲਟੀ ਕਾਰਡੀਅਕ ਕੇਅਰ ਯੂਨਿਟ*

*ਸਰਕਾਰੀ ਕੋਟੇ ਅਧੀਨ 50 ਫੀਸਦੀ ਸੀਟਾਂ ਰਾਖਵੀਆਂ: ਡਾ. ਬਲਬੀਰ ਸਿੰਘ*

*ਸਿਰਫ਼ 10 ਰੁਪਏ ਦੀ ਲੱਗੇਗੀ ਪਰਚੀ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੀ ਮਿਲੇਗਾ ਮੁਫ਼ਤ ਇਲਾਜ*

 
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ, ਵਿਸ਼ੇਸ਼ ਕਰਕੇ ਦੋਆਬਾ ਖੇਤਰ ਦੇ ਵਾਸੀਆਂ ਨੂੰ ‘ਦੀਵਾਲੀ ਦਾ ਇਤਿਹਾਸਕ ਤੋਹਫ਼ਾ’ ਦਿੰਦਿਆਂ ਸ਼ਹੀਦ ਭਗਤ ਸਿੰਘ (ਐਸ.ਬੀ.ਐਸ.) ਨਗਰ ਵਿਖੇ ਇੱਕ ਅਤਿ-ਆਧੁਨਿਕ ਮੈਡੀਕਲ ਕਾਲਜ ਅਤੇ ਟੀਚਿੰਗ ਹਸਪਤਾਲ ਬਨਾਉਣ ਲਈ ’ਲੈਟਰ ਆਫ਼ ਇੰਟੈਂਟ’ (ਐਲਓਆਈ) ਜਾਰੀ ਕਰਕੇ ਇੱਕ ਹੋਰ ਵੱਡਾ ਵਾਅਦਾ ਪੂਰਾ ਕੀਤਾ ਹੈ।
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਦੇ ਨਾਲ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ (ਪੀਆਈਡੀਬੀ) ਨੇ ‘ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ’ (ਡਿਜ਼ਾਈਨ, ਉਸਾਰੀ, ਵਿੱਤ, ਸੰਚਾਲਨ ਅਤੇ ਤਬਾਦਲਾ -ਡੀਬੀਐਫਓਟੀ) ਮਾਡਲ ਤਹਿਤ ‘ਮੈਸਰਜ਼ ਇੰਡੱਸ ਸੁਪਰ ਸਪੈਸ਼ਲਿਟੀ ਹੈਲਥਕੇਅਰ ਪ੍ਰਾਈਵੇਟ ਲਿਮਟਿਡ’ ਨੂੰ ਇਹ ਪ੍ਰਾਜੈਕਟ ਸੌਂਪਿਆ ਹੈ। ਇਸ ਮੌਕੇ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਅਤੇ ਨਵਾਂਸ਼ਹਿਰ ਹਲਕੇ ਦੇ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਲਗਭਗ 160 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ। ਇਸ ਤਹਿਤ ਨਵਾਂਸ਼ਹਿਰ ਵਿਖੇ ਮੌਜੂਦ 150 ਬਿਸਤਰਿਆਂ ਵਾਲੇ ਜ਼ਿਲ੍ਹਾ ਹਸਪਤਾਲ ਨੂੰ ‘ਨੈਸ਼ਨਲ ਮੈਡੀਕਲ ਕਮਿਸ਼ਨ’ (ਐਨਐਮਸੀ) ਦੇ ਮਾਪਦੰਡਾਂ ਅਨੁਸਾਰ ਅਪਗ੍ਰੇਡ ਕਰਕੇ 220 ਬਿਸਤਰਿਆਂ ਵਾਲਾ ਟੀਚਿੰਗ ਹਸਪਤਾਲ ਬਣਾਇਆ ਜਾਵੇਗਾ,  ਜਿਸ ਵਿੱਚ ਅਕਾਦਮਿਕ ਅਤੇ ਰਿਹਾਇਸ਼ੀ ਬੁਨਿਆਦੀ ਢਾਂਚਾ ਵੀ ਸ਼ਾਮਲ ਹੋਵੇਗਾ। ਇਸ ਕੰਪਲੈਕਸ ਵਿੱਚ 30 ਬਿਸਤਰਿਆਂ ਵਾਲਾ ਇੱਕ ਉੱਨਤ ’ਸੁਪਰ-ਸਪੈਸ਼ਲਿਟੀ ਕਾਰਡੀਅਕ ਕੇਅਰ ਯੂਨਿਟ’ ਵੀ ਹੋਵੇਗਾ, ਜੋ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਲਈ ਇੱਕ ’ਕੈਥੀਟਰਾਈਜ਼ੇਸ਼ਨ ਲੈਬਾਰਟਰੀ’ (ਕੈਥ ਲੈਬ) ਇੰਟਰਵੈਨਸ਼ਨਲ ਕਾਰਡੀਓਲੋਜੀ ਸਹੂਲਤਾਂ ਨਾਲ ਲੈਸ ਹੋਵੇਗਾ।
ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ,‘‘ਭਾਵੇਂ ਇਸ ਲਈ ਰਸਮੀ ਸਮਾਂ-ਸੀਮਾ ਤਿੰਨ ਸਾਲਾਂ ਤੱਕ ਦੀ ਹੈ, ਪਰ ਕਿਉਂਕਿ ਹਸਪਤਾਲ ਦੀ ਇਮਾਰਤ, ਡਾਇਲਸਿਸ ਸੈਂਟਰ ਅਤੇ ਕ੍ਰਿਟੀਕਲ ਕੇਅਰ ਬਲਾਕ ਪਹਿਲਾਂ ਹੀ ਮੌਜੂਦ ਹਨ, ਇਸ ਲਈ ਇਹ ਜਲਦ ਸ਼ੁਰੂ ਹੋ ਜਾਵੇਗਾ। ਜਦਕਿ ਮੈਡੀਕਲ ਕਾਲਜ ਦੀ ਨਵੀਂ ਇਮਾਰਤ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਸਾਨੂੰ ਉਮੀਦ ਹੈ ਕਿ ਮੈਡੀਕਲ ਕਾਲਜ ਸਿਰਫ਼ ਡੇਢ ਸਾਲ ਦੇ ਅੰਦਰ-ਅੰਦਰ ਲੋਕਾਂ ਲਈ ਉਪਲਬਧ ਹੋ ਜਾਵੇਗਾ। ’’
ਸਿਹਤ ਮੰਤਰੀ ਨੇ ਦੱਸਿਆ ਕਿ ਐਮ.ਬੀ.ਬੀ.ਐਸ. ਦੀਆਂ ਸਾਲਾਨਾ 50 ਸੀਟਾਂ ਵਿੱਚੋਂ 50% ਸੀਟਾਂ ਪੰਜਾਬ ਸਰਕਾਰ ਦੇ ਕੋਟੇ ਅਧੀਨ ਰਾਖਵੀਆਂ ਹੋਣਗੀਆਂ, ਜਿਸ ਨਾਲ ਇਲਾਕੇ ਦੇ ਹੋਣਹਾਰ ਨੌਜਵਾਨਾਂ ਨੂੰ ਆਪਣੇ ਘਰ ਦੇ ਨੇੜੇ ਹੀ ਕਿਫਾਇਤੀ ਦਰਾਂ ’ਤੇ ਡਾਕਟਰੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
ਇਸ ਖੇਤਰ ਲਈ ਮਿਲਣ ਵਾਲੇ ਵੱਡੇ ਲਾਭਾਂ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਅਹਿਮ ਪ੍ਰੋਜੈਕਟ ਨਵਾਂਸ਼ਹਿਰ, ਬਲਾਚੌਰ, ਰੋਪੜ, ਗੜ੍ਹਸ਼ੰਕਰ, ਬੰਗਾ, ਮਾਛੀਵਾੜਾ ਅਤੇ ਆਸ-ਪਾਸ ਦੇ 35 ਤੋਂ 40 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ, ‘‘ਪਹਿਲਾਂ, ਦਿਲ ਦਾ ਦੌਰਾ ਪੈਣ ’ਤੇ ਮਰੀਜ਼ਾਂ ਨੂੰ ਪੀ.ਜੀ.ਆਈ.  ਚੰਡੀਗੜ੍ਹ ਜਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਦੂਰ-ਦੁਰਾਡੇ ਦੇ ਹਸਪਤਾਲਾਂ ਵਿੱਚ ਲਿਜਾਣਾ ਪੈਂਦਾ ਸੀ, ਜਿਸ ਦੌਰਾਨ ਅਕਸਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸਨ। ਹੁਣ, ’ਗੋਲਡਨ ਆਵਰ’  ਦੇ ਅੰਦਰ-ਅੰਦਰ, ਵਿਸ਼ਵ ਪੱਧਰੀ ਐਮਰਜੈਂਸੀ ਅਤੇ ਦਿਲ ਦੇ ਇਲਾਜ ਦੀ ਸਹੂਲਤ ਉਨ੍ਹਾਂ ਦੇ ਘਰ ਦੇ ਨੇੜੇ ਹੀ ਉਪਲਬਧ ਹੋਵੇਗੀ।’’
ਇਹ ਦੁਹਰਾਉਂਦੇ ਹੋਏ ਕਿ ਆਮ ਲੋਕਾਂ ਲਈ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇਗਾ, ਡਾ. ਬਲਬੀਰ ਸਿੰਘ ਨੇ ਕਿਹਾ, ‘‘ ਕਿਸੇ ਵੀ ਹੋਰ ਸਰਕਾਰੀ ਹਸਪਤਾਲ ਵਾਂਗ ਓਪੀਡੀ ਸਲਿੱਪ ਦੀ ਫੀਸ ਸਿਰਫ਼ 10 ਰੁਪਏ ਹੀ ਹੋਵੇਗੀ। ਲੋੜਵੰਦ ਅਤੇ ਯੋਗ ਲਾਭਪਾਤਰੀਆਂ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ (ਐਮਐਮਐਸਵਾਈ) ਅਤੇ ’ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ’ ਤਹਿਤ 100 ਫੀਸਦੀ ਕੈਸ਼ਲੈੱਸ (ਨਕਦੀ ਰਹਿਤ) ਅਤੇ ਮੁਫ਼ਤ ਇਲਾਜ ਮਿਲੇਗਾ। ਸਰਕਾਰੀ ਫਾਰਮੇਸੀ ਰਾਹੀਂ ਜ਼ਰੂਰੀ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ, ਜਦਕਿ ਸੀ.ਟੀ. ਸਕੈਨ, ਐਮ.ਆਰ.ਆਈ. ਅਤੇ ਹੋਰ ਜਾਂਚ ਟੈਸਟ ਬਹੁਤ ਹੀ ਘੱਟ ਦਰਾਂ  ’ਤੇ ਉਪਲਬਧ ਹੋਣਗੇ।’’
----------

major-diwali-gift-for-doaba-cm-bhagwant-singh-mann-led-punjab-govt-issues-loi-for-medical-college-at-sbs-nagar


Related News

pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com