ਅੱਜ ਮੁੱਖਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਾਰੇ ਜ਼ਿਲ੍ਹਿਆਂ ਦੇ DCs ਨਾਲ ਮੀਟਿੰਗ ਕੀਤੀ ਗਈ ਹੈਂ ਜਿਸਦੀ ਜਾਣਕਾਰੀ ਮੁੱਖਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾਂ ਕੀਤੀ ਹੈਂ ਮੁੱਖਮੰਤਰੀ ਨੇ ਲਿਖਿਆ --
ਅੱਜ ਸਾਰੇ ਜ਼ਿਲ੍ਹਿਆਂ ਦੇ DCs ਨਾਲ ਮੀਟਿੰਗ ਕਰਕੇ ਸਰਕਾਰ ਦੀਆਂ ਲੋਕਪੱਖੀ ਸਕੀਮਾਂ ਦੀ ਸਮੀਖਿਆ ਕੀਤੀ ਤੇ ਨਾਲ ਹੀ ਕੁੱਝ ਨਵੇਂ ਕੰਮ ਕਰਨ ਨੂੰ ਵੀ ਕਿਹਾ, ਜਿਵੇਂ;
1. ਹਰ DC ਦਫਤਰ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲੇ ਜਾਣਗੇ
2. DC ਦਫਤਰ 'ਚ ਲੋਕਾਂ ਦੇ ਕੰਮ ਟੋਕਨ ਸਿਸਟਮ ਰਾਹੀਂ ਹੋਣ
3. 4-5 ਪਿੰਡਾਂ ਦਾ ਕਲੱਸਟਰ ਬਣਾ ਕੇ DC ਸਥਾਨਕ ਵਿਧਾਇਕਾਂ ਤੇ ਨੁਮਾਇੰਦਿਆਂ ਨੂੰ ਨਾਲ ਲੈਕੇ ਵੱਡੇ ਪਿੰਡਾਂ 'ਚ ਜਾਕੇ ਲੋਕਾਂ ਦੇ ਕੰਮ ਕਰਨ
ਲੋਕਾਂ ਦੀ ਖੱਜਲ ਖੁਆਰੀ ਘਟੇ ਤੇ ਬਿਨਾਂ ਕੁਰੱਪਸ਼ਨ ਤੋਂ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ...ਜੇ ਕਿਸੇ ਵੀ ਤਰ੍ਹਾਂ ਦੇ ਕੁਰੱਪਸ਼ਨ, ਲੋਕਾਂ ਦੀ ਹੁੰਦੀ ਖੱਜਲ ਖੁਆਰੀ ਦੀ ਗੱਲ ਸਾਹਮਣੇ ਆਈ ਤਾਂ DC ਤੇ SSP ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ...
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)