ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਪੂਰੀ ਤਰ੍ਹਾਂ ਵਾਪਸ ਲੈਣ ਸਬੰਧੀ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ, ਸਪੱਸ਼ਟ ਕੀਤਾ ਕਿ ਖ਼ਤਰੇ ਦੇ ਪੁਨਰ ਮੁਲਾਂਕਣ ਦੇ ਮੱਦੇਨਜ਼ਰ ਉਨ੍ਹਾਂ ਦੇ ਸੁਰੱਖਿਆ ਕਵਰ ਨੂੰ ਸਿਰਫ ਘਟਾਇਆ ਗਿਆ ਹੈ ਵਾਪਸ ਨਹੀਂ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਸਮੀਖਿਆ ਕਮੇਟੀ ਦੀਆਂ ਨਵੀਨਤਮ ਸਿਫਾਰਸ਼ਾਂ ਤੋਂ ਬਾਅਦ ਇਹ ਰੱਦੋ-ਬਦਲ ਕੀਤੀ ਗਈ ਸੀ।
ਬੁਲਾਰੇ ਨੇ ਕਿਹਾ, ‘‘ਕਿਸੇ ਵੀ ਪ੍ਰਮੁੱਖ ਵਿਅਕਤੀ ਦੀ ਸੁਰੱਖਿਆ ਦੀ ਸਮੇਂ-ਸਮੇਂ ’ਤੇ ਸੰਭਾਵੀ ਖਤਰੇ ਦੇ ਮੁਲਾਂਕਣ ਦੇ ਅਧਾਰ ਤੇ ਸਮੀਖਿਆ ਕੀਤੀ ਜਾਂਦੀ ਹੈ। ਇਸ ਅਨੁਸਾਰ, ਸੁਰੱਖਿਆ ਕਵਰ ਨੂੰ ਵਧਾਇਆ ਜਾਂ ਘਟਾਇਆ ਜਾਂਦਾ ਹੈ,’’ ਬੁਲਾਰੇ ਨੇ ਇਹ ਵੀ ਕਿਹਾ ਕਿ ਬਿਕਰਮ ਮਜੀਠੀਆ ਕੋਲ ਹਾਲੇ ਵੀ ਲੋੜੀਂਦੀ ਸੁਰੱਖਿਆ ਉਪਲਬਧ ਹੈ, ਜਿਸ ਵਿੱਚ ਐਸਕਾਰਟ ਵਾਹਨ ਅਤੇ ਲੋੜੀਂਦੀ ਬੰਦੂਕਧਾਰੀ ਨਫ਼ਰੀ ਸ਼ਾਮਲ ਹੈ, ਜੋ ਪ੍ਰੋਟੋਕੋਲ ਅਨੁਸਾਰ ਉਸਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ।
ਇਸ ਦੌਰਾਨ, ਅਧਿਕਾਰੀਆਂ ਨੇ ਦੁਹਰਾਇਆ ਕਿ ਸੁਰੱਖਿਆ ਦੇ ਲਿਹਾਜ਼ ਨਾਲ ਅਜਿਹੇ ਫੈਸਲੇ ਆਮ ਗੱਲ ਹਨ ਅਤੇ ਇਹ ਮਹਿਜ਼ ਸੰਭਾਵੀ ਖਤਰਿਆਂ ਦੀਆਂ ਰਿਪੋਰਟਾਂ ਦੇ ਅਧਾਰਤ ’ਤੇ ਲਏ ਜਾਂਦੇ ਹਨ।
bikram-majithia-s-security-not-withdrawn-only-reduced-punjab-police
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)