ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਵੂਮੈਨ ਇਨ ਐਗਰੀਕਲਚਰ ਅਧੀਨ ਪਿੰਡ ਜੰਡਿਆਲੀ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ| ਪ੍ਰੋਜੈਕਟ ਅਧੀਨ ਕੰਮ ਕਰ ਰਹੀ ਟੀਮ ਨੇ ਨਿਊਟਰੀ-ਸਮਾਰਟ ਪਿੰਡ ਪ੍ਰੋਗਰਾਮ ਤਹਿਤ ਗੋਦ ਲਏ ਪਰਿਵਾਰਾਂ ਦਾ ਦੌਰਾ ਕਰਕੇ ਪਰਿਵਾਰਾਂ ਵੱਲੋਂ ਉਗਾਏ ਪੌਸਟਿਕ ਬਾਗਾਂ ਦੀ ਨਿਗਰਾਨੀ ਕੀਤੀ| ਇਸ ਮੌਕੇ ਪਰਿਵਾਰਾਂ ਨੂੰ ਸਬਜੀਆਂ ਦੇ ਬੀਜ ਅਤੇ ਪੌਦੇ ਵੀ ਦਿੱਤੇ ਗਏ| ਇਸ ਤੋਂ ਇਲਾਵਾ ਡਾ. ਰਿਤੂ ਮਿੱਤਲ ਗੁਪਤਾ ਨੇ ਘਰੇਲੂ ਪੌਸ਼ਟਿਕ ਬਗੀਚੀ ਦੇ ਵਧੀਆ ਪ੍ਰਬੰਧਨ ਲਈ ਨੁਕਤੇ ਸਾਂਝੇ ਕੀਤੇ| ਉਨ੍ਹਾਂ ਕਿਹਾ ਕਿ ਕਿਉਂਕਿ ਵਿਸਵ ਵਾਤਾਵਰਣ ਦਿਵਸ ਲਈ ਹਰੇਕ ਪਰਿਵਾਰ ਨੂੰ ਬਿਹਤਰ ਸਿਹਤ ਅਤੇ ਵਾਤਾਵਰਣ ਲਈ ਫਲਾਂ ਦੇ ਪੌਦੇ ਉਗਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ| ਮਾਹਿਰਾਂ ਵੱਲੋਂ ਗੋਦ ਲਏ ਸਾਰੇ ਘਰਾਂ ਦੇ ਪੀਣ ਯੋਗ ਪਾਣੀ ਦੀ ਜਾਂਚ ਕੀਤੀ ਗਈ ਅਤੇ ਖੇਤ ਪਰਿਵਾਰਾਂ ਨੂੰ ਬਿਹਤਰ ਸਿਹਤ ਅਤੇ ਸੁਰੱਖਿਅਤ ਵਾਤਾਵਰਣ ਲਈ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਬਾਰੇ ਵੀ ਦੱਸਿਆ ਗਿਆ| ਇਸ ਮੌਕੇ ਤੀਹ ਕਿਸਾਨ ਪਰਿਵਾਰਾਂ ਦਾ ਦੌਰਾ ਕੀਤਾ ਗਿਆ| ਖੇਤ ਪਰਿਵਾਰਾਂ ਨੇ ਪਹਿਲਾਂ ਵੰਡੇ ਗਏ ਬੀਜਾਂ ਅਤੇ ਫਲਾਂ ਦੇ ਪੌਦਿਆਂ ਤੋਂ ਉਗਾਏ ਫਲ ਅਤੇ ਸਬਜੀਆਂ ਦਿਖਾਈਆਂ| ਪਿੰਡ ਦੇ ਸਰਪੰਚ ਉਦੈ ਰਾਜ ਗਿੱਲ ਨੇ ਵੀ ਮਾਹਿਰਾਂ ਵੱਲੋਂ ਪਿੰਡ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਧੰਨਵਾਦ ਕੀਤਾ|
Pau-The-Experts-Went-To-The-Villages-And-Spread-Environmental-Awareness
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)