ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 4 ਮੁਲਜ਼ਮਾਂ ਨੂੰ 3 ਕਰੋੜ 51 ਲੱਖ ਰੁਪਏ ਦੀ ਰਕਮ ਨਾਲ ਕਾਬੂ ਕੀਤਾ ਹੈ। ਦੁੱਗਰੀ ਇਕ ਡਾਕਟਰ ਤੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਕਮਿਸ਼ਨਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ। ਬਰਾਮਦ ਕਰਨ ਵਾਲੀ ਟੀਮ ਨੂੰ 5 ਲੱਖ ਰੁਪਏ ਇਨਾਮ ਅਤੇ ਡੀ ਜੀ ਪੀ ਡਿਸਕ ਵੀ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਚ ਫੇਆਰਬੇ ਹੋਟਲ ਤੋਂ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 2 ਕਾਰਾ ਹਰਵਿੰਦਰ ਸਿੰਘ ਦੁੱਗਰੀ ਤੇ ਚਾਰ ਮਾਮਲੇ ਦਰਜ ਨੇ, ਪਵਨੀਤ ਸਿੰਘ ਤੇ ਵੀ 4 ਮਾਮਲੇ, ਜਦੋਂ ਕੇ ਗੁਰਵਿੰਦਰ ਸਿੰਘ ਲੁਧਿਆਣਾ ਸੁਆ ਰੋਡ ਤੇ ਵੀ 420 ਆਦਿ ਕੇਸ ਦਰਜ ਨੇ, ਜਗਪ੍ਰੀਤ ਸਿੰਘ, ਸਾਹਿਲ ਪ੍ਰੀਤ ਵੀ ਇਸ ਵਾਰਦਾਤ ਚ ਸ਼ਾਮਿਲ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਡਾਕਟਰ ਕਈ ਦੇਸ਼ਾਂ ਚ ਮੈਡੀਕਲ ਲਈ ਪ੍ਰਮਾਣਿਤ ਸੀ। ਮੁਲਜ਼ਮਾਂ ਨੂੰ ਇਸ ਬਾਰੇ ਪਤਾ ਸੀ ਕਿ ਇਨ੍ਹਾਂ ਕੋਲ ਕੈਸ਼ ਹੁੰਦਾ ਹੈ। ਮੁਲਜ਼ਮਾਂ ਨੇ ਡਾਕਟਰ ਅਤੇ ਉਨ੍ਹਾ ਦੀ ਪਤਨੀ ਨੂੰ ਬੰਧਕ ਬਣਾ ਕੇ ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਨੂੰ 25 ਲੱਖ ਰੁਪਏ ਅਤੇ ਗਹਿਣੇ ਲੁੱਟਣ ਦੀ ਰਿਪੋਰਟ ਕੀਤੀ ਗਈ ਸੀ ਪਰ ਅਸੀਂ ਮਾਮਲੇ ਚ 3 ਕਰੋੜ 51 ਲੱਖ ਰੁਪਏ ਬਰਾਮਦ ਕਰ ਲਏ ਗਏ ਨੇ। ਉਨ੍ਹਾ ਕਿਹਾ ਕਿ ਡਾਕਟਰ ਪਰਿਵਾਰ ਇਨਕਮ ਟੈਕਸ ਦੇ ਡਰ ਕਰਕੇ ਹੀ 25 ਲੱਖ ਦੀ ਡਕੈਤੀ ਦੀ ਸ਼ਿਕਾਇਤ ਕੀਤੀ ਗਈ ਸੀ। ਜਦੋਂ ਪੁਲਿਸ ਨੇ ਕੇਸ ਟਰੈਕ ਕੀਤਾ ਤਾਂ 3 ਕਰੋੜ 51 ਲੱਖ ਰੁਪਏ ਬਰਾਮਦ ਕੀਤੇ ਉਨ੍ਹਾ ਕਿਹਾ ਕੇ ਸਾਨੂੰ ਲਗਦਾ ਹੈ ਕਿ ਹਾਲੇ ਹੋਰ ਵੀ ਰਿਕਵਰੀ ਹੋ ਸਕਦੀ ਹੈ। ਪੁਲਿਸ ਨੇ ਕਿਹਾ ਕਿ ਸਾਡੇ ਲਈ ਇਹ ਵਡਾ ਚੈਲੇਂਜ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਾਲੇ ਹੋਰ ਵੀ ਗ੍ਰਿਫਤਾਰੀਆਂ ਹੋਣੀਆਂ ਨੇ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)