pau-a-two-day-special-discussion-session-was-held-on-direct-sowing-of-paddy

ਪੀ.ਏ.ਯੂ. ਵਿਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਦੋ ਰੋਜ਼ਾ ਵਿਸ਼ੇਸ਼ ਵਿਚਾਰ-ਵਟਾਂਦਰਾ ਸੈਸ਼ਨ ਕਰਵਾਇਆ ਗਿਆ

May27,2024 | Narinder Kumar | Ludhiana

ਪੀ.ਏ.ਯੂ. ਦੇ ਫ਼ਸਲ ਵਿਗਿਆਨ ਵਿਭਾਗ ਵਲੋਂ ਬੀਤੇ ਦਿਨੀਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਵਿਚਾਰ-ਵਟਾਂਦਰਾ ਅਤੇ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਵਿਚ ਡਾ ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ, ਲੁਧਿਆਣਾ ਅਤੇ ਡਾ: ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ, ਲੁਧਿਆਣਾ ਨੇ ਵੀ ਭਾਗੀਦਾਰਾਂ ਨਾਲ ਗੱਲਬਾਤ ਕੀਤੀ| ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀਬਾੜੀ ਅਫਸਰਾਂ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਸਮੇਤ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਦੇ ਪਸਾਰ ਵਿਗਿਆਨੀ ਅਤੇ ਰਾਜ ਦੇ ਅਗਾਂਹਵਧੂ ਕਿਸਾਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲਿਆ| ਇਸ ਵਿਚਾਰ-ਵਟਾਂਦਰਾ ਸੈਸ਼ਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਧਾਰਤ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਝੋਨੇ ਦੀ ਤਰ ਵੱਤਰ ਵਿਧੀ ਨਾਲ ਬਿਜਾਈ ਬਾਰੇ ਵੀ ਦੱਿਸਆ ਅਤੇ ਆਏ ਹੋਏ ਭਾਗੀਦਾਰਾਂ ਨੂੰ ਖੇਤ ਵਿੱਚ ਨਦੀਨਾਂ ਦੀ ਪਛਾਣ ਵੀ ਕਰਵਾਈ|

ਡਾ ਮੱਖਣ ਸਿੰਘ ਭੁੱਲਰ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਉਨ•ਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਰ ਵੱਤਰ ਵਿਧੀ ਨਾਲ ਬਿਜਾਈ ਕਰਨ ਉੱਤੇ ਜ਼ੋਰ ਦਿੱਤਾ, ਕਿਉਂਕਿ ਇਸ ਵਿਧੀ ਨਾਲ ਬਿਜਾਈ ਕਰਨ ਤੇ ਪਾਣੀ, ਸਮੇਂ ਅਤੇ ਮਜ਼ਦੂਰੀ ਦੀ ਬੱਚਤ ਹੁੰਦੀ ਹੈ| ਤਰ ਵੱਤਰ ਵਿਧੀ ਨਾਲ ਬਿਜਾਈ ਕਰਨ ਤੇ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਗਦਾ ਹੈ ਜਿਸ ਕਰਕੇ ਝੋਨੇ ਦੀਆਂ ਜੜ•ਾਂ ਡੂੰਘੀਆਂ ਜਾਣ ਨਾਲ ਝੋਨੇ ਵਿੱਚ ਲੋਹੇ ਦੀ ਘਾਟ ਵੀ ਨਹੀਂ ਆਉਂਦੀ ਅਤੇ ਨਦੀਨਾਂ ਦਾ ਜੰਮ ਵੀ ਘੱਟ ਹੁੰਦਾ ਹੈ| ਡਾ ਭੁੱਲਰ ਨੇ ਪਸਾਰ ਮਾਹਿਰਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਤਕਨੀਕ ਨੂੰ ਬਿਹਤਰ ਢੰਗ ਨਾਲ ਅਪਣਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ|

ਡਾ ਅਜਮੇਰ ਸਿੰਘ ਢੱਟ ਨੇ ਮਾਹਿਰਾਂ ਨੂੰ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਵੱਖ-ਵੱਖ ਸਰੋਤ ਸੰਭਾਲ ਤਕਨੀਕਾਂ ਵਿਕਸਿਤ ਕੀਤੀਆਂ ਹਨ ਅਤੇ ਇਹ ਤਕਨੀਕਾਂ ਕੁਦਰਤੀ ਸਰੋਤਾਂ ਦੀ ਕੁਸ਼ਲ ਵਰਤੋਂ ਅਤੇ ਖੇਤੀ ਦੇ ਚੰਗੇ ਵਿਕਾਸ ਲਈ ਮਹੱਤਵਪੂਰਨ ਹਨ|ਸਿੱਧੀ ਬਿਜਾਈ ਵਰਗੀਆਂ ਤਕਨੀਕਾਂ ਪਾਣੀ ਦੀ ਵਰਤੋਂ ਨੂੰ ਘਟਾਉਣ, ਮਿੱਟੀ ਦੀ ਸਿਹਤ ਨੂੰ ਸੁਧਾਰਨ ਅਤੇ ਖੇਤੀ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ| ਉਨ•ਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਵਿੱਖ ਦੀਆਂ ਪੀੜ•ੀਆਂ ਦੇ ਸਰੋਤਾਂ ਨਾਲ ਸਮਝੌਤਾ ਕੀਤੇ ਬਿਨਾਂ ਮੌਜੂਦਾ ਪੀੜ•ੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਰੋਤ ਸੰਭਾਲ ਤਕਨੀਕਾਂ ਨੂੰ ਅਪਣਾਉਣਾ ਜ਼ਰੂਰੀ ਹੈ| ਡਾ ਢੱਟ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ, ਝੋਨੇ ਦੀ ਸਿੱਧੀ ਬਿਜਾਈ ਅਤੇ ਹੋਰ ਸਰੋਤ ਸੰਭਾਲ ਤਕਨੀਕਾਂ ਤੇ ਅਧਾਰਤ ਕਾਰਬਨ ਕ੍ਰੈਡਿਟ ਦੇ ਲਾਭਾਂ ’ਤੇ ਵੀ ਜ਼ੋਰ ਦਿੱਤਾ| ਉਹਨਾਂ ਕਿਹਾ ਕੇ ਕੁਦਰਤੀ ਸਰੋਤ ਸੰਭਾਲ ਦੇ ਨਾਲ ਕਾਰਬਨ ਕ੍ਰੈਡਿਟ ਵਿਧੀ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਉਹਨਾਂ ਦੀ ਲੰਮੇ ਸਮੇਂ ਤੱਕ ਵਰਤੋਂ ਨੂੰ ਉਤਸ਼ਾਹਿਤ ਕਰਦੇ ਹੋਏ ਜਲਵਾਯੂ ਤਬਦੀਲੀ ਨੂੰ ਘਟਾਉਣ ਦਾ ਦੋਹਰਾ ਲਾਭ ਪ੍ਰਦਾਨ ਕਰੇਗੀ|

ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ ਹਰੀ ਰਾਮ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਮਾਹਿਰਾਂ, ਪਸਾਰ ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਚੰਗੀ ਗੱਲਬਾਤ ਹੋਈ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਸਾਡੇ ਪਸਾਰ ਮਾਹਿਰਾਂ ਨੂੰ ਬਹੁਤ ਫਾਿੲਦਾ ਹੋਵੇਗਾ ਜਿਸ ਨਾਲ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵੀ ਵਧੇਗਾ|ਡਾ ਜਸਵੀਰ ਸਿੰਘ ਗਿੱਲ (ਫ਼ਸਲ ਵਿਗਿਆਨੀ) ਨੇ ‘ਝੋਨੇ ਦੀ ਸਿੱਧੀ ਬੀਜ ਵਿੱਚ ਮਸ਼ੀਨੀਕਰਨ’ ਬਾਰੇ ਦੱਸਿਆ ਅਤੇ ਉਹਨਾਂ ਨੇ ਖੇਤ ਵਿੱਚ ਲੱਕੀ ਸੀਡ ਡਰਿੱਲ ਵਿੱਚ ਸਪਰੇਅ ਅਟੈਚਮੈਂਟ ਦੇ ਨਾਲ ਪ੍ਰੈਸ ਵੀਲ ਵਾਲੀ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਅਤੇ ਤਰ ਵੱਤਰ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਜ਼ੋਰ ਦਿੱਤਾ| ਡਾ. ਤਰੁਨਦੀਪ ਕੌਰ, (ਪ੍ਰਿੰਸੀਪਲ ਫ਼ਸਲ ਵਿਗਿਆਨੀ) ਨੇ Tਝੋਨੇ ਦੀ ਸਿੱਧੀ ਬਿਜਾਈ ਦੀ ਸਫਲ ਕਾਸ਼ਤ ਲਈ ਮਹੱਤਵਪੂਰਨ ਨੁਕਤੇT ਸਾਂਝੇ ਕੀਤੇ ਅਤੇ ਉਹਨਾਂ ਨੇ ਸਿੱਧੇ ਬੀਜੇ ਝੋਨੇ ਵਿੱਚ ਨਦੀਨਾਂ ਦੇ ਬਾਰੇ ਦੱਸਿਆ ਅਤੇ ਉਹਨਾਂ ਦੇ ਰੋਕਥਾਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ| ਡਾ ਸਿਮਰਜੀਤ ਕੌਰ, ਪ੍ਰਿੰਸੀਪਲ ਫ਼ਸਲ ਵਿਗਿਆਨੀ ਅਤੇ ਡਾ ਮਨਪ੍ਰੀਤ ਸਿੰਘ ਖੀਵਾ, ਫ਼ਸਲ ਵਿਗਿਆਨੀ ਨੇ ਸਿੱਧੇ ਬੀਜੇ ਝੋਨੇ ਵਿੱਚ ਹੋਣ ਵਾਲੇ ਨਦੀਨਾਂ ਦੀ ਪਛਾਣ ਕਰਵਾਈ ਅਤੇ ਉਹਨਾਂ ਦੇ ਪ੍ਰਬੰਧਨ ਬਾਰੇ ਦੱਸਿਆ|

ਡਾ ਪ੍ਰਕਾਸ਼ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਨੇ ਫ਼ਸਲ ਵਿਗਿਆਨ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਝੋਨੇ ਦੀ ਸਿੱਧੀ ਬਿਜਾਈ ਤੇ ਧਿਆਨ ਕੇਂਦਰਿਤ ਕਰਦੇ ਹੋਏ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ| ਉਹਨਾਂ ਦੱਸਿਆ ਕਿ ਇਸ ਤਰਾਂ ਦੇ ਸਿਖਲਾਈ ਕੋਰਸ ਪਸਾਰ ਕਰਮਚਾਰੀਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਰਗੀਆਂ ਤਕਨੀਕਾਂ ਵਿੱਚ ਹੋਈਆਂ ਨਵੀਆਂ ਸੋਧਾਂ ਬਾਰੇ ਜਾਗਰੁਕ ਕਰਦੇ ਹਨ ਅਤੇ ਇਹੋ ਜਿਹੇ ਸਿਖਲਾਈ ਕੋਰਸ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਵਲੋਂ ਲਗਦੇ ਰਹਿਣੇ ਚਾਹੀਦੇ ਹਨ|

ਡਾ ਅਮਿਤ ਕੌਲ, ਪਸਾਰ ਵਿਗਿਆਨੀ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਇਸ ਦੋ ਦਿਨਾਂ ਪ੍ਰੋਗਰਾਮ ਦਾ ਸੰਚਾਲਨ ਕੀਤਾ| ਪ੍ਰੋਗਰਾਮ ਦੀ ਸਮਾਪਤੀ ਤੇ ਡਾ. ਜਸਦੇਵ ਸਿੰਘ ਦਿਓਲ, ਪ੍ਰੋਫ਼ੈਸਰ, ਫ਼ਸਲ ਵਿਗਿਆਨ ਨੇ ਸਭ ਦਾ ਧੰਨਵਾਦ ਕੀਤਾ| 

pau-a-two-day-special-discussion-session-was-held-on-direct-sowing-of-paddy


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com