ਨਕੋਦਰ ਤੇ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ 1 ਹੋਰ ਤੋਹਫਾ ਦਿੰਦੇ ਹੋਏ ਪੀ.ਆਰ.ਟੀ.ਸੀ. ਦੀ ਨਵੀਂ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ । ਅੱਜ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਪੀ.ਆਰ.ਟੀ.ਸੀ. ਦੀ ਨਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਨਕੋਦਰ ਲਈ ਰਵਾਨਾ ਕੀਤਾ ਗਿਆ । ਦੱਸਣਯੋਗ ਹੈ ਕਿ ਲੰਮੇ ਅਰਸੇ ਤੋਂ ਲੋਕਾਂ ਦੀ ਮੰਗ ਸੀ , ਜਿਸਨੂੰ ਰਾਜ ਸਭਾ ਮੈਂਬਰ ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਪੂਰਾ ਕਰ ਦਿੱਤਾ ਗਿਆ । ਅੱਜ ਬੱਸ ਨੂੰ ਹਰੀ ਝੰਡੀ ਦੇਣ ਸਮੇ ਸੁਲਤਾਨਪੁਰ ਲੋਧੀ ਦੀ ਐਸ.ਡੀ.ਐਮ. ਮੈਡਮ ਚੰਦਰਾ ਜਯੋਤੀ ਸਿੰਘ , ਬਾਬਾ ਗੁਰਮੇਜ ਸਿੰਘ ਤੇ ਲਵਪ੍ਰੀਤ ਸਿੰਘ ਪੀ.ਏ. ਸੱਜਣ ਸਿੰਘ ਚੀਮਾ ਆਦਿ ਹੋਰ ਹਸਤੀਆਂ ਮੌਜੂਦ ਸਨ । ਸੰਤ ਸੀਚੇਵਾਲ ਨੇ ਦੱਸਿਆ ਕਿ ਪੀ.ਆਰ.ਟੀ.ਸੀ ਦੀ ਇਹ ਬੱਸ ਨਕੋਦਰ ਤੋਂ ਸੁਲਤਾਨਪੁਰ ਲੋਧੀ ਵਾਇਆ ਬਿਲੀ ਬੜੈਚ, ਡੱਲਾ ਸਾਹਿਬ, ਲੋਹੀਆਂ ਖਾਸ ਰੂਟ -ਤੇ ਚੱਲੇਗੀ । ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਲੋਕਾਂ ਵੱਲੋਂ ਸਰਕਾਰ ਤੋਂ ਇਸ ਰੂਟ -ਤੇ ਬੱਸਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਬੱਸ ਸਰਵਿਸ ਦੇ ਸ਼ੁਰੂ ਹੋਣ ਨਾਲ ਨਕੋਦਰ ਤੋਂ ਇਲਾਵਾ ਕਈ ਪਿੰਡਾਂ ਦੇ ਲੋਕ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰ ਸਕਣਗੇ ਤੇ ਆਪਣੇ ਕੰਮਕਾਜ ਲਈ ਵੀ ਆਉਣ ਜਾਣ ਦੀ ਹੋਰ ਸਹੂਲਤ ਮਿਲੇਗੀ ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)