pau-the-entrepreneur-who-received-training-from-designed-a-two-legged-robot

ਪੀ.ਏ.ਯੂ. ਤੋਂ ਸਿਖਲਾਈ ਹਾਸਲ ਕਰਨ ਵਾਲੇ ਉੱਦਮੀ ਨੇ ਦੋ ਲੱਤਾਂ ਵਾਲਾ ਰੋਬੋਟ ਡਿਜ਼ਾਇਨ ਕੀਤਾ

Jun13,2024 | Narinder Kumar | Ludhiana




ਪੀ.ਏ.ਯੂ. ਵਿਚ ਜਾਰੀ ਪਾਬੀ ਤੋਂ ਉਦਯੋਗਿਕ ਸਿਖਲਾਈ ਹਾਸਲ ਕਰਨ ਵਾਲੇ ਪੇਬੀਟੂ ਪ੍ਰਾਈਵੇਟ ਲਿਮਿਟਡ ਨੇ ਬੀਤੇ ਦਿਨੀਂ ਦੋ ਲੱਤਾਂ ਵਾਲੇ ਰੋਬੋਟ ਦਾ ਡਿਜ਼ਾਇਨ ਰਜਿਸਟਰਡ ਕਰਵਾਇਆ| ਇਸ ਫਰਮ ਨੂੰ 4 ਜਨਵਰੀ 2024 ਨੂੰ ਪ੍ਰਮਾਣ ਪੱਤਰ ਲੜੀ ਨੰ. 172238 ਅਤੇ ਡਿਜ਼ਾਇਨ ਨੰ. 403752-001 ਪ੍ਰਦਾਨ ਕੀਤਾ ਗਿਆ|

ਆਪਣੇ ਵਿਸ਼ੇਸ਼ ਡਿਜ਼ਾਇਨ ਅਤੇ ਆਕਾਰ ਦੇ ਕਾਰਨ ਪੇਬੀਟੂ ਵੱਲੋਂ ਡਿਜ਼ਾਇਨ ਕੀਤਾ ਗਿਆ ਰੋਬੋਟ ਵਿਲੱਖਣ ਹੈ| ਉਹਨਾਂ ਵੱਲੋਂ ਡਿਜ਼ਾਇਨ ਕੀਤਾ ਗਿਆ ਇਹ ਰੋਬੋਟ ਵੱਖ-ਵੱਖ ਖੇਤਰਾਂ ਵਿਚ ਕਾਰਜ ਲਈ ਸਹਾਈ ਹੋਣ ਵਾਲਾ ਹੈ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਸੰਬੰਧਿਤ ਫਰਮ ਨੂੰ ਵਧਾਈ ਦਿੰਦਿਆਂ ਪਾਬੀ ਦੇ ਸਿਖਲਾਈ ਢਾਂਚੇ ਉੱਪਰ ਤਸੱਲੀ ਪ੍ਰਗਟਾਈ| ਉਹਨਾਂ ਕਿਹਾ ਕਿ ਇਹ ਸਮੁੱਚੀ ਟੀਮ ਦੀ ਨਿਰੰਤਰ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ| ਡਾ. ਗੋਸਲ ਨੇ ਹੋਰ ਕਾਰੋਬਾਰੀ ਉੱਦਮੀਆਂ ਨੂੰ ਵੀ ਇਸ ਦਿਸ਼ਾ ਵਿਚ ਤੁਰਨ ਅਤੇ ਪ੍ਰੇਰਿਤ ਹੋਣ ਲਈ ਕਿਹਾ|


ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਪ੍ਰਾਪਤੀ ਪੀ.ਏ.ਯੂ. ਵੱਲੋਂ ਆਪਣੇ ਸਿਖਿਆਰਥੀਆਂ ਨੂੰ ਦਿੱਤੇ ਜਾ ਰਹੇ ਬਿਹਤਰੀਨ ਮਾਹੌਲ ਸਦਕਾ ਸੰਭਵ ਹੋਈ ਹੈ| ਉਹਨਾਂ ਨੇ ਵਿਸ਼ੇਸ਼ ਤੌਰ ਤੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਖੇਤੀ ਅਤੇ ਉਦਯੋਗਿਕ ਸਿਖਲਾਈ ਲਈ ਦਿਖਾਏ ਜਾ ਰਹੇ ਉਤਸ਼ਾਹ ਦੀ ਪ੍ਰਸ਼ੰਸ਼ਾ ਕੀਤੀ|


ਪਾਬੀ ਦੇ ਸਹਿ ਨਿਗਰਾਨ ਡਾ. ਪੂਨਮ ਸਚਦੇਵ ਨੇ ਸੰਬੰਧਿਤ ਫਰਮ ਨੂੰ ਇਸ ਗੱਲ ਲਈ ਵਧਾਈ ਦਿੱਤੀ ਅਤੇ ਪੀ.ਏ.ਯੂ. ਵੱਲੋਂ ਦਿੱਤੀਆਂ ਜਾਂਦੀਆਂ ਸਿਖਲਾਈ ਉੱਪਰ ਵਿਸ਼ੇਸ਼ ਮਾਣ ਦਾ ਪ੍ਰਗਟਾਵਾ ਕੀਤਾ|

ਇੰਜ. ਕਰਨਵੀਰ ਸਿੰਘ ਗਿੱਲ ਨੇ ਵੀ ਇਸ ਮੌਕੇ ਬੋਲਦਿਆਂ ਪਾਬੀ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ|


pau-the-entrepreneur-who-received-training-from-designed-a-two-legged-robot


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com