ਭਾਰਤ ਜਨ ਗਿਆਨਵਿਗਿਆਨ ਜੱਥਾ(ਰਜਿ) ਲੁਧਿਆਣਾ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਜਨਤਕ ਸਮਾਗਮਰੋਜ ਗਾਰਡਨ ਵਿਖੇ ਕੀਤਾਗਿਆ। ਸਮਾਗਮ ਵਿੱਚਬੋਲਦਿਆ ਜਥੇ ਦੇ ਅਹੁਦੇਦਾਰਾਂਨੇ ਕਿਹਾ ਕੇ ਜੇਹੁਣ ਵੀ ਵਾਤਾਵਰਣ ਨਾਂਸੰਭਾਲਿਆ ਤਾਂ ਬਹੁਤ ਦੇਰਹੋ ਜਾਵੇਗੀ । ਜਿਥੇਲੋਕਾਂ ਨੂੰ ਵਾਤਾਵਰਣ ਨੂੰਸੰਭਾਲਣ ਲਈ ਅਤੇ ਪ੍ਰਦੂਸ਼ਣਨੂੰ ਘਟਾਉਣ ਲਈ ਜਾਗਰੂਕਤਾਦੀ ਲੋੜ ਹੈ, ਉਥੇਹੀ ਪ੍ਰਸ਼ਾਸਨ ਨੂੰ ਉਹ ਸਾਰੀਆਂਨੀਤੀਆ ਅਤੇ ਕਨੂੰਨ ਸਖ਼ਤੀ ਨਾਲ ਲਾਗੂਕਰਨ ਦੀ ਲੋੜ ਹੈਜਿਸ ਨਾਲ ਪ੍ਰਦੂਸ਼ਣ ਨੂੰਰੋਕਿਆ ਜਾ ਸਕੇ ਅਤੇਵਾਤਾਵਰਨ ਨੂੰ ਬਚਾਇਆ ਜਾਸਕੇ। ਇਨਸਾਨ ਦੇਲਾਲਚ ਨੇ ਕੁਦਰਤੀ ਸੋਮਿਆਂਦੀ ਤਬਾਹੀ ਕਰ ਦਿੱਤੀਹੈ।ਪੀਣਵਾਲਾ ਪਾਣੀ ਪਲਾਸਟਿਕਦੀਆਂ ਬੋਤਲਾਂ ਵਿੱਚ ਵਿਕਣਲੱਗ ਪਿਆ ਹੈ।ਜੇ ਅਸੀਂ ਅਜੇ ਵੀਨਾ ਸੰਭਲੇ ਤਾਂ ਉਹਦਿਨ ਦੂਰ ਨਹੀਂ ਜਦੋਂਸਾਨੂੰ ਸਾਹ ਲੈਣ ਲਈਆਕਸੀਜਨ ਗੈਸ ਦੇ ਸਿਲੰਡਰ ਰੱਖਣੇਪੈਣਗੇ। ਸੜਕਾਂ ਨੂੰਚੌੜਾ ਕਰਨ ਅਤੇ ਫਲਾਈਓਵਰਬਣਾਉਣ ਲਈ ਦਰੱਖਤ ਕੱਟੇਜਾ ਰਹੇ ਹਨ।ਪਾਣੀ ਦੇ ਕੁਦਰਤੀ ਸੋਮਿਆਂਨੂੰ ਪ੍ਰਦੂਸ਼ਤ ਕਰ ਦਿੱਤਾ ਗਿਆਹੈ। ਲੁਧਿਆਣਾਦੇ ਵਿੱਚੋਂ ਵਿੱਚ ਵਗਦਾਬੁੱਢਾ ਦਰਿਆ ਇਸ ਦੀਉਦਾਹਰਣ ਹੈ ਜੋ ਹੁਣਗੰਦਾ ਨਾਲਾ ਬਣ ਗਿਆਹੈ। ਪੀਣਵਾਲੇ ਪਾਣੀ ਦਾ ਪੱਧਰਨੀਵਾਂ ਹੁੰਦਾ ਜਾ ਰਿਹਾਹੈ । ਸ਼ਹਿਰ ਵਿਚ ਘਰਾਂਅਤੇ ਇੰਡਸਟਰੀ ਵਿੱਚੋਂ ਪੈਦਾਹੋਇਆ ਕੂੜਾ ਪ੍ਰਸ਼ਾਸ਼ਨਦੇ ਸੰਭਾਲਣ ਤੋਂ ਪਰੇਦੀ ਗੱਲ ਹੈ।ਜ਼ਿਆਦਾ ਮੁਨਾਫ਼ਾ ਕਮਾਉਣ ਲਈਕੀੜੇ ਮਾਰ ਦਵਾਈਆਂ ਬਣਾਉਣਵਾਲੀਆਂ ਕੰਪਨੀਆਂ ਜਿਆਦਾ ਮੁਨਾਫੇਲਈ ਫ਼ਸਲਾਂ ਤੇ ਵੱਧਰਸਾਇਣਾਂ ਦੇ ਛਿੜਕਾਅ ਕਰਵਾ ਰਹੀਆਂਹਨ। ਪਰਾਲੀਨੂੰ ਸਾੜਿਆ ਜਾ ਰਿਹਾਹੈ। ਇੰੰਡਸਟਰੀਵਾਲਿਆਂ ਵਲੋਂ ਖੁਲ੍ਹੇ ਆਕਾਸ਼ਵਿਚ ਗੰਦਾ ਧੂੰਆਂ ਛੱਡਿਆਜਾ ਰਿਹਾ ਹੈ ਜਿਸਨਾਲ ਹਵਾ ਦਾ ਪ੍ਰਦੂਸ਼ਣਵੱਧ ਰਿਹਾ ਹੈ ।ਪ੍ਰਦੂਸ਼ਣ ਰੋਕਥਾਮ ਬੋਰਡ ਦੇਨੱਕ ਦੇ ਥੱਲੇ ਵੱਡੀਗਿਣਤੀ ਵਿੱਚ ਇੰੰਡਸਟਰੀ ਵਾਲੇਤੇਜ਼ਾਬੀ ਪਾਣੀ ਸੀਵਰ ਵਿੱਚ ਸੁੱਟ ਰਹੇਹਨ ਜਾਂ ਬੁੱਢੇ ਦਰਿਆਵਿੱਚ ਸੁੱਟ ਰਹੇ ਹਨ। ਡਾਇੰਗ ਇੰਡਸਟਰੀਲਗਾਤਾਰ ਪਾਣੀ ਨੂੰ ਪ੍ਰਦੂਸ਼ਿਤਕਰ ਰਹੀ ਹੈ ।ਪ੍ਰਸ਼ਾਸ਼ਨ ਵੱਲੋਂ ਵਾਤਾਵਰਨ ਦੀਸੰਭਾਲ ਕਰਨ ਵਿੱਚ ਲੱਗੀਆਂਹੋਈਆਂ ਸੰਸਥਾਵਾਂ ਨਾਲ ਮਿਲਕੇ ਸ਼ਹਿਰਦੇ ਵਾਤਾਵਰਣ ਨੂੰ ਸੰਭਾਲਣਲਈ ਕੋਈ ਠੋਸ ਪ੍ਰੋਗਰਾਮਬਣਾਇਆ ਚਾਹੀਦਾ ਹੈ।ਪਹਿਲਾਂ ਵਾਂਗ ਜ਼ਿਲ੍ਹਾਪੱਧਰ ਤੇ ਇੱਕ ਪਰਿਆਵਰਣਵਹਿਣੀ ਬਣਾਉਣੀ ਚਾਹੀਦੀ ਹੈ। ਇੱਕਕਵਿਜ਼ ਪ੍ਰੋਗਰਾਮ ਦਾ ਆਯੋਜਨ ਕੀਤਾਗਿਆ ਜਿਸ ਵਿੱਚ ਮੈਡਮਕੁਸੁਮ ਲਤਾ ਨੇ 27 ਦੇਕਰੀਬ ਸਵਾਲ ਕੀਤੇ ਅਤੇਠੀਕ ਜਵਾਬ ਦੇਣ ਵਾਲਿਆਂਨੂੰ ਉਤਸ਼ਾਹਿਤ ਕੀਤਾ ਗਿਆ। ਜਦੋਂ ਰੋਜਗਾਰਡਨ ਦਾ ਚੱਕਰ ਲਗਾਇਆਗਿਆ ਤਾਂ ਜੱਥੇ ਦੇਮੈਂਬਰਾਂ ਨੇ ਵਾਤਾਵਰਣ ਦੀਸੰਭਾਲ ਨਾਲਸਬੰਧਤ ਨਾਅਰਿਆਂ ਦੀਆਂ ਤਖਤੀਆਂਫੜੀਆਂ ਹੋਈਆਂ ਸਨ।ਮਲਟੀਪਰਪਸ ਸਕੂਲ ਦੇ ਵਿਦਿਆਰਥੀਵਾਤਾਵਰਨ ਨਾਲ ਸਬੰਧਤ ਪੋਸਟਰਬਣਾ ਕੇ ਲਿਆਏ ਸਨਜੋ ਉਹਨਾਂ ਦੇ ਉੱਤੇਪ੍ਰਦਰਸ਼ਿਤ ਕੀਤੇ। ਸਟੇਜ ਦਾ ਸੰਚਾਲਨ ਜਨਰਲਸਕੱਤਰ ਕੁਸੁਮਲਤਾ ਨੇ ਕਰਦਿਆਂ ਇਸਦੇ ਥੀਮ ਅਤੇ ਉਸਦੀ ਮਹੱਹਤਾ ਬਾਰੇ ਦੱਸਿਆ। ਹੋਰਨਾਂ ਤੋਂਇਲਾਵਾ ਡਾ ਰਜਿੰਦਰ ਪਾਲਸਿੰਘ ਔਲਖ, ਪ੍ਰਿ: ਕਰਮਜੀਤਕੌਰ, ਰਪਵਿੰਦਰ ਕੌਰ,ਰੂਮਾਨੀਆਹੂਜਾ, ਐਮ.ਐਸ. ਭਾਟੀਆ,ਅਵਤਾਰ ਛਿੱਬੜ,, ਸਵਰੂਪਸਿੰਘ, ਅਜੀਤ ਜਵੱਦੀ ਆਦਿਨੇ ਸੰਬੋਧਨ ਕੀਤਾ।ਮੀਤ ਪ੍ਰਧਾਨ ਇੰਦਰਜੀਤ ਸਿੰਘਸੋਢੀ ਨੇ ਆਪਣੇ ਵਿਚਾਰਪ੍ਰਗਟ ਕੀਤੇ ਅਤੇ ਸਾਰਿਆਂਦਾ ਧੰਨਵਾਦ ਕੀਤਾ।
If-The-Environment-Is-Not-Saved-Now-It-Will-Be-Too-Late-bjgvj-
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)