pau-department-of-entomology-conducted-a-field-day-on-integrated-management-of-lice-prevention

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਜੂੰਆਂ ਦੀ ਰੋਕਥਾਮ ਦੇ ਸੰਯੁਕਤ ਪ੍ਰਬੰਧ ਬਾਰੇ ਖੇਤ ਦਿਵਸ ਕਰਵਾਇਆ

May28,2024 | Narinder Kumar | Ludhiana

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਆਲ ਇੰਡੀਆ ਨੈੱਟਵਰਕ ਦੇ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਮਿਲ ਕੇ ਖੇਤ ਦਿਵਸ ਕਰਵਾਇਆ| ਇਹ ਖੇਤ ਦਿਵਸ ਸਬਜ਼ੀਆਂ ਦੀਆਂ ਫ਼ਸਲਾਂ ਉੱਪਰ ਜੂੰਆਂ ਦੀ ਰੋਕਥਾਮ ਦੇ ਸੰਯੁਕਤ ਪ੍ਰਬੰਧ ਸੰਬੰਧੀ ਜਾਣਕਾਰੀ ਦੇਣ ਲਈ ਸੀ| ਇਸ ਸਮਾਰੋਹ ਨਾਲ ਕਿਸਾਨਾਂ ਨੂੰ ਸਬਜ਼ੀਆਂ ਦੀਆਂ ਮੁੱਖ ਜੂੰਆਂ ਅਤੇ ਉਹਨਾਂ ਦੀ ਰੋਕਥਾਮ ਦੇ ਤਰੀਕੇ ਸੁਝਾਏ ਗਏ|

ਪ੍ਰੋਜੈਕਟ ਦੇ ਮੁੱਖ ਵਿਗਿਆਨੀ ਡਾ. ਮਨਮੀਤ ਬਰਾੜ ਭੁੱਲਰ ਨੇ ਸੁਰੱਖਿਅਤ ਖੇਤੀ ਅਧੀਨ ਸਬਜ਼ੀਆਂ ਦੀਆਂ ਮੁੱਖ ਜੂੰਆਂ, ਉਹਨਾਂ ਦੀ ਪਛਾਣ ਅਤੇ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਨੁਕਸਾਨ ਦੇ ਨਾਲ-ਨਾਲ ਜੂੰਆਂ ਦੇ ਕੁਦਰਤੀ ਵਿਰੋਧੀਆਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਨੇ ਜੂੰਆਂ ਦੀ ਰੋਕਥਾਮ ਦੇ ਵਾਤਾਵਰਨ ਪੱਖੀ ਤਰੀਕੇ ਸੁਝਾਉਣ ਦੇ ਨਾਲ-ਨਾਲ ਖੀਰੇ ਅਤੇ ਸ਼ਿਮਲਾ ਮਿਰਚ ਦੀ ਜੂੰਅ ਦੀ ਰੋਕਥਾਮ ਦੇ ਸੰਯੁਕਤ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ|

ਡਾ. ਪਰਮਜੀਤ ਕੌਰ ਨੇ ਖੁੱਲੇ ਖੇਤ ਵਿਚ ਭਿੰਡੀ ਅਤੇ ਬੈਂਗਣ ਵਿਚ ਜੂੰਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ| ਉਹਨਾਂ ਨੇ ਵਿਸਥਾਰ ਵਿਚ ਦੱਸਿਆ ਕਿ ਇਹਨਾਂ ਜੂੰਆਂ ਦੀ ਪਛਾਣ, ਇਹਨਾਂ ਦੇ ਨੁਕਸਾਨ ਅਤੇ ਨੁਕਸਾਨ ਨੂੰ ਘੱਟ ਕਰਨ ਦੇ ਤਰੀਕੇ ਕੀ ਹੋ ਸਕਦੇ ਹਨ|

ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਉਪਨਿਰਦੇਸ਼ਕ ਡਾ. ਸੰਜੀਵ ਕਟਾਰੀਆ ਨੇ ਜੂੰਆਂ ਦੀ ਜੈਵਿਕ ਤਰੀਕਿਆਂ ਨਾਲ ਰੋਕਥਾਮ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਸਮੇਂ-ਸਮੇਂ ਢੁੱਕਵੀਂ ਜਾਣਕਾਰੀ ਲਈ ਯੂਨੀਵਰਸਿਟੀ ਦੇ ਸ਼ੋਸ਼ਲ ਮੀਡੀਆ ਨਾਲ ਜੁੜਨ ਦੀ ਜਾਣਕਾਰੀ ਦਿੱਤੀ| 70 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਇਸ ਖੇਤ ਦਿਵਸ ਵਿਚ ਸ਼ਾਮਿਲ ਸਨ| ਡਾ. ਕਟਾਰੀਆ ਨੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਵੀ ਕੀਤਾ|

pau-department-of-entomology-conducted-a-field-day-on-integrated-management-of-lice-prevention


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com