Successful-Punjabi-Translator-Prof-Karambir-Singh-Sodhi-Surgwas

ਕਾਲਿਜ ਅਧਿਆਪਕਾਂ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਫ਼ਲ ਪੰਜਾਬੀ ਅਨੁਵਾਦਕ ਪ੍ਰੋਃ ਕਰਮਬੀਰ ਸਿੰਘ ਸੋਢੀ ਸੁਰਗਵਾਸ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

Jun12,2023 | Anupam | Ludhiana

ਸਿੱਖ ਨੈਸ਼ਨਲ ਕਾਲਿਜ ਕਾਦੀਆਂ ਤੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਦੇ ਅੰਗਰੇਜ਼ੀ ਭਾਸ਼ਾ ਦੇ ਅਧਿਆਪਕ ਤੇ ਕਾਲਿਜ ਅਧਿਆਪਕਾਂ ਦੇ ਸਾਬਕਾ ਸੁਬਾ ਪ੍ਰਧਾਨ ਪ੍ਰੋਃ ਕਰਮਬੀਰ ਸਿੰਘ ਸੋਢੀ ਸੁਰਗਵਾਸ ਹੋ ਗਏ ਹਨ। 27 ਜੁਲਾਈ 1942 ਨੂੰ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਸੋਢੀਆਂ ਵਿਖੇ ਜਨਮੇ ਪ੍ਰੋਃ ਸੋਢੀ ਨੇ 9 ਜੂਨ ਨੂੰ ਆਖ਼ਰੀ ਸਵਾਸ ਲਿਆ। ਪ੍ਰੋਃ ਸੋਢੀ ਕਾਲਿਜ ਸੇਵਾ ਦੌਰਾਨ ਅਧਿਆਪਕਾਂ ਦੀ ਜਥੇਬੰਦੀ ਪੀ ਸੀ ਸੀ ਟੀ ਯੂ ਵਿੱਚ ਸਰਗਰਮ ਰਹੇ ਤੇ ਬਾਦ ਵਿੱਚ ਸੂਬਾ ਪ੍ਰਧਾਨ ਵੀ ਬਣੇ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਉਨ੍ਹਾਂ ਦੇ ਜੀ ਜੀ ਐੱਨ ਖਾਲਸਾ ਕਾਲਿਜ ਵਿੱਚ ਪੁਰਾਣੇ ਵਿਦਿਆਰਥੀ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਦੱਸਿਆ ਕਿ ਅੰਗਰੇਜ਼ੀ ਤੇ ਪੰਜਾਬੀ ਸਾਹਿੱਤ ਵਿੱਚ ਪੋਸਟ ਗਰੈਜੂਏਟ ਹੋਣ ਕਾਰਨ ਸੇਵਾ ਮੁਕਤੀ ਉਪਰੰਤ ਅੰਗਰੇਜ਼ੀ ਦੀਆਂ ਮਹਾਨ ਲਿਖਤਾਂ ਨੂੰ ਪੰਜਾਬੀ ਵਿੱਚ ਅਨੁਵਾਦ ਦਾ ਵੱਡਾ ਕਾਰਜ ਕੀਤਾ। ਪ੍ਰੋਃ ਗਿੱਲ ਨੇ ਦੱਸਿਆ ਕਿ ਪ੍ਰੋਃ ਸੋਢੀ ਨੇ ਅੱਠ ਕਿਤਾਬਾਂ ਪੰਜਾਬੀ ਸਾਹਿੱਤ ਨੂੰ ਦਿੱਤੀਆਂ। ਜਿੰਨ੍ਹਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਰਚਨਾ ਔਰੰਗਜ਼ੇਬ ਦੇ ਨਾਮ ਚਿੱਠੀ ਜ਼ਫ਼ਰਨਾਮਾ ਦਾ ਪੰਜਾਬੀ ਅਨੁਵਾਦ ਤੇ ਭਾਰਤੀ ਨੋਬਲ ਪੁਰਸਕਾਰ ਜੇਤੂਆਂ ਰਾਬਿੰਦਰ ਨਾਥ ਟੈਗੋਰ, ਸੀ ਵੀ ਰਮਨ, ਡਾਃ ਹਰਗੋਬਿੰਦ ਖੁਰਾਣਾ,ਮਦਰ ਟੈਰੇਸਾ, ਡਾਃ ਚੰਦਰ ਸ਼ੇਖ਼ਰ,ਦੁਲਾਈ ਲਾਮਾ, ਡਾਃ ਅੰਮ੍ਰਤਯਾ ਸੇਨ, ਡਾਃ ਵੀ ਐੱਸ ਨੈਪਾਲ, ਰਾਜਿੰਦਰ ਕੁਮਾਰ ਪਚੌਰੀ, ਸਰ ਵੈਂਕਟਾਰਮਨ ਰਾਮਾਕ੍ਰਿਸ਼ਨਾ ਤੇ ਕੈਲਾਸ਼ ਸਤਿਆਰਥੀ ਦੇ ਜੀਵਨ ਤੇ ਕੀਰਤੀ ਬਾਰੇ ਪੁਸਤਕ ਮਹੱਤਵ ਪੂਰਨ ਹਨ। ਵਿਲੀਅਮ ਸ਼ੈਕਸਪੀਅਰ ਦੀਆਂ ਚੋਣਵੀਆਂ ਰਚਨਾਵਾਂ ਨੂੰ ਸਭ ਤੋਂ ਪਹਿਲਾਂ ਅਨੁਵਾਦ ਕਰਕੇ ਪ੍ਰਕਾਸ਼ਿਤ ਕਰਵਾਇਆ। ਬਾਦ ਵਿੱਚ ਇੰਗਲੈਂਡ ਦਾ ਬਟਾਲਵੀਃ ਜੌਹਨ ਕੀਟਸ,ਕੁਦਰਤ ਦਾ ਮਸੀਹਾਃ ਵਿਲੀਅਮ ਵਰਡਜ਼ਵਰਥ, ਖੁੱਸਿਆ ਕਿਵੇਂ ਬਹਿਸ਼ਤ(ਜੌਹਨ ਮਿਲਟਨ ਦੀ ਅਮਰ ਰਚਨਾ ਪੈਰਾਡਾਈਜ਼ ਲੌਸਟ) ਤੇ ਇਸੇ ਲੇਖਕ ਦੀ ਇੱਕ ਹੋਰ ਵਡਮੁੱਲੀ ਰਚਨਾ ਰੇਪ ਆਫ਼ ਦੀ ਲੌਕ ਨੂੰ ਜ਼ੁਲਫ਼ ਬਲਾਤਕਾਰ ਨਾਮ ਹੇਠ ਅਨੁਵਾਦ ਕਰਕੇ ਛਪਵਾਇਆ। ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਆਪਣੇ ਸਾਹਿੱਤਕ ਸਫ਼ਰ ਵਿੱਚ ਹਮੇਸ਼ਾਂ ਮੈਨੂੰ ਸਹਿਯੋਗੀ ਵਜੋਂ ਮਾਣ ਦਿੱਤਾ। ਸਹਿਜ ਤੋਰ ਤੁਰਦੇ ਤੁਰਦੇ ਪ੍ਰੋਃ ਕਰਮਬੀਰ ਸਿੰਘ ਸੋਢੀ ਆਪਣਾ ਵਿਦਿਅਕ ਤੇ ਸਾਹਿੱਤਕ ਸਫ਼ਰ ਪੂਰਾ ਕਰਦੇ ਕਰਦੇ ਸਾਨੂੰ ਲੁਧਿਆਣਾ ਵਿੱਚ ਹੀ ਸਦੀਵੀ ਅਲਵਿਦਾ ਕਹਿ ਗਏ।   

Successful-Punjabi-Translator-Prof-Karambir-Singh-Sodhi-Surgwas


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB