125 ਨੰਨ੍ਹੀਆਂ ਬੱਚੀਆਂ ਦੇ ਨਾਲ ਰੰਧਾਵਾ, ਭੌਰਾ, ਕਥੂਰੀਆ, ਮਾਨ, ਸੋਢੀਆਂ, ਰੌਣੀ, ਭਿੰਡਰ, ਕਿਰਨ, ਮੋਹਨਜੀਤ, ਹਿਸੋਵਾਲ, ਮਣੀ ਦਾ ਬਾਵਾ ਅਤੇ ਰਾਣਾ ਝਾਂਡੇ ਨੇ ਕੀਤਾ ਵਿਸ਼ੇਸ਼ ਸਨਮਾਨ
ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਗੁਰੂ ਨਾਨਕ ਭਵਨ ਲੁਧਿਆਣਾ ਦੇ ਹਾਲ ਵਿੱਚ ਲਗਾਇਆ ਧੀਆਂ ਦਾ 29ਵਾਂ ਲੋਹੜੀ ਮੇਲਾ ਸੱਭਿਆਚਾਰਕ ਖੇਤਰ ਵਿੱਚ ਵਿਲੱਖਣ ਇਤਿਹਾਸ ਰਚ ਗਿਆ। ਇਹ ਮੇਲਾ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਚੇਅਰਪਰਸਨ ਸਿੰਮੀ ਕਵਾਤਰਾ, ਮੰਚ ਦੀ ਪ੍ਰਧਾਨ ਇੰਦਰਜੀਤ ਕੌਰ ਉਬਰਾਏ, ਕਨਵੀਨਰ ਰਣਜੀਤ ਸਿੰਘ ਸਰਪੰਚ, ਮਲਕੀਤ ਦਾਖਾ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸੈਮੀ, ਵਾਈਸ ਪ੍ਰਧਾਨ ਰਵਿੰਦਰ ਸਿਆਣ ਕੈਨੇਡਾ, ਨਿਰਮਲ ਜੌੜਾ, ਜਸਵੰਤ ਛਾਪਾ, ਰਛਪਾਲ ਸਿੰਘ ਤਲਵਾੜਾ ਅਤੇ ਸਰਬਜੀਤ ਮਨੂੰ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ। ਮੇਲੇ ਵਿੱਚ 125 ਨੰਨੀਆਂ ਬੱਚੀਆਂ ਨੂੰ ਸ਼ਗਨ, ਸੂਟ, ਖਿਡਾਉਣੇ, ਮਠਿਆਈ ਅਤੇ ਉਨਾਂ ਦੀਆਂ ਮਾਵਾਂ ਨੂੰ ਸ਼ਾਲ ਭੇਂਟ ਕੀਤੇ ਗਏ।
ਇਸ ਸਮੇਂ ਨੰਨੀਆਂ ਬੱਚੀਆਂ ਲਈ ਮਨੀ ਖੀਵਾ ਵੱਲੋਂ ਦੁੱਧ ਦੀਆਂ ਬੋਤਲਾਂ, ਰਾਹੁਲ ਜਿੰਦਲ ਹੰਬੜਾਂ ਵੱਲੋਂ 125 ਮਠਿਆਈ ਦੇ ਡੱਬੇ, ਅਸ਼ੋਕ ਵਰਮਾਨੀ ਵੱਲੋਂ ਬੱਚਿਆਂ ਲਈ ਖਿਡਾਉਣੇ ਜਦਕਿ ਸਿੰਮੀ ਕਵਾਤਰਾ ਨੇ ਸਭ ਬੱਚਿਆਂ ਨੂੰ ਸੂਟ ਦਿੱਤੇ। ਇਸ ਸਮੇਂ ਮਾਤਾਵਾਂ ਨੂੰ ਸ਼ਾਲਾਂ ਰਾਣਾ ਝਾਂਡੇ ਜੀ ਦੀ ਮਾਤਾ ਸੁੰਦਰ ਕੌਰ ਜੀ ਨੇ ਭੇਜੀਆਂ ਅਤੇ ਬੱਚਿਆਂ ਨੂੰ ਸ਼ਗਨ ਦੇਣ ਲਈ ਫੈਲੋਥਰੈਪੀ ਕਲੱਬ ਨੇ ਲਖਵਿੰਦਰ ਕੌਰ ਅਤੇ ਸੋਨੀਆ ਦੀ ਅਗਵਾਈ ਵਿੱਚ ਯੋਗਦਾਨ ਪਾਇਆ ਜਦਕਿ ਕਰਮਜੀਤ ਕੌਰ ਛੰਦੜਾਂ ਨੇ ਵੀ ਨੰਨੀਆਂ ਬੱਚਿਆਂ ਨੂੰ ਸ਼ਗਨ ਦਿੱਤੇ।
ਮੇਲੇ ਵਿੱਚ ਵੱਖ-ਵੱਖ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਜਿਹਨਾਂ ਸ਼ਖਸ਼ੀਅਤਾਂ ਨੂੰ ਸਨਮਾਨ ਦਿੱਤੇ ਗਏ ਉਹਨਾਂ ਵਿੱਚ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸੋਹਣ ਸਿੰਘ ਭਕਨਾ ਯਾਦਗਾਰੀ ਪੁਰਸਕਾਰ, ਐੱਸ. ਅਸ਼ੋਕ ਭੌਰਾ ਨੂੰ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ, ਦਲਬੀਰ ਸਿੰਘ ਕਥੂਰੀਆ ਨੂੰ ਸੰਤ ਸਿੰਘ ਸੇਖੋਂ ਯਾਦਗਾਰੀ ਪੁਰਸਕਾਰ, ਜਗਦੇਵ ਮਾਨ ਨੂੰ ਦੇਵ ਥਰੀਕੇ ਯਾਦਗਾਰੀ ਪੁਰਸਕਾਰ, ਪ੍ਰਿੰਸੀਪਲ ਮਨਜੀਤ ਕੌਰ ਸੋਢੀਆਂ ਨੂੰ ਡਾ. ਰਾਧਾ ਕ੍ਰਿਸ਼ਨਨ ਯਾਦਗਾਰੀ ਐਵਾਰਡ, ਰਣਜੀਤ ਮਣੀ ਨੂੰ ਕੁਲਦੀਪ ਮਾਣਕ ਯਾਦਗਾਰੀ ਪੁਰਸਕਾਰ, ਅਮਰੀਕ ਰੌਣੀ ਨੂੰ ਵਰਿੰਦਰ ਯਾਦਗਾਰੀ ਪੁਰਸਕਾਰ ਜਦਕਿ ਇੰਦਰਜੀਤ ਪਾਲ ਕੌਰ ਭਿੰਡਰ ਨੂੰ ਦਲੀਪ ਕੌਰ ਟਿਵਾਣਾ ਪੁਰਸਕਾਰ, ਕਿਰਨ ਧਾਲੀਵਾਲ ਯੂ.ਐੱਸ.ਏ. ਨੂੰ ਮਦਰ ਟੈਰੀਸਾ ਯਾਦਗਾਰੀ ਪੁਰਸਕਾਰ, ਡਾ. ਮੋਹਨਜੀਤ ਕੌਰ ਨੂੰ ਮਿਸ ਬਰਾਊਨ ਯਾਦਗਾਰੀ ਪੁਰਸਕਾਰ, ਦਲਜੀਤ ਸਿੰਘ ਹਿਸੋਵਾਲ ਯੂ.ਐੱਸ.ਏ. ਨੂੰ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਦਿੱਤੇ ਗਏ। ਸਭ ਸਨਮਾਨਿਤ ਸ਼ਖਸ਼ੀਅਤਾਂ ਨੇ ਮੰਚ ਵੱਲੋਂ 28 ਸਾਲ ਤੋਂ ਧੀਆਂ ਦੀ ਲੋਹੜੀ ਮਨਾਉਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬਾਵਾ ਰਾਣਾ ਝਾਂਡੇ ਦੀ ਮਿਹਨਤ ਦੀ ਸਰਾਹਣਾ ਕੀਤੀ।
'ਮੇਲਾ ਧੀਆਂ ਦਾ' ਗੀਤ ਗਾ ਕੇ ਹਰ ਸਾਲ ਦੀ ਤਰ੍ਹਾਂ ਪਾਲੀ ਦੇਤਵਾਲੀਆ ਨੇ ਸ਼ੁਰੂ ਕੀਤਾ ਅਤੇ ਨਵੇਂ ਪੁਰਾਣੇ ਗੀਤਾਂ ਨਾਲ ਮੇਲੇ ਨੂੰ ਅੱਗੇ ਤੋਰਿਆ। ਮੇਲੇ ਵਿੱਚ ਜਸਵੰਤ ਸੰਧੀਲਾ ਨੇ ਵੱਖਰੇ ਰੰਗ ਭਰੇ। ਸਰਬਜੀਤ ਮਾਂਗਟ ਨੇ ਨੂੰਹ ਸੱਸ ਦਾ ਗਿੱਧਾ ਅਤੇ ਗਿੱਧੇ ਦੀ ਆਈ ਟੀਮ ਨੇ ਮੇਲੇ ਵਿੱਚ ਵੱਖਰੀ ਛਾਪ ਛੱਡੀ ਜਦ ਕਿ ਸੁਖਵਿੰਦਰ ਸੁੱਖੀ ਨੇ 'ਜੀਵਨ ਦੀਆਂ ਸੱਚਾਈਆਂ' ਗੀਤ ਰਾਹੀਂ ਗਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਸੂਫੀ ਬਲਵੀਰ ਆਪਣੇ ਹੀ ਵੱਖਰੇ ਅੰਦਾਜ਼ ਵਿੱਚ ਆਪਣੀ ਪਹਿਚਾਣ ਮੇਲੇ ਵਿੱਚ ਛੱਡ ਗਿਆ। ਰਣਜੀਤ ਮਣੀ ਨੇ 'ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ, ਕੱਟੀਓ ਨਾ ਕਾਲਜ ਵਿੱਚੋ ਨਾਂਅ' ਅਤੇ 'ਮਾਂ ਦਾ ਪਿਆਰ' ਗੀਤ ਗਾ ਕੇ ਸਭ ਸਰੋਤਿਆਂ ਤੋਂ ਤਾੜੀਆਂ ਵਜਵਾ ਦਿੱਤੀਆਂ। ਇਸ ਸਮੇਂ ਮੁਹੰਮਦ ਸਦੀਕ ਅਤੇ ਗੁਰਭਜਨ ਗਿੱਲ ਨੇ ਮਾਲਵਾ ਟੀ.ਵੀ. 'ਤੇ ਲਾਈਵ ਦੇਖ ਕੇ ਮਾਲਵਾ ਸੱਭਿਆਚਾਰਕ ਮੰਚ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਰਾਜ ਧਾਲੀਵਾਲ ਦਾ ਗਿੱਧਾ ਆਪਣੇ ਆਪ ਵਿੱਚ ਹੀ ਮਿਸਾਲ ਸੀ ਜਦਕਿ ਨਵਜੋਤ ਜਰਗ ਦੀ ਕਵੀਸ਼ਰੀ ਜੱਥੇ ਨੇ ਇਤਿਹਾਸ ਨਾਲ ਤੰਦਾਂ ਜੋੜੀਆਂ। ਮੇਲੇ ਵਿਚ ਹੁਸਨਪ੍ਰੀਤ ਕੌਰ ਅਤੇ ਸ਼ਾਲੀਨੀ ਨੇ ਧੀਆਂ ਦੇ ਗੀਤ ਗਾ ਕੇ ਮੇਲਾ ਆਪਣੇ ਨਾਮ ਕੀਤਾ।
ਮੇਲੇ ਵਿੱਚ ਭਾਰਤ ਦੀਆਂ ਮਹਾਨ ਸ਼ਖਸ਼ੀਅਤਾਂ ਡਾ. ਮਨਮੋਹਨ ਸਿੰਘ, ਅਬਦੁਲ ਕਲਾਮ, ਰਤਨ ਟਾਟਾ, ਸਰ ਗੰਗਾ ਰਾਮ, ਸ੍ਰੀ ਓ.ਪੀ. ਮੁੰਜਾਲ (ਹੀਰੋ), ਹੰਸਰਾਜ ਪਾਹਵਾ (ਏਵਨ), ਰੋਸ਼ਨ ਲਾਲ ਗੁਪਤਾ (ਆਰ.ਐਨ. ਗੁਪਤਾ), ਰਤਨ ਚੰਦ ਗੋਇਲ ਉੱਘੇ ਸਨਅਤਕਾਰ, ਵਿਦਿਆ ਸਾਗਰ ਰਾਮਪਾਲ, ਤਾਰਾ ਸਿੰਘ ਵਿਸ਼ਵਕਰਮਾ ਅਤੇ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ, ਸੰਤ ਸਿੰਘ ਸੇਖੋਂ, ਸੁਰਜੀਤ ਪਾਤਰ, ਯਮਲਾ ਜੱਟ, ਨਰਿੰਦਰ ਬੀਬਾ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਅਤੇ ਜਗਮੋਹਣ ਕੌਰ ਨੂੰ ਵੀ ਯਾਦ ਕੀਤਾ ਗਿਆ।
ਮੇਲੇ ਵਿੱਚ ਪ੍ਰਬੰਧਕ ਸਕੱਤਰ ਰੇਸ਼ਮ ਸਿੰਘ ਸੱਗੂ, ਪ੍ਰੈੱਸ ਇੰਚਾਰਜ ਗੌਰਵ ਮਹਿੰਦਰੂ, ਰਣਵੀਰ ਹੰਬੜਾਂ, ਲਖਵਿੰਦਰ ਸਿੰਘ, ਪ੍ਰੋ. ਗੁਰਸ਼ਰਨ ਕੌਰ, ਉੱਘੇ ਸਨਅਤਕਾਰ ਚਰਨਜੀਤ ਸਿੰਘ ਵਿਸ਼ਵਕਰਮਾ, ਇੰਦਰਜੀਤ ਸਿੰਘ ਨਵਯੁਗ, ਰਜਿੰਦਰ ਸਰਹਾਲੀ, ਹਰਜੀਤ ਸਿੰਘ ਸੈਣੀ, ਪ੍ਰਗਟ ਸਿੰਘ ਗਰੇਵਾਲ, ਕਰਨਲ ਭੰਬ, ਸੋਨੀਆ ਅਲੱਗ, ਰਿੰਪੀ ਜੌਹਰ, ਦਵਿੰਦਰ ਬਸੰਤ, ਸਵਰਨ ਕੌਰ ਸੱਗੂ ਆਦਿ ਹਾਜ਼ਰ ਸਨ।
ਇਸ ਸਮੇਂ ਉਮਰਾਓ ਸਿੰਘ ਉੱਘੇ ਸਮਾਜਸੇਵੀ ਹਿਮਾਚਲ ਤੋਂ ਆਏ ਅਤੇ ਪੋਤਰੀ ਦੀ ਲੋਹੜੀ ਦੇ ਲੱਡੂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਨਵੇਂ ਵਿਆਹੇ ਜੋੜਿਆਂ ਵਿੱਚ ਅਰਜੁਨ ਬਾਵਾ ਅਤੇ ਮਨਜੋਤ ਬਾਵਾ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੇ ਆਰੰਭ ਵਿੱਚ ਗੁਰਪ੍ਰੀਤ ਗੋਗੀ ਵਿਧਾਇਕ ਦੀ ਅਚਾਨਕ ਮੌਤ 'ਤੇ ਫੋਟੋ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਪਹਿਲਾਂ ਸਮੁੱਚੀ ਮੰਚ ਦੀ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਅਫਸੋਸ ਕੀਤਾ ਜਦਕਿ ਮੇਲੇ ਦਾ ਉਦਘਾਟਨ ਤਿੰਨ ਮਹੀਨੇ ਦੀ ਨੰਨੀ ਬੱਚੀ ਸੋਨੂੰ ਨੇ ਕੀਤਾ। ਬਾਵਾ ਨੇ ਸਰੋਤਿਆਂ ਨੂੰ ਲੋਹੜੀ ਦਾ ਗੁੜ, ਮੂੰਗਫਲੀ, ਗੱਚਕ, ਭੁੱਗੇ ਦੀਆਂ ਪਿੰਨੀਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਮੇਲੇ ਵਿੱਚ ਆਈਆਂ ਸਖਸ਼ੀਅਤਾਂ ਦੇ ਗਲਾ ਵਿਚ ਬੇਟੀ ਦਿਲਰੋਜ਼ ਦੀ ਫੋਟੋ ਵਾਲੇ ਮੈਡਲ ਪਾਏ ਗਏ ਅਤੇ ਸਵੇਰ ਤੋਂ ਚਾਹ ਟੋਸਟ ਅਤੇ ਲੰਗਰ ਅਤੁੱਟ ਵਰਤਾਇਆ ਗਿਆ।
the-29th-lohri-mela-of-daughters-created-a-unique-history-in-the-field-of-culture
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)